Fact Check: ਕੈਨੇਡਾ ‘ਚ PM ਮੋਦੀ ਖਿਲਾਫ ਪ੍ਰਦਰਸ਼ਨ ਦੀ ਵੀਡੀਓ ਕੇਜਰੀਵਾਲ ਦੀ ਜ਼ਮਾਨਤ ਨਾਲ ਜੋੜ ਕੇ ਵਾਇਰਲ

Thursday, Jun 06, 2024 - 04:29 PM (IST)

Fact Check: ਕੈਨੇਡਾ ‘ਚ PM ਮੋਦੀ ਖਿਲਾਫ ਪ੍ਰਦਰਸ਼ਨ ਦੀ ਵੀਡੀਓ ਕੇਜਰੀਵਾਲ ਦੀ ਜ਼ਮਾਨਤ ਨਾਲ ਜੋੜ ਕੇ ਵਾਇਰਲ

Fact Check By vishvasnews

ਸੋਸ਼ਲ ਮੀਡੀਆ 'ਤੇ ਖਾਲਿਸਤਾਨੀ ਸਰਥਕਾਂ ਦੀ ਇਕ ਰੈਲੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਝਾਂਕੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਪਿੰਜਰੇ 'ਚ ਕੈਦ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ 'ਚ ਖਾਲਿਸਤਾਨੀ ਸਮਰਥਕਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਦੀ ਖੁਸ਼ੀ 'ਚ ਰੈਲੀ ਕੱਢੀ ਹੈ। ਇਸ ਰੈਲੀ ਦੀ ਝਾਂਕੀ 'ਚ ਪੀ.ਐੱਮ. ਮੋਦੀ ਦੇ ਪੁਤਲੇ ਨੂੰ ਜੇਲ 'ਚ ਦਿਖਾਇਆ ਗਿਆ ਅਤੇ ਉਨ੍ਹਾਂ ਦੇ ਖਿਲਾਫ ਨਾਅਰੇ ਵੀ ਲੱਗੇ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਇਹ ਵੀਡੀਓ ਕੇਜਰੀਵਾਲ ਦੀ ਜ਼ਮਾਨਤ ਦੀ ਖੁਸ਼ੀ ‘ਚ ਹੋਈ ਰੈਲੀ ਦਾ ਨਹੀਂ ਹੈ। ਇਹ ਵੀਡੀਓ 7 ਮਈ ਨੂੰ ਕੈਨੇਡਾ ਵਿੱਚ ਹੋਏ ਇੱਕ ਨਗਰ ਕੀਰਤਨ ਦਾ ਹੈ, ਜਦੋਂ ਕਿ ਸੁਪਰੀਮ ਕੋਰਟ ਨੇ 10 ਮਈ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। 

PunjabKesariਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਅਮਿਤ ਤ੍ਰਿਪਾਠੀ ਨੇ 13 ਮਈ 2024 ਨੂੰ ਇਸ ਵੀਡੀਓ ਨੂੰ ਪੋਸਟ ਕੀਤਾ ਹੈ ਅਤੇ ਲਿਖਿਆ ਹੈ, “ਕੈਨੇਡਾ ਵਿੱਚ ਖਾਲਿਸਤਾਨੀ ਸਿੱਖਾਂ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਦੀ ਖੁਸ਼ੀ ਵਿੱਚ ਇੱਕ ਰੈਲੀ ਕੱਢੀ, ਜਿਸ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਅੰਦਰ ਦਿਖਾਇਆ ਗਿਆ ਅਤੇ ਮੋਦੀ ਨੂੰ ਗਾਲ੍ਹਾਂ ਸਮੇਤ ਨਾਅਰੇ ਲਗਾਏ,ਬਣ ਕੇ ਰਹੇਗਾ ਖਾਲਿਸਤਾਨ’ ਦੇ ਨਾਅਰੇ ਲਗਾਏ, ‘ਕੇਜਰੀਵਾਲ ਖਾਲਿਸਤਾਨ ਸਿੱਖ ਅੱਤਵਾਦੀਆਂ ਦੀ ਪਸੰਦ ਕਿਉਂ ਹੈ?”

