'ਸਪਾ-ਕਾਂਗਰਸ ਵਾਲੇ ਸਰਕਾਰ 'ਚ ਆਏ ਤਾਂ ਰਾਮ ਲੱਲਾ ਨੂੰ ਮੁੜ ਤੰਬੂ 'ਚ ਭੇਜ ਦੇਣਗੇ', PM ਮੋਦੀ ਦਾ ਵਿਰੋਧੀਆਂ 'ਤੇ ਹਮਲਾ
Friday, May 17, 2024 - 06:28 PM (IST)
ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਇਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਅਤੇ ਸਪਾ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਪੀ.ਐੱਮ. ਮੋਦੀ ਨੇ ਕਿਹਾ ਕਿ ਜੇਕਰ ਸਪਾ-ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਉਹ ਰਾਮ ਲੱਲਾ ਨੂੰ ਦੁਬਾਰਾ ਤੰਬੂ ਵਿੱਚ ਭੇਜ ਦੇਣਗੇ ਅਤੇ ਮੰਦਰ 'ਤੇ ਬੁਲਡੋਜ਼ ਚਲਾ ਦੇਣਗੇ। ਯੋਗੀ ਆਦਿਤਿਆਨਾਥ ਤੋਂ ਟਿਊਸ਼ਨ ਲਓ ਕਿ ਬੁਲਡੋਜ਼ਰ ਕਿੱਥੇ ਚਲਾਉਣਾ ਹੈ ਅਤੇ ਕਿੱਥੇ ਨਹੀਂ ਚਲਾਉਣਾ ਹੈ।
ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਰਾਮ ਨੌਮੀ ਵਾਲੇ ਦਿਨ ਸਪਾ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਰਾਮ ਮੰਦਰ ਬੇਕਾਰ ਹੈ। ਇਸ ਦੇ ਨਾਲ ਹੀ ਕਾਂਗਰਸ ਰਾਮ ਮੰਦਰ 'ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਲਈ ਸਿਰਫ ਉਨ੍ਹਾਂ ਦਾ ਪਰਿਵਾਰ ਅਤੇ ਸੱਤਾ ਮਾਇਨੇ ਰੱਖਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਪਾ-ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਉਹ ਰਾਮ ਲੱਲਾ ਨੂੰ ਦੁਬਾਰਾ ਤੰਬੂ ਵਿਚ ਭੇਜ ਦੇਣਗੇ ਅਤੇ ਮੰਦਰ 'ਤੇ ਬੁਲਡੋਜ਼ ਚਲਾ ਦੇਣਗੇ। ਸਪਾ-ਕਾਂਗਰਸ ਲਈ ਵੋਟ ਬੈਂਕ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਪਰ ਜਦੋਂ ਮੈਂ ਉਨ੍ਹਾਂ ਦਾ ਪਰਦਾਫਾਸ਼ ਕਰਦਾ ਹਾਂ, ਉਹ ਬੇਚੈਨ ਹੋ ਜਾਂਦੇ ਹਨ, ਉਨ੍ਹਾਂ ਦੀਆਂ ਰਾਤਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਵੇਂ-ਜਿਵੇਂ ਚੋਣਾਂ ਅੱਗੇ ਵਧ ਰਹੀਆਂ ਹਨ, ਇਹ INDI ਗਠਜੋੜ ਤਾਸ਼ ਦੇ ਪੱਤਿਆਂ ਵਾਂਗ ਟੁੱਟਣਾ ਸ਼ੁਰੂ ਹੋ ਗਿਆ ਹੈ। ਇੱਥੇ ਜੋ ਬਾਬੂਆ ਜੀ ਹਨ। ਬਾਬੂਆ ਜੀ ਦਾ ਮਤਲਬ ਹੈ ਸਾਡੇ ਸਮਾਜਵਾਦੀ ਸ਼ਹਿਜ਼ਾਦੇ, ਉਨ੍ਹਾਂ ਨੇ ਹੁਣ ਇੱਕ ਨਵੀਂ ਭੂਆ ਦੀ ਸ਼ਰਨ ਲੈ ਲਈ ਹੈ। ਇਹ ਭੂਆ ਬੰਗਾਲ 'ਚ ਹੈ। ਬੰਗਾਲ ਵਾਲੀ ਭੂਆ ਨੇ INDI ਗਠਜੋੜ ਨੂੰ ਕਿਹਾ ਹੈ ਕਿ ਮੈਂ ਤੁਹਾਨੂੰ ਬਾਹਰੋਂ ਸਮਰਥਨ ਦੇਵਾਂਗੀ। INDI ਗਠਜੋੜ ਦੀ ਇੱਕ ਹੋਰ ਪਾਰਟੀ ਨੇ ਦੂਜੀ ਪਾਰਟੀ ਨੂੰ ਆਖ ਦਿੱਤ ਹੈ ਕਿ ਖਬਰਦਾਰ ਜੇਕਰ ਤੁਸੀਂ ਸਾਢੇ ਖਿਲਾਫ ਪੰਜਾਬ 'ਚ ਬੋਲਿਆ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਵੀ ਹਰ ਕੋਈ ਮੁੰਗੇਰੀਲਾਲ ਨੂੰ ਪਿੱਛੇ ਛੱਡ ਰਿਹਾ ਹੈ।