ਗਰਮੀਆਂ ਤੱਕ 30 ਕਰੋੜ ਅਮਰੀਕੀਆਂ ਨੂੰ ਲੱਗ ਸਕਦੈ ਕੋਰੋਨਾ ਟੀਕਾ

Wednesday, Jan 27, 2021 - 05:40 PM (IST)

ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਦੀ ਯੋਜਨਾ ਇਸ ਸਾਲ ਗਰਮੀਆਂ ਦੇ ਮੌਸਮ ਤੱਕ ਦੇਸ਼ ਦੇ 30 ਕਰੋੜ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਹੈ, ਜਿਸ ਲਈ 60 ਕਰੋੜ ਖੁਰਾਕਾਂ ਦੀ ਜ਼ਰੂਰਤ ਹੋਵੇਗੀ। ਇਸ ਟੀਚੇ ਨੂੰ ਹਾਸਲ ਕਰਨ ਲਈ ਬਾਈਡੇਨ ਪ੍ਰਸ਼ਾਸਨ ਨੇ ਕੋਰੋਨਾ ਵੈਕਸੀਨ ਦੀਆਂ 20 ਕਰੋੜ ਵਾਧੂ ਖੁਰਾਕਾਂ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਇਕ ਪ੍ਰੈੱਸ ਸੰਖੇਪ ਵਿਚ ਜਾਣਕਾਰੀ ਸਾਂਝੀ ਕੀਤੀ। 

ਜਾਣਕਾਰੀ ਮੁਤਾਬਕ ਬਾਈਡੇਨ-ਹੈਰਿਸ ਪ੍ਰਸ਼ਾਸਨ ਖੁਰਾਕ ਸਬੰਧੀ ਪ੍ਰਸ਼ਾਸਨ ਵਿਭਾਗ ਵਲੋਂ ਮਨਜ਼ੂਰੀ ਪ੍ਰਾਪਤ ਦਵਾ ਨਿਰਮਾਤਾ ਕੰਪਨੀ ਫਾਈਜ਼ਰ ਅਤੇ ਮੋਡੇਰਨਾ ਦੇ ਕੋਰੋਨਾ ਟੀਕੇ ਦੀਆਂ 10-10 ਕਰੋੜ ਵਾਧੂ ਖੁਰਾਕਾਂ ਖਰੀਦਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। 

ਫਾਈਜ਼ਰ ਤੇ ਮੋਡੇਰਨਾ ਦੀ ਕੋਰੋਨਾ ਵੈਕਸੀਨ ਦੀਆਂ 10-10 ਕਰੋੜ ਵਾਧੂ ਖੁਰਾਕਾਂ ਦੇ ਉਪਲਬਧ ਹੋਣ ਨਾਲ ਇਸ ਸਾਲ ਗਰਮੀਆਂ ਦੇ ਮੌਸਮ ਤੱਕ 30 ਕਰੋੜ ਅਮਰੀਕੀ ਲੋਕਾਂ ਨੂੰ ਕੋਰੋਨਾ ਟੀਕੇ ਲਾਏ ਜਾਣਗੇ। 
 


Lalita Mam

Content Editor

Related News