ਕੋਰੋਨਾ ਸੰਕਟ : ਜਰਮਨੀ ਨੇ ਯੂਰਪ ਦੇ ਬਾਹਰ ਯਾਤਰਾ ਕਰਨ ''ਤੇ ਲੱਗੀ ਪਾਬੰਦੀ ਨੂੰ ਅੱਗੇ ਵਧਾਇਆ

06/10/2020 4:53:23 PM

ਬਰਲਿਨ (ਭਾਸ਼ਾ) : ਜਰਮਨੀ ਨੇ ਯੂਰਪ ਦੇ ਬਾਹਰ 160 ਤੋਂ ਵਧੇਰੇ ਦੇਸ਼ਾਂ ਦੀ ਯਾਤਰਾ 'ਤੇ ਲੱਗੀ ਪਾਬੰਦੀ ਨੂੰ ਅਗਸਤ ਦੇ ਅੰਤ ਤੱਕ ਲਈ ਵਧਾ ਦਿੱਤਾ ਹੈ। ਸਰਕਾਰ ਨੇ ਕੋਰੋਨਾ ਮਹਾਮਾਰੀ ਕਾਰਨ 17 ਮਾਰਚ ਨੂੰ ਜਾਰੀ-ਦਿਸ਼ਾ-ਨਿਰਦੇਸ਼ ਦੇ ਸਮੇਂ ਨੂੰ ਬੁੱਧਵਾਰ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ।

ਯੂਰਪ ਦੇ ਬਾਹਰ ਦੇ ਤਕਰੀਬਰਨ ਸਾਰੇ ਦੇਸ਼ਾਂ ਲਈ ਯਾਤਰਾ 'ਤੇ ਪਾਬੰਦੀ ਹੈ। ਹਾਲਾਂਕਿ ਮਹਾਮਾਰੀ 'ਤੇ ਕਾਬੂ ਪਾ ਲੈਣ ਵਾਲੇ ਦੇਸ਼ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਪਿਛਲੇ ਹਫਤੇ ਜਰਮਨੀ ਨੇ 27 ਮੈਂਬਰੀ ਯੂਰਪੀ ਸੰਘ ਦੇ ਬਾਕੀ ਦੇਸ਼ਾਂ, ਸਵਿਟਜ਼ਰਲੈਂਡ, ਲਿਚੇਂਸਟਾਈਨ, ਨਾਰਵੇ, ਆਈਸਲੈਂਡ ਅਤੇ ਬ੍ਰਿਟੇਨ ਲਈ ਯਾਤਰਾ ਦੀ ਪਾਬੰਦੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ।


cherry

Content Editor

Related News