ਦੱਖਣੀ ਕੋਰੀਆ 'ਚ ਕੋਰੋਨਾ ਵਿਸਫੋਟ, 1.39 ਲੱਖ ਤੋਂ ਵੱਧ ਨਵੇਂ ਮਾਮਲੇ ਦਰਜ
Wednesday, Aug 24, 2022 - 10:13 AM (IST)
ਸਿਓਲ (ਵਾਰਤਾ): ਦੱਖਣੀ ਕੋਰੀਆ ਵਿਚ ਕੋਰੋਨਾ ਮਹਾਮਾਰੀ ਨੇ ਫਿਰ ਤੋਂ ਆਪਣੀ ਤੀਬਰਤਾ ਦਿਖਾਈ ਹੈ ਅਤੇ ਪਿਛਲੇ 24 ਘੰਟਿਆਂ ਵਿਚ 1.39 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੀਆਈ ਰੋਗ ਨਿਯੰਤਰਣ ਅਤੇ ਰੋਕਥਾਮ ਏਜੰਸੀ ਦੇ ਅੰਕੜਿਆਂ ਦੇ ਅਨੁਸਾਰ 1,39,339 ਨਵੇਂ ਮਾਮਲਿਆਂ ਦੇ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 25 ਲੱਖ 88 ਹਜ਼ਾਰ 640 ਹੋ ਗਈ ਹੈ। ਇੱਕ ਦਿਨ ਪਹਿਲਾਂ ਰੋਜ਼ਾਨਾ ਕੇਸਾਂ ਦੀ ਗਿਣਤੀ 1,50,258 ਸੀ, ਜਦੋਂ ਕਿ ਇੱਕ ਹਫ਼ਤੇ ਪਹਿਲਾਂ ਇਹ 1,80,763 ਸੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦਾ ਵੀਜ਼ਾ ਅਤੇ PR ਲੈਣ ਵਾਲਿਆਂ 'ਚ ਭਾਰਤੀ ਸਭ ਤੋਂ ਮੋਹਰੀ
ਪਿਛਲੇ ਇੱਕ ਹਫ਼ਤੇ ਵਿੱਚ ਰੋਜ਼ਾਨਾ ਔਸਤਨ ਕੇਸਾਂ ਦੀ ਗਿਣਤੀ 1,29,473 ਰਹੀ। ਏਜੰਸੀ ਮੁਤਾਬਕ ਨਵੇਂ ਕੇਸਾਂ ਵਿੱਚੋਂ 456 ਦਰਾਮਦ ਕੇਸ ਹਨ ਅਤੇ ਅਜਿਹੇ ਕੇਸ ਵਧ ਕੇ 56,160 ਹੋ ਗਏ ਹਨ। ਇਸ ਸਮੇਂ ਦੇਸ਼ ਵਿੱਚ ਗੰਭੀਰ ਸੰਕਰਮਿਤਾਂ ਦੀ ਗਿਣਤੀ 573 ਹੈ। ਪਿਛਲੇ 24 ਘੰਟਿਆਂ ਵਿੱਚ 63 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 26,224 ਹੋ ਗਈ ਹੈ। ਦੇਸ਼ ਵਿੱਚ ਇਸ ਸਮੇਂ ਮੌਤ ਦਰ 0.12 ਫੀਸਦੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।