ਕੋਰੋਨਾ ਮਰੀਜ਼ਾਂ ਦੀ ਸੇਵਾ ਕਰ ਰਿਹੈ ਇਹ ਟੈਕਸੀ ਡਰਾਈਵਰ, ਡਾਕਟਰਾਂ ਇੰਝ ਕੀਤਾ ਸੁਆਗਤ (ਵੀਡੀਓ)

Wednesday, Apr 22, 2020 - 02:19 AM (IST)

ਕੋਰੋਨਾ ਮਰੀਜ਼ਾਂ ਦੀ ਸੇਵਾ ਕਰ ਰਿਹੈ ਇਹ ਟੈਕਸੀ ਡਰਾਈਵਰ, ਡਾਕਟਰਾਂ ਇੰਝ ਕੀਤਾ ਸੁਆਗਤ (ਵੀਡੀਓ)

ਮੈਡਿ੍ਰਡ - ਆਖਦੇ ਹਨ ਕਿ ਭਲਾਈ ਕਦੇ ਨਜ਼ਰਅੰਦਾਜ਼ ਨਹੀਂ ਹੁੰਦੀ। ਸਪੇਨ ਵਿਚ ਵੀ ਇਕ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ। ਇਥੇ ਇਕ ਟੈਕਸੀ ਡਰਾਈਵਰ ਕੋਰੋਨਾਵਾਇਰਸ ਦੇ ਮਰੀਜ਼ਾਂ ਨੂੰ ਹਸਪਤਾਲ ਮੁਫਤ ਵਿਚ ਲਿਆ ਰਿਹਾ ਸੀ ਅਤੇ ਉਸ ਦੀ ਇਸ ਭਲਾਈ ਲਈ ਮੈਡਿ੍ਰਡ ਦੇ ਹਸਪਤਾਲ ਵਿਚ ਡਾਕਟਰਾਂ ਨੇ ਤਾੜੀਆਂ ਮਾਰ ਕੇ ਉਸ ਦਾ ਸੁਆਗਤ ਕੀਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਡਰਾਈਵਰ ਨੂੰ ਨਕਦ ਰਾਸ਼ੀ ਇਕ ਲਿਫਾਫੇ ਵਿਚ ਦੇ ਕੇ ਹੈਰਾਨ ਕਰ ਦਿੱਤਾ। ਕੋਰੋਨਾਵਾਇਰਸ ਦੇ ਪ੍ਰਕੋਪ ਵਿਚਾਲੇ ਡਰਾਈਵਰ ਮਰੀਜ਼ਾਂ ਨੂੰ ਮੁਫਤ ਵਿਚ ਬੈਠਾ ਕੇ ਹਸਪਤਾਲ ਜਾਂ ਉਨ੍ਹਾਂ ਦੇ ਘਰਾਂ ਤੱਕ ਛੱਡ ਰਿਹਾ ਸੀ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਈ. ਆਈ. ਯੂਨੀਡੋ () ਦੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤੀ ਗਈ ਇਸ ਕਲਿੱਪ ਵਿਚ ਉਸ ਸ਼ਖਸ ਨੂੰ ਹਸਪਤਾਲ ਵਿਚ ਦਾਖਲ ਹੁੰਦੇ ਦਿਖਾਇਆ ਗਿਆ ਸੀ। ਅੰਦਰ ਜਾਂਦੇ ਹੀ ਹਸਪਤਾਲ ਦੇ ਕਰਮਚਾਰੀਆਂ ਨੇ ਉਸ ਦਾ ਜ਼ੋਰਦਾਰ ਤਾੜੀਆਂ ਨਾਲ ਸੁਆਗਤ ਕੀਤਾ। ਇਕ ਵਿਅਕਤੀ ਨੇ ਡਰਾਈਵਰ ਦੀ ਸੇਵਾ ਲਈ ਉਸ ਨੂੰ ਨਕਦ ਰਾਸ਼ੀ ਨਾਲ ਭਰਿਆ ਲਿਫਾਫਾ ਵੀ ਦਿੱਤਾ।

ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਇਸ ਪਹਿਲ ਨੇ ਉਸ ਡਰਾਈਵਰ ਨੂੰ ਭਾਵੁਕ ਕਰ ਦਿੱਤਾ ਅਤੇ ਉਹ ਰੋਣਾ ਰੋਕ ਨਾ ਸਕਿਆ। ਡਰਾਈਵਰ ਨੂੰ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਉਸ ਨੂੰ ਇਕ ਮਰੀਜ਼ ਨੂੰ ਲੈਣ ਦੇ ਬਹਾਨੇ ਨਾਲ ਬੁਲਾਇਆ ਗਿਆ ਸੀ। ਆਨਲਾਈਨ ਪੋਸਟ ਹੋਣ ਤੋਂ ਬਾਅਦ ਵੀਡੀਓ ਇਕ ਕਰੋੜ ਤੋਂ ਜ਼ਿਆਦਾ ਦੇਖੀ ਜਾ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਟੈਕਸੀ ਚਾਲਕ ਵਲੋਂ ਭਲਾਈ ਦਾ ਕੰਮ ਕਰਨ 'ਤੇ ਤਰੀਫ ਕੀਤੀ ਜਾ ਰਹੀ ਹੈ।


author

Khushdeep Jassi

Content Editor

Related News