ਕੋਰੋਨਾ ਦੀ 99 ਫੀਸਦੀ ਕਾਰਗਰ ਵੈਕਸੀਨ ਬਣਾਉਣ ਦਾ ਦਾਅਵਾ, 10 ਕਰੋੜ ਡੋਜ਼ ਹੋਣਗੇ ਤਿਆਰ

05/30/2020 2:28:00 AM

ਬੀਜਿੰਗ- ਵਿਗਿਆਨੀਆਂ ਨੇ ਕੋਰੋਨਾ ਵਾਇਰਸ ਵਿਚ 99 ਫੀਸਦੀ ਕਾਰਗਰ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਵੈਕਸੀਨ ਦੇ ਨੇੜੇ 10 ਕਰੋੜ ਡੋਜ਼ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਬੀਜਿੰਗ ਦੀ ਇਕ ਬਾਇਓਟੈਕ ਕੰਪਨੀ ਸਿਨੋਵੈਕ ਨੇ ਵੈਕਸੀਨ ਤਿਆਰ ਕੀਤੀ ਹੈ। ਚੀਨ ਵਿਚ ਤਕਰੀਬਨ 1 ਹਜ਼ਾਰ ਤੋਂ ਜ਼ਿਆਦਾ ਵਲੰਟੀਅਰ 'ਤੇ ਇਸ ਦਾ ਟ੍ਰਾਇਲ ਚੱਲ ਰਿਹਾ ਹੈ।
ਸਕਾਈ ਨਿਊਜ਼ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਹੁਣ ਇਸ ਵੈਕਸੀਨ ਦਾ ਸਟੇਜ 3 ਟ੍ਰਾਇਲ ਯੂ.ਕੇ. ਵਿਚ ਕਰਨ ਦੀ ਤਿਆਰੀ ਚੱਲ ਰਹੀ ਹੈ। ਵੈਕਸੀਨ ਬਣਾਉਣ ਵਾਲੇ ਰਿਸਰਚਰ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਵੈਕਸੀਨ ਕੰਮ ਕਰੇਗੀ, ਇਸ ਦੇ ਜਵਾਬ ਵਿਚ ਰਿਸਰਚਰ ਲੁਓ ਬੈਸ਼ਨ ਨੇ ਕਿਹਾ ਕਿ ਇਹ 99 ਫੀਸਦੀ ਤੱਕ ਕਾਰਗਰ ਸਾਬਿਤ ਹੋਵੇਗੀ।
ਫਿਲਹਾਲ ਕੰਪਨੀ ਵੈਕਸੀਨ ਦਾ ਸਟੇਜ 2 ਪੱਧਰ ਦਾ ਟ੍ਰਾਇਲ ਕਰ ਰਹੀ ਹੈ ਪਰ ਚੀਨ ਵਿਚ ਕੋਰੋਨਾ ਇਨਫੈਕਸ਼ਨ ਦੇ ਘੱਟ ਮਾਮਲੇ ਨੂੰ ਦੇਖਦੇ ਹੋਏ ਵਾਲੰਟੀਅਰ ਦੀ ਕਮੀ ਪੈ ਗਈ ਹੈ। ਇਸ ਤੋਂ ਬਾਅਦ ਰਿਸਰਚਰ ਨੇ ਇਸ ਦਾ ਟ੍ਰਾਇਲ ਯੂਰਪ ਵਿਚ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਵਲੋਂ ਕਿਹਾ ਗਿਆ ਹੈ ਕਿ ਅਸੀਂ ਯੂਰਪ ਦੇ ਕਈ ਦੇਸ਼ਾਂ ਤੋਂ ਟ੍ਰਾਇਲ ਲਈ ਗੱਲਬਾਤ ਕਰ ਰਹੇ ਹਾਂ। ਇਸ ਦੇ ਨਾਲ ਹੀ ਯੂ.ਕੇ. ਨਾਲ ਵੀ ਗੱਲਬਾਤ ਕੀਤੀ ਗਈ ਹੈ ਹਾਲਾਂਕਿ ਗੱਲਬਾਤ ਅਜੇ ਸ਼ੁਰੂਆਤੀ ਪੜਾਅ ਵਿਚ ਹੈ।


Sunny Mehra

Content Editor

Related News