23 ਦੇਸ਼ਾਂ ’ਚ ਫੈਲ ਚੁੱਕਾ ਹੈ ਕੋਰੋਨਾ ਦਾ ਓਮੀਕਰੋਨ ਵੇਰੀਐਂਟ, WHO ਮੁਖੀ ਨੇ ਦਿੱਤੀ ਇਹ ਚਿਤਾਵਨੀ

12/02/2021 10:39:09 AM

ਜਿਨੇਵਾ: ਕੋਰੋਨਾ ਵਾਇਰਸ ਦਾ ਓਮੀਕਰੋਨ ਵੇਰੀਐਂਟ ਘੱਟ ਤੋਂ ਘੱਟ 23 ਦੇਸ਼ਾਂ ਵਿਚ ਫੈਲ ਚੁੱਕਾ ਹੈ। ਬੁੱਧਵਾਰ ਨੂੰ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਦਾਨੋਮ ਘੇਬ੍ਰੇਯਸਸ ਨੇ ਕਿਹਾ ਕਿ ਓਮੀਕਰੋਨ ਡਬਲਯੂ.ਐਚ.ਓ. ਦੇ 6 ਵਿਚੋਂ 5 ਖੇਤਰਾਂ ਦੇ ਘੱਟ ਤੋਂ ਘੱਟ 23 ਦੇਸ਼ਾਂ ਵਿਚ ਪੈਰ ਪਸਾਰ ਚੁੱਕਾ ਹੈ। ਡਬਲਯੂ.ਐਚ.ਓ. ਮੁਖੀ ਨੇ ਖ਼ਦਸ਼ਾ ਜਤਾਉਂਦੇ ਹੋਏ ਕਿਹਾ ਕਿ ਓਮੀਕਰੋਨ ਵੇਰੀਐਂਟ ਅਜੇ ਹੋਰ ਕਈ ਦੇਸ਼ਾਂ ਵਿਚ ਫੈਲੇਗਾ। ਓਮੀਕਰੋਨ ਵੇਰੀਐਂਟ ਨੇ ਗਲੋਬਲ ਰੂਪ ਨਾਲ ਧਿਆਨ ਆਕਰਸ਼ਿਤ ਕੀਤਾ ਹੈ। ਇਨ੍ਹਾਂ 23 ਦੇਸ਼ਾਂ ਵਿਚ ਅਮਰੀਕਾ, ਸਾਊਦੀ ਅਰਬ, ਨਾਈਜ਼ੀਰੀਆ, ਜਾਪਾਨ, ਕੈਨੇਡਾ, ਆਸਟੇ੍ਰਲੀਆ, ਜਰਮਨੀ, ਇਜ਼ਰਾਇਲ, ਇਟਲੀ, ਨੀਦਰਲੈਂਡ, ਦੱਖਣੀ ਅਫਰੀਕਾ, ਦੱਖਣੀ ਕੋਰੀਆ, ਬ੍ਰਿਟੇਨ ਆਦਿ ਸ਼ਾਮਲ ਹਨ। 

ਇਹ ਵੀ ਪੜ੍ਹੋ : ਬ੍ਰਿਟੇਨ ਦੀ ਖੁਫ਼ੀਆ ਏਜੰਸੀ ਨੇ ਚੀਨ, ਰੂਸ, ਈਰਾਨ ਅਤੇ ਅੱਤਵਾਦ ਨੂੰ ਦੱਸਿਆ ਦੁਨੀਆ ਲਈ ਵੱਡਾ ਖਤਰਾ

