ਕੋਰੋਨਾ ਟ੍ਰੇਸਿੰਗ ਐਪ ਜ਼ਰੂਰੀ ਨਹੀਂ : ਆਸਟ੍ਰੇਲੀਆਈ PM

04/18/2020 7:11:18 PM

ਕੇਨਬਰਾ, (ਭਾਸ਼ਾ)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਪਛਾਣ ਲਈ ਇਸਤੇਮਾਲ ਕੀਤਾ ਜਾ ਰਿਹਾ ਸੰਪਰਕ ਟ੍ਰੇਸਿੰਗ ਸਮਾਰਟ ਫੋਨ ਐਪਲੀਕੇਸ਼ਨ ਜ਼ਰੂਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਐਪ ਸਿਹਤ ਅਧਿਕਾਰੀਆਂ ਨੂੰ ਭਾਈਚਾਰੇ ’ਚ ਅਜਿਹੇ ਲੋਕਾਂ ਦਾ ਪਤਾ ਲਾਉਣ ’ਚ ਮਦਦ ਕਰੇਗਾ ਜੋ ਵਾਇਰਸ ਦੇ ਸੰਪਰਕ ’ਚ ਆਏ ਹਨ ਅਤੇ ਉਨ੍ਹਾਂ ਨੂੰ ਸਵੈ-ਇੱਛਾ ਅਧਾਰ ’ਤੇ ਵੱਖ ਕੀਤਾ ਜਾਵੇਗਾ। ਉਨ੍ਹਾਂ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਲਿਖਿਆ ਹੈ ਇਹ ਐਪ ਜ਼ਰੂਰੀ ਨਹੀਂ ਹੈ ਪਰ ਅਸੀਂ ਆਪਣੇ ਸਿਹਤ ਕਰਮਚਾਰੀਆਂ ਦੀ ਮਦਦ ਕਰਨ, ਭਾਈਚਾਰੇ ਦੇ ਰੱਖਿਆ ਕਰਨ ਅਤੇ ਆਪਣੀ ਅਰਥਵਿਵਸਥਾ ਨੂੰ ਪਟਰੀ ’ਤੇ ਲਿਆਉਣ ਲਈ ਲੋਕਾਂ ਨੂੰ ਇਹ ਐਪ ਡਾਊਨਲੋਡ ਕਰਨ ਲਈ ਸਹਿਯੋਗ ਅਤੇ ਸਮਰਥਨ ਦੀ ਮੰਗ ਕਰਾਂਗੇ।

ਸਿਹਤ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਇਸ ਐਪ ਦੇ ਜਾਰੀ ਹੋਣ ਲਈ ਘੱਟ ਤੋਂ ਘੱਟ 40 ਫੀਸਦੀ ਆਸਟ੍ਰੇਲੀਆ ਆਬਾਦੀ ਨੂੰ ਇਸ 'ਤੇ ਸਾਈਨ ਅਪ ਦੀ ਜ਼ਰੂਰਤ ਹੋਵੇਗੀ। ਸਿਹਤ ਵਿਭਾਗ ਮੁਤਾਬਕ ਸ਼ਨੀਵਾਰ ਤਕ ਆਸਟ੍ਰੇਲੀਆ ਵਿਚ 6,557 ਲੋਕਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਹੈ ਅਤੇ ਹੁਣ ਤਕ ਇਸ ਵਾਇਰਸ ਨਾਲ 67 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ, 3819 ਲੋਕ ਸਿਹਤਯਾਬ ਹੋ ਚੁੱਕੇ ਹਨ। 
 


Lalita Mam

Content Editor

Related News