ਭਾਰਤ ’ਚ ਹੁਣ ਕੋਰੋਨਾ ਦਾ ਇਹ ਰੂਪ ਬਣਿਆ ਖ਼ਤਰਾ, ਡਬਲਯੂ. ਐੱਚ. ਓ. ਨੇ ਜਤਾਈ ਚਿੰਤਾ

Wednesday, Jun 02, 2021 - 03:53 PM (IST)

ਭਾਰਤ ’ਚ ਹੁਣ ਕੋਰੋਨਾ ਦਾ ਇਹ ਰੂਪ ਬਣਿਆ ਖ਼ਤਰਾ, ਡਬਲਯੂ. ਐੱਚ. ਓ. ਨੇ ਜਤਾਈ ਚਿੰਤਾ

ਇੰਟਰਨੈਸ਼ਨਲ ਡੈਸਕ : ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ. ) ਨੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਭਾਰਤ ’ਚ ਲੱਭੇ ਗਏ ਤਿੰਨ ਰੂਪਾਂ ’ਚੋਂ ਇਕ ਬੀ.1.617 ਰੂਪ ਹੁਣ ‘ਚਿੰਤਾ ਦਾ ਕਾਰਨ’ ਹੈ ਅਤੇ ਬਾਕੀ ਦੇ ਦੋ ਰੂਪਾਂ ’ਚ ਲਾਗ ਫੈਲਣ ਦੀ ਦਰ ਬਹੁਤ ਘੱਟ ਹੈ। ਬੀ .1.617 ਰੂਪ ਸਭ ਤੋਂ ਪਹਿਲਾਂ ਭਾਰਤ ’ਚ ਪਾਇਆ ਗਿਆ ਸੀ ਅਤੇ ਤਿੰਨ ਰੂਪਾਂ ’ਚ ਵੰਡਿਆ ਗਿਆ ਹੈ। ਮੰਗਲਵਾਰ ਨੂੰ ਪ੍ਰਕਾਸ਼ਿਤ ਕੋਰੋਨਾ ਹਫਤਾਵਾਰੀ ਮਹਾਮਾਰੀ ਵਿਗਿਆਨ ਅਪਡੇਟ ’ਚ ਡਬਲਯੂ. ਐੱਚ. ਓ. ਨੇ ਕਿਹਾ ਕਿ ਇਸ ਸਾਲ  ਬੀ.1.617.1 ਅਤੇ ਬੀ.1.617.2 ਰੂਪਾਂ ਦੇ ਉਪਲੱਬਧ ਅੰਕੜਿਆਂ ਦੀ ਵਰਤੋਂ ਕਰਦਿਆਂ ਇਸ ਸਾਲ 11 ਮਈ ਨੂੰ ਇਹ ਨਿਰਧਾਰਤ ਕੀਤਾ ਗਿਆ ਕਿ ਬੀ.1.617 ਵਿਸ਼ਵ ਪੱਧਰੀ ‘ਵੇਰੀਐਂਟ ਆਫ ਕੰਸਰਨ’’ (ਅਜਿਹਾ ਰੂਪ, ਜੋ ਚਿੰਤਾ ਦਾ ਕਾਰਨ ਹੈ) (ਵੀ. ਓ. ਸੀ.) ਹੈ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਤੋਂ ਪੇਟੈਂਟ ਹਟਾਉਣ ਦੇ ਭਾਰਤ ਤੇ ਦੱਖਣੀ ਅਫਰੀਕਾ ਦੇ ਪ੍ਰਸਤਾਵ ਦਾ  BRICS ਨੇ ਕੀਤਾ ਸਮਰਥਨ

ਡਬਲਯੂ. ਐੱਚ. ਓ. ਨੇ ਕਿਹਾ, “ਉਸ ਸਮੇਂ ਤੋਂ ਇਹ ਸਾਬਤ ਹੋਇਆ ਹੈ ਕਿ ਮਨੁੱਖੀ ਜੀਵਨ ਨੂੰ ਸਭ ਤੋਂ ਵੱਧ ਜੋਖਮ ਬੀ.1.617.2 ਤੋਂ ਹੈ, ਜਦਕਿ ਦੂਜੇ ਰੂਪਾਂ ’ਚ ਲਾਗ ਫੈਲਣ ਦੀ ਦਰ ਬਹੁਤ ਘੱਟ ਹੈ।” ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਵੱਲੋਂ ਜਾਰੀ ਕੀਤੇ ਗਏ ਅਪਡੇਟ ਵਿਚ ਕਿਹਾ ਗਿਆ ਹੈ, ‘‘ਬੀ.1.617.2 ਅਜੇ ਵੀ ਵੀ. ਓ. ਸੀ. ਹੈ ਅਤੇ ਅਸੀਂ ਇਸ ਦੇ ਨਤੀਜੇ ਵਜੋਂ ਕਈ ਦੇਸ਼ਾਂ ’ਚ ਲਾਗ ਦੀ ਵਧ ਰਹੀ ਦਰ ਅਤੇ ਵਧ ਰਹੇ ਲਾਗ ਦੇ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਹਾਂ। ਇਸ ਰੂਪ ਦੇ ਪ੍ਰਭਾਵਾਂ ਦਾ ਅਧਿਐਨ ਕਰਨਾ ਡਬਲਯੂ. ਐੱਚ. ਓ.  ਲਈ ਇੱਕ ਉੱਚ ਤਰਜੀਹ ਹੈ।’’