PunjabKesari

ਕਈ ਹੈਲਥ ਮਾਹਰਾਂ ਨੇ ਓਮੀਕਰੋਨ ਵੇਰੀਐਂਟ ਨੂੰ ਡੈਲਟਾ ਵੇਰੀਐਂਟ ਤੋਂ ਵੀ ਜ਼ਿਆਦਾ ਖ਼ਤਰਨਾਕ ਦੱਸਿਆ ਹੈ। ਕੋਵਿਡ ਦੇ ਓਮੀਕਰੋਨ ਵੇਰੀਐਂਟ ਨਾਲ ਦੁਨੀਆ ਦੇ ਕਈ ਦੇਸ਼ਾਂ ਨੇ ਦੱਖਣੀ ਅਫਰੀਕਾ ਦੀ ਯਾਤਰਾ ਨੂੰ ਸੀਮਤ ਕਰ ਦਿੱਤਾ ਹੈ। ਕੋਵਿਡ ਦਾ ਇਹ ਵੇਰੀਐਂਟ ਟੀਕਾ ਲਗਵਾ ਚੁੱਕੇ ਲੋਕਾਂ ਵਿਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਇਸ ਵਿਚ ਸੰਕ੍ਰਮਣ ਵੱਧਣ ਦਾ ਖ਼ਤਰਾ ਵੱਧ ਹੈ। ਦੱਖਣੀ ਅਫਰੀਕਾ ਦੇ ਨੈਸ਼ਨਲ ਇੰਸਟੀਚਿਊਟ ਫਾਰ ਕਮਿਊਨੀਕੇਬਲ ਡਿਜੀਜ਼ (ਐਨ.ਆਈ.ਸੀ.ਡੀ.) ਦੇ ਕਾਰਜਕਾਰੀ ਨਿਰਦੇਸ਼ਕ ਐਡ੍ਰਿਅਨ ਪਯੋਰਨ ਨੇ ਕਿਹਾ ਹੈ ਕਿ ਅਸੀਂ ਸੋਚਿਆ ਸੀ ਕਿ ਕੀ ਇਹ ਡੈਲਟਾ ਵੇਰੀਐਂਟ ਨੂੰ ਪਿੱਛੇ ਛੱਡ ਦੇਵੇਗਾ? ਇਹ ਹਮੇਸ਼ਾ ਤੋਂ ਸਵਾਲ ਰਿਹਾ ਹੈ। ਟ੍ਰਾਂਸਮਿਸ਼ਨ ਦੇ ਮਾਮਲੇ ਵਿਚ ਸ਼ਾਇਦ ਇਹ ਸਪੈਸ਼ਲ ਵੇਰੀਐਂਟ ਹੈ।

ਇਹ ਵੀ ਪੜ੍ਹੋ : ਅਫ਼ਗਾਨਿਸਤਾਨ 'ਚ ਤੰਗਹਾਲੀ ਤੋਂ ਬੇਹਾਲ ਤਾਲਿਬਾਨ ਨੇ ਅਮਰੀਕਾ ਤੋਂ ਮੰਗੀ ਮਦਦ, ਕਿਹਾ- ਜ਼ਬਤ ਕੀਤੇ ਪੈਸੇ ਹੀ ਦੇ ਦਿਓ

ਓਮੀਕ੍ਰੋਨ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਅਜੇ ਨਹੀਂ ਹੈ, ਜਿਵੇਂ ਹੀ ਇਹ ਕਿੰਨਾ ਛੂਤਕਾਰੀ ਹੈ, ਕੀ ਇਹ ਟੀਕਿਆਂ ਨੂੰ ਚਕਮਾ ਦੇ ਸਕਦਾ ਹੈ ਆਦਿ। ਹਾਲਾਂਕਿ ਯੂਰਪੀਅਨ ਕਮਿਸ਼ਨ ਦੇ ਮੁਖੀ ਨੇ ਸਵੀਕਾਰ ਕੀਤਾ ਹੈ ਕਿ ਵਿਗਿਆਨੀਆਂ ਨੂੰ ਦੁਨੀਆ ਨੂੰ ਇਸ ਬਾਰੇ ਵਿਚ ਜਵਾਬ ਦੇਣ ਵਿਚ ਹੋਰ ਸਮਾਂ ਲੱਗ ਸਕਦਾ ਹੈ। ਓਮੀਕਰੋਨ ਵੇਰੀਐਂਟ ਨੂੰ ਲੈ ਕੇ ਭਾਰਤ ਨੇ ਕਈ ਸਖ਼ਤ ਕਦਮ ਚੁੱਕੇ ਹਨ। ਖ਼ਾਸ ਕਰਕੇ ਖ਼ਤਰੇ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਲੈ ਕੇ।

ਇਹ ਵੀ ਪੜ੍ਹੋ : ਕਿਸਾਨਾਂ ਦੀ ਜਿੱਤ 'ਤੇ UK ਦੀ MP ਪ੍ਰੀਤ ਗਿੱਲ ਨੇ ਦਿੱਤੀ ਵਧਾਈ, ਦੱਸਿਆ ਸਭ ਤੋਂ ਵੱਡਾ ਸਮਾਜਿਕ ਅੰਦੋਲਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News