ਕੋਰੋਨਾ ਵਾਇਰਸ : ਕ੍ਰਿਕਟ ਸ਼੍ਰੀਲੰਕਾ ਨੇ ਮਦਦ ਲਈ ਦਿੱਤੇ 2 ਕਰੋੜ ਰੁਪਏ, BCCI ਚੁੱਪ

Monday, Mar 23, 2020 - 07:23 PM (IST)

ਕੋਰੋਨਾ ਵਾਇਰਸ : ਕ੍ਰਿਕਟ ਸ਼੍ਰੀਲੰਕਾ ਨੇ ਮਦਦ ਲਈ ਦਿੱਤੇ 2 ਕਰੋੜ ਰੁਪਏ, BCCI ਚੁੱਪ

ਨਵੀਂ ਦਿੱਲੀ : ਸ਼੍ਰੀਲੰਕਾ ਕ੍ਰਿਕਟ ਬੋਰਡ (ਐੱਸ. ਐੱਲ. ਸੀ.) ਨੇ ਖਤਰਨਾਕ ਵਾਇਰਸ ਨਾਲ ਲੜਨ ਲਈ ਆਪਣੀ ਸਰਕਾਰ ਨੂੰ ਢਾਈ ਕਰੋੜ ਰੁਪਏ ਸ਼੍ਰੀਲੰਕਾਈ ਰੁਪਏ ਦੇਮ ਦਾ ਫੈਸਲਾ ਕੀਤਾ ਹੈ ਪਰ ਦੁਨੀਆ ਦੇ ਸਭ ਤੋਂ ਅਮੀਰ ਭਾਰਤੀ ਕ੍ਰਿਕਟ ਬੋਰਡ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ। ਐੱਸ. ਐੱਲ. ਸੀ. ਨੇ ਅਧਿਕਾਰਤ ਬਿਆਨ ਜਾਰੀ ਕਰ ਕੇ ਕਿਹਾ ਕਿ ਸ਼੍ਰੀਲੰਕਾ ਸਰਕਾਰ ਨੂੰ ਇਹ ਮਦਦ ਜਲਦੀ ਹੀ ਸੌਂਪ ਦਿੱਤੀ ਜਾਵੇਗੀ। ਅਸੀਂ ਢਾਈ ਕਰੋੜ ਸ਼੍ਰੀਲੰਕਾਈ ਕਰੋੜ ਰੁਪਏ ਸਰਕਾਰ ਨੂੰ ਦੇਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਹ ਕੋਰੋਨਾ ਵਾਇਰਸ ਵਰਗੀ ਵਿਸ਼ਵ ਪੱਧਰੀ ਬੀਮਾਰੀ ਨਾਲ ਲੜ ਸਕੇ।''

ਸ਼੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਐੱਸ. ਐੱਲ. ਸੀ. ਵੱਲੋਂ ਇਸ ਮਦਦ ਦੇ ਲਈ ਧੰਨਵਾਦ ਕੀਤਾ ਹੈ। ਐੱਸ. ਐੱਲ. ਸੀ. ਨੇ ਆਪਮੇ ਸਾਰੇ ਘਰੇਲੂ ਟੂਰਨਾਮੈਂਟ ਅਗਲੇ ਆਦੇਸ਼ ਤਕ ਦੇ ਲਈ ਮੁਲਤਵੀ ਕਰ ਦਿੱਤੇ ਹਨ ਅਤੇ ਖਿਡਾਰੀਆਂ, ਸਟਾਫ ਨੂੰ ਘਰਾਂ ਵਿਚ ਰਹਿਣ ਦੇ ਲਈ ਕਿਹਾ ਹੈ। ਦੂਜੇ ਪਾਸੇ ਬੀ. ਸੀ. ਸੀ. ਆਈ. ਵੱਲੋਂ ਕੋਰੋਨਾ ਵਾਇਰਸ ਦੇ ਲਈ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਮਦਦ ਦਾ ਐਲਾਨ ਨਹੀਂ ਕੀਤਾ ਗਿਆ ਹੈ। ਬੀ. ਸੀ. ਸੀ. ਆਈ. ਨੇ ਆਪਣੇ ਮੁੱਖ ਘਰੇਲੂ ਟੂਰਨਾਮੈਂਟ ਆਈ. ਪੀ. ਐੱਲ. 15 ਅਪ੍ਰੈਲ ਤਕ ਮੁਲਤਵੀ ਕਰ ਦਿੱਤਾ ਹੈ ਅਤੇ ਸਾਰੇ ਘਰੇਲੂ ਟੂਰਨਾਮੈਂਟ ਵੀ ਮੁਲਤਵੀ ਕਰ ਦਿੱਤੇ  ਹਨ ਪਰ ਭਾਰਤੀ ਬੋਰਡ ਅਤੇ ਦੂਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਵੱਲੋਂ ਕਿਸੇ ਤਰ੍ਹਾਂ ਦੀ ਮਦਦ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।


author

Ranjit

Content Editor

Related News