ਕਰੋਨਾ ਵਾਇਰਸ : ਕਰੂਜ਼ ''ਤੇ ਫਸੇ 3200 ਲੋਕ, ਭਾਰਤੀਆਂ ਨੇ PM ਮੋਦੀ ਨੂੰ ਕੀਤੀ ਅਪੀਲ

02/10/2020 11:56:36 PM

ਬੀਜਿੰਗ (ਏਜੰਸੀ)- ਜਾਪਾਨ ਦੇ ਯੋਕੋਹਾਮਾ ਬੰਦਰਗਾਹ 'ਤੇ ਰੁਕੇ ਲਗਜ਼ਰੀ ਕਰੂਜ਼ ਲਾਈਨਰ ਵਿਚ ਕਈ ਲੋਕਾਂ ਦੇ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਸ ਕਰੂਜ਼ ਵਿਚ ਕਈ ਭਾਰਤੀ ਵੀ ਫਸੇ ਹਨ। ਇਕ ਕਰੂ ਮੈਂਬਰ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਇਕ ਵੀਡੀਓ ਰਿਕਾਰਡ ਕੀਤੀ ਹੈ, ਜਿਸ ਵਿਚ ਪ੍ਰਧਾਨ ਮੰਤਰੀ ਮੋਦੀ, ਭਾਰਤ ਸਰਕਾਰ ਅਤੇ ਸੰਯੁਕਤ ਰਾਸ਼ਟਰ ਤੋਂ ਮਦਦ ਦੀ ਅਪੀਲ ਕੀਤੀ ਹੈ।
ਮੀਡੀਆ ਰਿਪੋਰਟ ਮੁਤਾਬਕ ਡਾਇਮੰਡ ਪ੍ਰਿੰਸਸ ਨਾਮ ਦੇ ਇਸ ਕਰੂਜ਼ ਲਾਈਨਰ ਵਿਚ 66 ਹੋਰ ਲੋਕਾਂ ਦੇ ਕਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਕ ਦਿਨ ਤੱਕ ਜਹਾਜ਼ ਦੇ 71 ਲੋਕਾਂ ਵਿਚ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ।
ਕਰੂਜ਼ ਲਾਈਨਰ ਵਿਚ ਸ਼ੈਫ ਦੀ ਜ਼ਿੰਮੇਵਾਰੀ ਸੰਭਾਲ ਰਹੇ ਬਿਨਯ ਕੁਮਾਰ ਸਰਕਾਰ ਨੇ ਇਕ ਵੀਡੀਓ ਰਿਕਾਰਡ ਕੀਤੀ ਹੈ। ਆਪਣੇ ਵੀਡੀਓ ਸੰਦੇਸ਼ ਵਿਚ ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਅਸੀਂ ਡਰੇ-ਡਰੇ ਹੋਏ ਹਾਂ। ਅਸੀਂ ਭਾਰਤ ਸਰਕਾਰ ਅਤੇ ਸੰਯੁਕਤ ਰਾਸ਼ਟਰ ਤੋਂ ਮਦਦ ਦੀ ਅਪੀਲ ਕਰਦੇ ਹਾਂ। ਜਿੰਨੀ ਛੇਤੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ। ਇਸ ਕਰੂਜ਼ 'ਤੇ 3200 ਲੋਕ ਹਨ। ਇਨ੍ਹਾਂ ਵਿਚੋਂ ਸਿਰਫ 500 ਦੇ ਸੈਂਪਲ ਦੀ ਜਾਂਚ ਹੋਈ ਹੈ। ਸਾਡੇ ਵਿਚੋਂ ਕਿਸੇ ਦੇ ਸੈਂਪਲ ਦੀ ਜਾਂਚ ਨਹੀਂ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਸ਼ਿਪ 'ਤੇ ਕੁਲ 162 ਭਾਰਤੀ ਕਰੂ ਮੈਂਬਰ ਹਨ। ਕੁਝ ਭਾਰਤੀ ਯਾਤਰੀ ਵੀ ਹਨ। 90 ਫੀਸਦੀ ਲੋਕ ਸਹੀ ਹਨ। ਮੈਂ ਖਾਸ ਕਰਕੇ ਮੋਦੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਪਲੀਜ਼ ਜਿੰਨੀ ਜਲਦੀ ਹੋ ਸਕੇ ਸਾਨੂੰ ਇਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ।
ਜਹਾਜ਼ ਵਿਚ ਕੁਲ 3600 ਯਾਤਰੀ ਸਨ ਸਵਾਰ
ਯੋਕੋਹਾਮਾ ਤੋਂਚੱਲੇ ਇਸ ਜਹਾਜ਼ ਵਿਚ 3600 ਲੋਕ ਸਵਾਰ ਸਨ। ਮਿਲ ਰਹੀ ਜਾਣਕਾਰੀ ਮੁਤਾਬਕ 25 ਜਨਵਰੀ ਨੂੰ ਹਾਂਗ-ਕਾਂਗ ਵਿਚ ਇਕ ਯਾਤਰੀ ਇਸ ਜਹਾਜ਼ ਤੋਂ ਉਤਰਿਆ। ਦੋ ਫਰਵਰੀ ਨੂੰ ਜਾਣਕਾਰੀ ਮਿਲੀ ਕਿ ਹਾਂਗਕਾਂਗ ਦਾ ਇਹ ਯਾਤਰੀ ਕਰੋਨਾ ਵਾਇਰਸ ਨਾਲ ਪੀੜਤ ਸੀ।
ਜਾਪਾਨ ਨੇ ਕਰੋਨਾ ਵਾਇਰਸ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਜਿਸ ਡਾਇਮੰਡ ਪ੍ਰਿੰਸਿਜ਼ ਕਰੂਜ਼ ਜਹਾਜ਼ ਨੂੰ ਵੱਖ ਰੱਖਿਆ ਹੈ। ਐਨ.ਐਚ.ਕੇ. ਅਤੇ ਹੋਰ ਸਥਾਨਕ ਮੀਡੀਆ ਨੇ ਤਕਰੀਬਨ 66 ਹੋਰ ਲੋਕਾਂ ਦੇ ਇਸ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਕਰੂਜ਼ 'ਤੇ ਸਵਾਰ ਲੋਕਾਂ ਵਿਚੋਂ ਕੁਲ 137 ਦੇ ਕਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਹਾਲਾਂਕਿ ਇਸ 'ਤੇ ਤੁਰੰਤ ਕੁਝ ਵੀ ਕਹਿਣ ਤੋਂ ਮਨਾਂ ਕਰ ਦਿੱਤਾ ਹੈ।
 


Sunny Mehra

Content Editor

Related News