ਘਰ ’ਚ ਹੀ ਸਭ ਤੋਂ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ

Saturday, Jun 20, 2020 - 02:21 AM (IST)

ਘਰ ’ਚ ਹੀ ਸਭ ਤੋਂ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ

ਪੈਰਿਸ (ਏਜੰਸੀਆਂ)–ਇਕ ਨਵੇਂ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਕੋਰੋਨਾ ਘਰ ’ਚ ਹੀ ਸਭ ਤੋਂ ਤੇਜ਼ੀ ਨਾਲ ਫੈਲ ਰਿਹਾ ਹੈ। ਵਾਇਰਸ ਉਨ੍ਹਾਂ ਲੋਕਾਂ ਦਰਮਿਆਨ ਆਸਾਨੀ ਨਾਲ ਫੈਲਦਾ ਹੈ ਜੋ ਇਕੱਠੇ ਰਹਿੰਦੇ ਹਨ। ਇਹ ਅਧਿਐਨ ਦਿ ਲੈਂਸੇਟ ਇਨਫੈਕਸ਼ੀਅਸ ਡਿਜੀਜੇਜ ਜਨਰਲ ’ਚ ਪ੍ਰਕਾਸ਼ਿਤ ਹੋਇਆ ਹੈ। ਇਸ ’ਚ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਦਾ ਮੌਜ਼ੂਦਾ ਰੂਪ ਸਾਰਸ ਕੋਵ-2 ਪੁਰਾਣੇ ਸਾਰਸ ਵਾਇਰਸ ਦੇ ਮੁਕਾਬਲੇ ਘਰ ਦੇ ਹਾਲਾਤਾਂ ’ਚ ਦੁੱਗਣਾ ਇਨਫੈਕਸ਼ਨਕਾਰੀ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਨਫੈਕਸ਼ਨ ਫੈਲਣ ਤੋਂ ਬਾਅਦ ਹੀ ਪੀੜਤ ’ਚ ਇਸ ਦੇ ਲੱਛਣ ਦਿਖਾਈ ਦਿੰਦੇ ਹਨ। ਇਸ ਅਧਿਐਨ ਨੂੰ ਲੈ ਕੇ ਚੀਨ ਅਤੇ ਅਮਰੀਕਾ ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਪੜਤਾਲ ਦਾ ਇਨਫੈਕਸ਼ਨ ਘੱਟ ਕਰਨ ਦੀ ਦਿਸ਼ਾ ’ਚ ਕਾਫੀ ਅਸਰ ਹੋ ਸਕਦਾ ਹੈ।
30 ਫੀਸਦੀ ਲੋਕਾਂ ’ਤੇ ਖਦਸ਼ਾ ਪ੍ਰਗਟਾਇਆ
ਖੋਜਕਾਰਾਂ ਨੇ ਕਿਹਾ ਕਿ ਪਰਿਵਾਰ ’ਚ ਕਈ ਲੋਕ ਹੁੰਦੇ ਹਨ ਅਤੇ ਇਕੱਠੇ ਰਹਿੰਦੇ ਹਨ, ਜਿਸ ਦੇ ਚਲਦੇ ਇਨਫੈਕਸ਼ਨ ਫੈਲਣ ਦਾ ਖਦਸ਼ਾ ਕਾਫੀ ਜਿਆਦਾ ਹੁੰਦਾ ਹੈ। ਉਹ ਵੀ ਉਦੋਂ ਜਦੋਂ ਇਹ ਇਨਫੈਕਸ਼ਨ ਦਿਖਾਈ ਨਾ ਦੇਵੇ। ਖਾਸ ਗੱਲ ਇਹ ਹੈ ਕਿ ਖੋਜਕਾਰਾਂ ਨੇ ਇਹ ਖਦਸ਼ਾ 39 ਫੀਸਦੀ ਲੋਕਾਂ ’ਤੇ ਪ੍ਰਗਟਾਇਆ ਹੈ।


author

Sunny Mehra

Content Editor

Related News