ਕੋਰੋਨਾ ਦੇ ਕਾਰਣ ਜਰਮਨੀ ''ਚ 80 ਫੀਸਦੀ ਕ੍ਰਿਸਮਸ ਬਾਜ਼ਾਰ ਬੰਦ

Tuesday, Nov 17, 2020 - 02:35 AM (IST)

ਕੋਰੋਨਾ ਦੇ ਕਾਰਣ ਜਰਮਨੀ ''ਚ 80 ਫੀਸਦੀ ਕ੍ਰਿਸਮਸ ਬਾਜ਼ਾਰ ਬੰਦ

ਬਰਲਿਨ - ਜਰਮਨੀ ਦੇ ਖੁਦਰਾ ਮਹਾਸੰਘ (ਐੱਚ.ਡੀ.ਈ.) ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿਚ ਕੋਰੋਨਾਵਾਇਰਸ ਮਹਾਮਾਰੀ ਨੇ 80 ਫੀਸਦੀ ਕ੍ਰਿਸਮਸ ਬਾਜ਼ਾਰ ਰੱਦ ਕਰ ਦਿੱਤਾ ਹੈ। ਇਥੇ ਹੋਏ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਇਸ ਅਧਿਐਨ ਵਿਚ 1400 ਨਗਰ ਨਿਗਮ ਦੇ ਅਧਿਕਾਰੀ, ਸਥਾਨਕ ਨਾਗਰਿਕ ਸੰਗਠਨਾਂ ਤੇ ਖੁਦਰਾ ਵਿਕ੍ਰੇਤਾਵਾਂ ਦੇ ਪ੍ਰਤੀਨਿਧੀ ਸ਼ਾਮਲ ਸਨ। ਐੱਚ. ਡੀ. ਈ. ਦੇ ਮੁਤਾਬਕ ਰੋਜ਼ਾਨਾ ਬਾਜ਼ਾਰਾਂ ਦਾ ਸਿਰਫ 7 ਫੀਸਦੀ ਹਿੱਸਾ ਲੱਗੇਗਾ, ਜਦਕਿ ਹੋਰ 13 ਫੀਸਦੀ ਨੇ ਕੋਈ ਫੈਸਲਾ ਨਹੀਂ ਲਿਆ ਹੈ। ਐੱਚ. ਡੀ. ਈ. ਦੇ ਜਨਰਲ ਸਕੱਤਰ ਸਟਿਫਨ ਗੇਂਥ ਨੇ ਇਕ ਬਿਆਨ ਵਿਚ ਕਿਹਾ ਕਿ ਕ੍ਰਿਸਮਸ ਬਾਜ਼ਾਰ ਇਕ ਮਹੱਤਵਪੂਰਨ ਕਾਰਕ ਹੈ ਜੋ ਗਾਹਕਾਂ ਨੂੰ ਪੈਦਲ ਯਾਤਰੀ ਖੇਤਰਾਂ ਅਤੇ ਸ਼ਹਿਰ ਦੇ ਕੇਂਦਰਾਂ ਤੱਕ ਲਿਆਂਦਾ ਹੈ ਅਤੇ ਇਹ ਹਰ ਥਾਂ ਖਤਮ ਹੋ ਰਿਹਾ ਹੈ। ਪਹਿਲਾਂ ਤੋਂ ਹੀ ਖਰਾਬ ਦੌਰ ਤੋਂ ਲੰਘ ਰਹੇ ਖੁਦਰਾ ਬਾਜ਼ਾਰ ਦੇ ਲਈ ਇਹ ਭਾਰੀ ਝਟਕਾ ਹੈ। 

ਉਥੇ ਹੀ ਪੂਰੇ ਯੂਰਪ ਵਿਚ ਜਿਸ ਗਿਣਤੀ ਨਾਲ ਕੋਰੋਨਾ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ, ਉਸ ਨੂੰ ਦੇਖ ਕੇ ਮਾਹਿਰਾਂ ਵੱਲੋਂ ਇਹ ਹੀ ਆਖਿਆ ਗਿਆ ਹੈ ਕਿ ਇਹ ਕੋਰੋਨਾ ਦੀ ਦੂਜੀ ਲਹਿਰ ਹੈ। ਵੱਧਦੇ ਮਾਮਲਿਆਂ ਨੂੰ ਦੇਖਦੇ ਯੂਰਪ ਦੇ ਕਈ ਮੁਲਕਾਂ ਵੱਲੋਂ ਸਖਤ ਪਾਬੰਦੀਆਂ ਵੀ ਲਾ ਦਿੱਤੀਆਂ ਗਈਆਂ ਹਨ ਅਤੇ ਕਈਆਂ ਵਿਚ ਐਮਰਜੰਸੀ ਲਾ ਦਿੱਤੀ ਗਈ ਹੈ। ਦੱਸ ਦਈਏ ਕਿ ਜਰਮਨੀ ਵਿਚ ਹੁਣ ਤੱਕ 817,526 ਲੋਕ ਕੋਰੋਨਾ ਨਾਲ ਇਨਫੈਕਟਡ ਹੋਏ ਹਨ, ਜਿਨ੍ਹਾਂ ਵਿਚੋਂ 12,891 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 515,200 ਲੋਕਾਂ ਨੂੰ ਰੀਕਵਰ ਕੀਤਾ ਜਾ ਚੁੱਕਿਆ ਹੈ।


author

Khushdeep Jassi

Content Editor

Related News