PunjabKesari

ਕਿਵੇਂ ਪਤਾ ਲੱਗੀ ਸੱਚਾਈ

ਵਾਇਰਲ ਪੋਸਟ ਦੀ ਜਾਂਚ ਕਰਨ ਲਈ, ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਸਕ੍ਰੀਨਸ਼ਾਟਸ ਨੂੰ ਗੂਗਲ ਲੈਂਸ 'ਤੇ ਸਰਚ ਕੀਤਾ। ਸਾਨੂੰ ਇਸ ਵੀਡੀਓ ਦਾ ਇਕ ਸਕ੍ਰੀਨਸ਼ੌਟ ‘ਦ ਪ੍ਰਿੰਟ’ ਦੀ 7 ਮਈ ਦੀ ਇੱਕ ਖਬਰ ਵਿੱਚ ਮਿਲਿਆ। ਖ਼ਬਰ ਦੇ ਅਨੁਸਾਰ, “India sharply condemned Canada Tuesday for providing a safe space to “criminal and secessionist elements” within its borders, a day after a float, depicting Prime Minister Narendra Modi as a prisoner, featured in a Sikh procession in Toronto.”

ਕੀਵਰਡਸ ਨਾਲ ਸਰਚ ਕਰਨ 'ਤੇ ਇਸ ਮਾਮਲੇ ਵਿੱਚ ਖਬਰ ਟਾਈਮਜ਼ ਆਫ ਇੰਡੀਆ ਦੀ 8 ਮਈ ਦੀ ਇੱਕ ਖਬਰ ਵਿਚ ਮਿਲੀ। ਇੱਥੇ ਵੀ ਇਸ ਰੈਲੀ 'ਤੇ ਭਾਰਤ ਦੀ ਤਿੱਖੀ ਪ੍ਰਤੀਕਿਰਿਆ ਬਾਰੇ ਦੱਸਿਆ ਗਿਆ ਸੀ। ਇਸ ਮਾਮਲੇ ਵਿੱਚ ਭਾਰਤ ਦੀ ਪ੍ਰਤੀਕਿਰਿਆ ਨੂੰ ਲੈ ਕੇ ਇੱਕ ਖਬਰ ਮਨੀਕੰਟਰੋਲ ਦੀ ਵੈੱਬਸਾਈਟ ‘ਤੇ ਵੀ 8 ਮਈ ਨੂੰ ਪ੍ਰਕਾਸ਼ਿਤ ਮਿਲੀ। ਇਨ੍ਹਾਂ ਤਿੰਨਾਂ ਖ਼ਬਰਾਂ ਵਿੱਚ ਕਿਤੇ ਵੀ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦਾ ਜ਼ਿਕਰ ਨਹੀਂ ਸੀ। ਇਸ ਮਾਮਲੇ ਵਿਚ ਕੈਨੇਡਾ ਸਥਿਤ ਪੱਤਰਕਾਰ ਕਮਲਜੀਤ ਬਟਰ ਨਾਲ ਗੱਲ ਕੀਤੀ ਗਈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਰੈਲੀ ਖਾਲਸਾ ਡੇਅ ਦੇ ਦਿਨ ਗ੍ਰੇਟਰ ਟੋਰਾਂਟੋ ਇਲਾਕੇ ਵਿੱਚ 7 ਮਈ ਨੂੰ ਕੱਢੀ ਗਈ ਸੀ। ਖਬਰ ਮੁਤਾਬਕ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ 10 ਮਈ ਨੂੰ ਜ਼ਮਾਨਤ ਦੇ ਦਿੱਤੀ ਸੀ। ਜਦੋਂ ਕਿ ਇਹ ਰੈਲੀ ਇਸ ਤੋਂ 3 ਦਿਨ ਪਹਿਲਾਂ ਦੀ ਹੈ। ਵਾਇਰਲ ਵੀਡੀਓ ਨੂੰ ਅਮਿਤ ਤ੍ਰਿਪਾਠੀ ਨੇ ਗ਼ਲਤ ਦਾਅਵੇ ਨਾਲ ਫੇਸਬੁੱਕ 'ਤੇ ਸ਼ੇਅਰ ਕੀਤਾ ਸੀ। 

(Disclaimer: ਇਹ ਫੈਕਟ ਮੂਲ ਤੌਰ 'ਤੇ vishvasnews ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
 


author

Rakesh

Content Editor

Related News