ਮਨਜ਼ੂਰੀ ਤੋਂ ਬਾਅਦ 24 ਘੰਟਿਆਂ ਦੇ ਅੰਦਰ ਵੰਡੀ ਜਾਵੇਗੀ ਕੋਰੋਨਾ ਵੈਕਸੀਨ : ਟਰੰਪ

Sunday, Sep 20, 2020 - 01:15 AM (IST)

ਮਨਜ਼ੂਰੀ ਤੋਂ ਬਾਅਦ 24 ਘੰਟਿਆਂ ਦੇ ਅੰਦਰ ਵੰਡੀ ਜਾਵੇਗੀ ਕੋਰੋਨਾ ਵੈਕਸੀਨ : ਟਰੰਪ

ਲਾਂਸ ਏਂਜਲਸ-ਪੂਰੀ ਦੁਨੀਆ ’ਚ ਕੋਰੋਨਾ ਵਾਇਰਸ ਅਜੇ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਵਿਚਾਲੇ ਰੂਸ ਨੇ ਆਪਣੀ ਪਹਿਲੀ ਕੋਰੋਨਾ ਵੈਕਸੀਨ ਨਾਗਰਿਕਾਂ ’ਚ ਵੰਡਣ ਲਈ ਜਾਰੀ ਕਰ ਦਿੱਤੀ ਹੈ। ਉੱਥੇ ਅਮਰੀਕਾ ਆਪਣੀ ਵੈਕਸੀਨ ਦੀ ਸਫਲਤਾ ਨੂੰ ਲੈ ਕੇ ਪੁਖਤਾ ਦਾਅਵੇ ਕਰ ਰਿਹਾ ਹੈ। ਅਮਰੀਕਾ ਵੀ ਮਹਾਮਾਰੀ ਕਾਰਣ ਬੇਹਾਲ ਹੈ ਅਤੇ ਇਥੇ ਵੈਕਸੀਨ ’ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕਈ ਐਲਾਨ ਕੀਤੇ ਹਨ।

ਟਰੰਪ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਵਿਕਾਸ ਸੰਯੁਕਤ ਰਾਜ ਦੀ ਸਭ ਤੋਂ ਵੱਡੀ ਤਰਜੀਹ ਹੈ। ਟਰੰਪ ਨੇ ਕਿਹਾ ਕਿ ਮਜ਼ਨੂਰੀ ਮਿਲਣ ਤੋਂ ਬਾਅਦ 24 ਘੰਟਿਆਂ ਦੇ ਅੰਦਰ ਟੀਕਾ ਦੀ ਵੰਡ ਸ਼ੁਰੂ ਹੋ ਜਾਵੇਗੀ। ਟਰੰਪ ਨੇ ਕਿਹਾ ਕਿ ਜਿਵੇਂ ਹੀ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਪ੍ਰਸ਼ਾਸਨ ਇਸ ਨੂੰ ਤੁਰੰਤ ਅਮਰੀਕੀ ਲੋਕਾਂ ਤੱਕ ਪਹੁੰਚਾਵੇਗਾ।

ਹਰ ਮਹੀਨੇ ਲੱਖਾਂ ਦੀ ਖੁਰਾਕ ਉਪਲੱਬਧ ਹੋਵੇਗੀ ਅਤੇ ਸਾਨੂੰ ਅਪ੍ਰੈਲ ਤੱਕ ਹਰ ਮਹੀਨੇ ਲਈ ਭਰਪੂਰ ਟੀਕੇ ਹੋਣ ਦੀ ਉਮੀਦ ਹੈ। ਟਰੰਪ ਨੇ ਕਿਹਾ ਕਿ ਵੈਕਸੀਨ ਦਾ ਵਿਕਾਸ ਸਾਡੀ ਪਹਿਲੀ ਤਰਜੀਹ ਹੈ ਅਤੇ ਅਸੀਂ ਵੱਡੀ ਸਫਲਤਾ ਨਾਲ ਤੇਜ਼ੀ ਨਾਲ ਅਗੇ ਵਧ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਡਾਕਟਰ ਅਤੇ ਵਿਗਿਆਨੀ ਕੋਰੋਨਾ ਵੈਕਸੀਨ ਦਾ ਨਿਰਮਾਣ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ ਅਤੇ 3 ਵੈਕਸੀਨ ਕਲੀਨੀਕਲ ਟ੍ਰਾਇਲ ਦੇ ਅੰਤਿਮ ਪੜਾਅ ’ਚ ਹਨ। ਵੈਕਸੀਨ ’ਤੇ ਕੰਮ ਹੁਣ ਕਾਫੀ ਤੇਜ਼ੀ ਨਾਲ ਹੋ ਰਿਹਾ ਹੈ।


author

Karan Kumar

Content Editor

Related News