ਕੋਰੋਨਾ : ਵੀਡੀਓ ਕਾਨਫਰੰਸਿੰਗ ਦੌਰਾਨ ਸਕ੍ਰੀਨ 'ਤੇ ਚੱਲਣ ਲੱਗੀ ਪੋਰਨ ਵੀਡੀਓ

04/01/2020 9:44:15 PM

ਨਿਊਯਾਰਕ - ਅਮਰੀਕਾ ਵਿਚ ਕੋਰੋਨਾਵਾਇਰਸ ਤੋਂ ਬਚਣ ਲਈ ਕਾਫੀ ਲੋਕ ਕੁਆਰੰਟੀਨ ਵਿਚ ਰਹਿ ਰਹੇ ਹਨ। ਇਸ ਦੌਰਾਨ ਕੰਮਕਾਜੀ ਲੋਕ ਵੀਡੀਓ ਕਾਨਫਰੰਸ ਦੇ ਜ਼ਰੀਏ ਇਕ ਦੂਜੇ ਨਾਲ ਗੱਲ ਕਰ ਆਪਣਾ ਕੰਮ ਪੂਰਾ ਕਰ ਰਹੇ ਹਨ। ਪਰ ਪਿਛਲੇ ਦਿਨੀਂ ਅਜਿਹੀਆਂ ਕਈ ਸ਼ਿਕਾਇਤਾਂ ਆਈਆਂ ਹਨ ਕਿ ਵੀਡੀਓ ਕਾਨਫਰੰਸ ਦੌਰਾਨ ਆਪਣੇ-ਆਪ ਹੀ ਸਕ੍ਰੀਨ 'ਤੇ ਪੋਰਨ ਵੀਡੀਓ ਚੱਲਣ ਲੱਗ ਪਈ। ਡੇਲੀ ਮੇਲ ਦੀ ਇਕ ਰਿਪੋਰਟ ਮੁਤਾਬਕ ਨਿਊਯਾਰਕ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਵੀਡੀਓ ਕਾਨਫਰੰਸ ਦੌਰਾਨ ਉਨ੍ਹਾਂ ਦੀ ਕਾਨਫਰੰਸ ਨੂੰ ਹੈੱਕ ਕਰ ਲਿਆ ਗਿਆ ਅਤੇ ਸਕ੍ਰੀਨ 'ਤੇ ਆਪਣੇ-ਆਪ ਪੋਰਨ ਵੀਡੀਓ ਚੱਲਣ ਲੱਗੀ। ਕੁਝ ਲੋਕਾਂ ਨੇ ਵੀਡੀਓ ਵਿਚ ਹੇਟ ਸਪੀਚ ਅਤੇ ਧਮਕਾਉਣ ਵਾਲਾ ਭਾਸ਼ਣ ਚੱਲਣ ਦੀ ਗੱਲ ਕਹੀ ਹੈ।

ਜ਼ਮੂ ਐਪ 'ਤੇ ਵੀਡੀਓ ਕਾਨਫਰੰਸ ਦੌਰਾਨ ਚੱਲੀ ਪੋਰਨ ਵੀਡੀਓ
ਅਮਰੀਕਾ ਵਿਚ ਵੀਡੀਓ ਕਾਨਫਰੰਸਿੰਗ ਲਈ ਜ਼ੂਮ ਐਪ ਦਾ ਕਾਫੀ ਇਸਤੇਮਾਲ ਹੁੰਦਾ ਹੈ। ਇਸ ਐਪ 'ਤੇ ਵੀਡੀਓ ਕਾਨਫਰੰਸਿੰਗ ਦੌਰਾਨ ਪੋਰਨ ਵੀਡੀਓ ਚੱਲਣ ਦੀ ਗੱਲ ਸਾਹਮਣੇ ਆਈ ਹੈ। ਲੋਕਾਂ ਦੀ ਮੀਟਿੰਗ ਵਿਚਾਲੇ ਸਕ੍ਰੀਨ 'ਤੇ ਪੋਰਨ ਵੀਡੀਓ ਚੱਲਣ ਲੱਗੀ, ਇਸ ਗੱਲ ਦੀ ਜਾਂਚ ਹੁਣ ਐਫ. ਬੀ. ਆਈ. ਕਰ ਰਹੀ ਹੈ।

