ਅਗਲੇ 2 ਹਫਤਿਆਂ ''ਚ ਕੋਰੋਨਾ ਨਾਲ ਹੋਣਗੀਆਂ ਸਭ ਤੋਂ ਜ਼ਿਆਦਾ ਮੌਤਾਂ : ਟਰੰਪ

Tuesday, Mar 31, 2020 - 12:24 AM (IST)

ਅਗਲੇ 2 ਹਫਤਿਆਂ ''ਚ ਕੋਰੋਨਾ ਨਾਲ ਹੋਣਗੀਆਂ ਸਭ ਤੋਂ ਜ਼ਿਆਦਾ ਮੌਤਾਂ : ਟਰੰਪ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀਂ ਆਖਿਆ ਹੈ ਕਿ ਅਮਰੀਕਾ ਵਿਚ ਅਗਲੇ 2 ਹਫਤਿਆਂ ਵਿਚ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕਡ਼ਾ ਆਪਣੇ ਟਾਪ 'ਤੇ ਹੋਵੇਗਾ। ਟਰੰਪ ਨੇ ਇਹ ਗੱਲ ਉਸ ਵੇਲੇ ਆਖੀ ਜਦ ਉਹ ਵਾਈਟ ਹਾਊਸ ਵਿਚ ਮੀਡੀਆ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੇ ਨਾਲ ਹੀ ਟਰੰਪ ਨੇ ਸੋਸ਼ਲ ਡਿਸਟੈਂਸਿੰਗ ਦੀ ਗਾਈਡਲਾਇੰਸ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਹੈ। ਉਥੇ, ਉਨ੍ਹਾਂ ਨੇ ਇਕ ਵਾਰ ਫਿਰ ਲਾਕਡਾਊਨ ਤੋਂ ਇਨਕਾਰ ਕਰ ਦਿੱਤਾ ਹੈ।

ਹੁਣ ਤੱਕ ਮਾਰੇ ਗਏ 2866 ਲੋਕ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਕਿ ਮਾਡਲ ਤੋਂ ਪਤਾ ਲੱਗਾ ਹੈ ਕਿ ਅਗਲੇ 2 ਹਫਤਿਆਂ ਵਿਚ ਮੌਤਾਂ ਦਾ ਅੰਕਡ਼ਾ ਵਧ ਸਕਦਾ ਹੈ, ਇਸ ਲਈ ਮੈਂ ਗਾਈਡਲਾਇੰਸ ਨੂੰ 30 ਅਪ੍ਰੈਲ ਤੱਕ ਵਧਾ ਰਿਹਾ ਹਾਂ ਤਾਂ ਜੋ ਵਾਇਰਸ ਦੇ ਫੈਲਣ ਦੀ ਸਪੀਡ ਨੂੰ ਘੱਟ ਕੀਤਾ ਜਾ ਸਕੇ। ਟਰੰਪ ਨੇ ਇਹ ਵੀ ਆਖਿਆ ਕਿ ਦੇਸ਼ ਇਕ ਜੂਨ ਤੱਕ ਸੁਧਾਰ ਦੇ ਰਾਹ 'ਤੇ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਖਿਆ ਸੀ ਕਿ ਅਪ੍ਰੈਲ ਤੱਕ ਈਸਟਰ ਦੇ ਮੌਕੇ 'ਤੇ ਦੇਸ਼ ਦੇ ਹਾਲਾਤ ਆਮ ਹੋ ਸਕਦੇ ਹਨ। ਅਮਰੀਕਾ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ ਕੁਲ 156,352 ਮਰੀਜ਼ ਸਾਹਮਣੇ ਆ ਚੁੱਕੇ ਹਨ ਜਦਕਿ 2866 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 14,620 ਲੋਕਾਂ ਨੂੰ ਰੀ-ਕਵਰ ਕੀਤਾ ਗਿਆ ਹੈ।


author

Khushdeep Jassi

Content Editor

Related News