ਦੁਨੀਆ ''ਚ ਕੋਰੋਨਾ ਦਾ ਅੰਕੜਾ 32 ਲੱਖ ਪਾਰ, 2.25 ਲੱਖ ਤੋਂ ਵਧੇਰੇ ਮੌਤਾਂ
Thursday, Apr 30, 2020 - 02:48 PM (IST)
ਜਿਨੇਵਾ- ਦੁਨੀਆ ਵਿਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਦੁਨੀਆ ਭਰ ਦੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਵਰਲਡ-ਓ-ਮੀਟਰ ਮੁਤਾਬਕ ਕੋਰੋਨਾ ਵਾਇਰਸ ਮਰੀਜ਼ਾਂ ਦਾ ਅੰਕੜਾ 32 ਲੱਖ ਦੇ ਪਾਰ ਪਹੁੰਚ ਗਿਆ ਹੈ ਤੇ ਇਸ ਮਹਾਮਾਰੀ ਕਾਰਣ 2.25 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 10 ਲੱਖ ਤੋਂ ਵਧੇਰੇ ਅਜਿਹੇ ਵੀ ਲੋਕ ਹਨ ਜੋ ਇਲਾਜ ਤੋਂ ਬਾਅਦ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।
ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਸਭ ਤੋਂ ਵਧੇਰੇ ਅਮਰੀਕਾ ਪ੍ਰਭਾਵਿਤ ਹੈ, ਜਿਥੇ 10,64,000 ਤੋਂ ਵਧੇਰੇ ਮਾਮਲੇ ਹਨ। ਇਸ ਤੋਂ ਬਾਅਦ ਦੂਜੇ ਤੇ ਤੀਜੇ ਨੰਬਰ 'ਤੇ ਸਪੇਨ ਤੇ ਇਟਲੀ (ਲੜੀਵਾਰ 2,36,899 ਤੇ 2,03,591 ਮਾਮਲੇ) ਹਨ। ਦੋਵਾਂ ਦੇਸ਼ਾਂ ਵਿਚ ਮੌਤਾਂ ਦੀ ਗਿਣਤੀ 24,275 ਤੇ 27,682 ਹੈ। ਇਸ ਤੋਂ ਬਾਅਦ ਫਰਾਂਸ ਵਿਚ 1,66,000 ਤੋਂ ਵਧੇਰੇ ਇਨਫੈਕਸ਼ਨ ਦੇ ਮਾਮਲੇ ਹਨ ਤੇ 24,087 ਲੋਕਾਂ ਦੀ ਮੌਤ ਹੋਈ ਹੈ। ਬ੍ਰਿਟੇਨ ਵਿਚ 1,65,221 ਮਾਮਲੇ ਸਾਹਮਣੇ ਆਏ ਹਨ ਤੇ ਜਰਮਨੀ ਵਿਚ 1,61,539 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
| ਦੇਸ਼ | ਮਾਮਲੇ | ਮੌਤਾਂ | |
|---|---|---|---|
| 1 | ਅਮਰੀਕਾ | 10,64,572 | 61,669 |
| 2 | ਸਪੇਨ | 2,36,899 | 24,275 |
| 3 | ਇਟਲੀ | 2,03,591 | 27,682 |
| 4 | ਫਰਾਂਸ | 1,66,420 | 24087 |
| 5 | ਯੂਕੇ | 1,65,221 | 26,097 |
| 6 | ਜਰਮਨੀ | 1,61,539 | 6,467 |
| 7 | ਤੁਰਕੀ | 1,17,589 | 3,081 |
| 8 | ਰੂਸ | 106498 | 1,073 |
| 9 | ਈਰਾਨ | 93,657 | 5,957 |
| 10 | ਚੀਨ | 82,862 | 4,633 |