 ਡਬਲਯੂ.ਐੱਚ. ਓ. ਨੇ ਸੋਮਵਾਰ ਨੂੰ ਕੋਰੋਨਾ ਦੇ ਅਹਿਮ ਰੂਪਾਂ ਨੂੰ ਨਾਂ ਦੇਣ ਲਈ ਨਵੀਂ ਪ੍ਰਣਾਲੀ ਦਾ ਐਲਾਨ ਕੀਤਾ ਤੇ ਇਹ ਨਾਂ ਗ੍ਰੀਕ ਵਰਣਮਾਲਾ (ਜਿਵੇਂ ਕਿ ਅਲਫਾ, ਬੀਟਾ, ਗਾਮਾ ਆਦਿ) ’ਤੇ ਆਧਾਰਿਤ ਹੈ, ਜਿਸ ਨਾਲ ਇਨ੍ਹਾਂ ਨੂੰ ਨਾਂ ਦੇਣਾ ਤੇ ਯਾਦ ਰੱਖਣਾ ਆਸਾਨ ਹੋ ਗਿਆ ਹੈ। ਅਪਡੇਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਪਿਛਲੇ ਹਫ਼ਤੇ ਕੋਵਿਡ-19 ਦੇ 13,64,668 ਨਵੇਂ ਕੇਸ ਸਾਹਮਣੇ ਆਏ, ਜੋ ਪਿਛਲੇ ਹਫ਼ਤਿਆਂ ਨਾਲੋਂ 26 ਪ੍ਰਤੀਸ਼ਤ ਘੱਟ ਹਨ। ਬ੍ਰਾਜ਼ੀਲ ਵਿਚ 420,981, ਅਰਜਨਟੀਨਾ ਵਿਚ 219,910, ਅਮਰੀਕਾ ਵਿਚ 153,587 ਅਤੇ ਕੋਲੰਬੀਆ ਵਿਚ 150,517 ਨਵੇਂ ਕੇਸ ਸਾਹਮਣੇ ਆਏ ਹਨ। ਦੱਖਣ-ਪੂਰਬੀ ਏਸ਼ੀਆ ਖੇਤਰ ’ਚ ਪਿਛਲੇ ਹਫ਼ਤੇ ਨਾਲੋਂ 15 ਲੱਖ ਤੋਂ ਵੱਧ ਨਵੇਂ ਕੇਸ ਹੋਏ ਅਤੇ 29,000 ਤੋਂ ਵੱਧ ਮੌਤਾਂ ਹੋਈਆਂ, ਕ੍ਰਮਵਾਰ 24 ਫੀਸਦੀ ਅਤੇ 8 ਫੀਸਦੀ ਘਟੀਆਂ। ਇਸ ਵਿਚ ਕਿਹਾ ਗਿਆ ਹੈ, ‘‘ਵਾਇਰਸ ਦੇ ਮਾਮਲੇ ਲਗਾਤਾਰ ਤੀਜੇ ਹਫਤੇ ਘਟ ਗਏ ਹਨ ਅਤੇ ਮਾਰਚ 2021 ਦੀ ਸ਼ੁਰੂਆਤ ਤੋਂ ਬਾਅਦ ਮੌਤਾਂ ਦੀ ਗਿਣਤੀ ਪਹਿਲੀ ਵਾਰ ਘਟ ਗਈ ਹੈ।’’ ਦੱਖਣੀ ਏਸ਼ੀਆ ਖੇਤਰ ’ਚ ਸਭ ਤੋਂ ਵੱਧ ਮੌਤਾਂ ਭਾਰਤ ’ਚ ਹੋਈਆਂ। ਇਸ ਤੋਂ ਬਾਅਦ ਇੰਡੋਨੇਸ਼ੀਆ ਅਤੇ ਨੇਪਾਲ ’ਚ ਵਧੇਰੇ ਮੌਤਾਂ ਹੋਈਆਂ।


author

Manoj

Content Editor

Related News