ਕਜ਼ਾਕਿਸਤਾਨ ''ਚ 33 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਲਾਇਆ ਗਿਆ ਕੋਰੋਨਾ ਟੀਕਾ

03/09/2021 6:48:04 PM

ਨੂਰ-ਸੁਲਤਾਨ-ਕਾਜ਼ਿਕਸਤਾਨ 'ਚ ਰੂਸ ਵੱਲੋਂ ਬਣਾਈ ਗਈ 'ਸਪੂਤਨਿਕ ਵੀ' ਕੋਰੋਨਾ ਵਾਇਰਸ ਦੀ ਪਹਿਲੀ ਡੋਜ਼ 33 ਹਜ਼ਾਰ ਤੋਂ ਵਧੇਰੇ ਨਾਗਰਿਕਾਂ ਨੂੰ ਦਿੱਤੀ ਜਾ ਚੁੱਕੀ ਹੈ। ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਇਕ ਰਿਪੋਰਟ 'ਚ ਦੱਸਿਆ ਕਿ ਦੇਸ਼ 'ਚ 33,729 ਲੋਕਾਂ ਨੂੰ 'ਸਪੂਤਨਿਕ ਵੀ' ਦੀ 33,729 ਲੋਕਾਂ ਨੂੰ ਪਹਿਲੀ ਡੋਜ਼ ਦਿੱਤੀ ਗਈ, ਦੂਜੀ ਖੁਰਾਕ 15,856 ਨੂੰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ -ਬ੍ਰਿਟੇਨ 'ਚ 56 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਦਾ ਕੋਰੋਨਾ ਟੀਕਾਕਰਨ ਹੋਇਆ ਸ਼ੁਰੂ

ਇਸ ਤੋਂ ਪਹਿਲਾਂ ਫਰਵਰੀ ਦੇ ਸ਼ੁਰੂ 'ਚ ਦੇਸ਼ 'ਚ ਮੈਡੀਕਲ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ 'ਤੇ 'ਸਪੂਤਨਿਕ ਵੀ' ਵੈਕਸੀਨ ਲਗਾ ਕੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮਹੀਨੇ (ਮਾਰਚ) ਦੀ ਸ਼ੁਰੂਆਤ 'ਚ ਅਧਿਆਪਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰਾਂ ਨੂੰ ਟੀਕਾਕਰਨ ਲਈ 'ਸਪੂਤਨਿਕ ਵੀ' ਵੈਕਸੀਨ ਲਾਈ ਗਈ। ਇਸ ਸਾਲ ਦੀ ਦੂਜੀ ਤਿਮਾਹੀ 'ਚ ਦੇਸ਼ 'ਚ ਕਜ਼ਾਖ ਵੈਕਸੀਨ ਕਾਜ਼ਕੋਵਿਡ-ਇਨ ਇਸਤੇਮਾਲ ਦੀ ਯੋਜਨਾ ਹੈ ਜਿਸ ਦਾ ਤੀਸਰੇ ਪੜਾਅ ਦਾ ਕਲੀਨਿਕਲ ਟਰਾਇਲ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ -ਇਮਰਾਨ ਨੇ ਆਪਣੇ ਬੜਬੋਲੇ ਮੰਤਰੀ ਦੀ ਸੰਸਦ 'ਚ ਕੀਤੀ 'ਬੇਇੱਜ਼ਤੀ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News