ਨਿਊਯਾਰਕ ਦੇ ਅਟਾਰਨੀ ਜਨਰਲ ਲੇਟੀਟਿਆ ਜੇਮਸ ਨੇ ਜ਼ੂਮ ਕੰਪਨੀ ਨੂੰ ਚਿੱਠੀ ਲਿੱਖ ਕੇ ਜਵਾਬ ਮੰਗਿਆ ਹੈ ਕਿ ਵੀਡੀਓ ਕਾਨਫਰੰਸ ਪੋਰਨ ਵੀਡੀਓ ਕਿਵੇਂ ਚੱਲ ਗਈ। ਅਟਾਰਨੀ ਜਨਰਲ ਨੇ ਆਖਿਆ ਹੈ ਕਿ ਇਹ ਲੋਕਾਂ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਦੇ ਨਾਲ ਖਿਲਵਾਡ਼ ਹੈ। ਕੰਪਨੀ ਇਸ ਬਾਰੇ ਵਿਚ ਪਤਾ ਕਰੇ ਕਿ ਆਖਿਰ ਗਲਤੀ ਕਿਥੋਂ ਹੋਈ ਹੈ। ਅਟਾਰਨੀ ਜਨਰਲ ਦਾ ਆਫਿਸ ਜ਼ੂਮ ਕੰਪਨੀ ਦੇ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ ਮਾਮਲੇ ਦੀ ਜਾਣਕਾਰੀ ਉਦੋਂ ਹੋਈ, ਜਦ ਐਫ. ਬੀ. ਆਈ. ਦੇ ਬੋਸਟਨ ਆਫਿਸ ਦੀ ਚਿਤਾਵਨੀ ਜਾਰੀ ਕੀਤੀ ਕਿ ਕੁਝ ਲੋਕਾਂ ਨੇ ਵੀਡੀਓ ਕਾਨਫਰੰਸ ਦੌਰਾਨ ਪੋਰਨ, ਹੇਟ ਸਪੀਚ ਅਤੇ ਧਮਕਾਉਣ ਵਾਲੇ ਭਾਸ਼ਣ ਚੱਲਣ ਦੀ ਸ਼ਿਕਾਇਤ ਕੀਤੀ ਹੈ।

ਐਫ. ਬੀ. ਆਈ. ਨੇ ਜ਼ਮੂ ਐਪ ਨੂੰ ਹੈੱਕ ਕਰਨ ਵਾਲੇ 2 ਮਾਮਲੇ ਫਡ਼ੇ
ਐਫ. ਬੀ. ਆਈ. ਨੇ ਅਜਿਹੇ 2 ਮਾਮਲਿਆਂ ਨੂੰ ਫਡ਼ਿਆ ਹੈ। ਇਕ ਮਾਮਲੇ ਵਿਚ ਆਨਲਾਈਨ ਪਡ਼ਾਈ ਦੌਰਾਨ ਪੋਰਨ ਚੱਲਣ ਦੀ ਖਬਰ ਸਾਹਮਣੇ ਆਈ ਹੈ। ਕੋਰੋਨਾਵਾਇਰਸ ਕਾਰਨ ਅਮੀਰਕਾ ਦੇ ਸਕੂਲ ਬੰਦ ਹਨ। ਕਈ ਸਕੂਲ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਪਡ਼ਾਈ ਕਰਵਾ ਰਹੇ ਹਨ। ਮੈਸਾਚੁਸੇਟਸ ਹਾਈ ਸਕੂਲ ਵਿਚ ਆਨਲਾਈਨ ਪਡ਼ਾਈ ਦੌਰਾਨ ਇਕ ਹੈਕਰ ਨੇ ਵਰਚੂਅਲ ਕਲਾਸਰੂਮ ਨੂੰ ਹੈਕ ਕਰ ਲਿਆ। ਹੈਕਰਸ ਟੀਚਰਾਂ ਨੂੰ ਖਿਜਾਉਣ ਲੱਗੇ ਅਤੇ ਉਨ੍ਹਾਂ ਦੇ ਘਰ ਦਾ ਪਤਾ ਦੱਸ ਕੇ ਉਨ੍ਹਾਂ ਨੂੰ ਧਮਕਾਉਣ ਲੱਗੇ।

ਇਕ ਹੋਰ ਸਕੂਲ ਨੇ ਇਸ ਤਰ੍ਹਾਂ ਦੀ ਸ਼ਿਕਾਇਤ ਕੀਤੀ ਹੈ, ਇਸ ਵਿਚ ਆਖਿਆ ਗਿਆ ਹੈ ਕਿ ਆਨਲਾਈਨ ਸੈਸ਼ਨ ਦੌਰਾਨ ਅਸਲੀ ਟੈਟੂ ਵਾਲੇ ਇਕ ਸ਼ਖਸ ਨੇ ਉਨ੍ਹਾਂ ਪਰੇਸ਼ਾਨ ਕੀਤੀ। ਇਸ ਗੱਲ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਕੁਮੈਂਟਸ ਦਾ ਹਡ਼੍ਹ ਆ ਗਿਆ ਹੈ। ਸੋਸ਼ਲ ਮੀਡੀਆ 'ਤੇ ਕਈ ਯੂਜ਼ਰਾਂ ਨੇ ਦੱਸਿਆ ਕਿ ਵੀਡੀਓ ਕਾਨਫਰੰਸ ਦੌਰਾਨ ਉਨ੍ਹਾਂ ਦੀ ਸਕ੍ਰੀਨ 'ਤੇ ਆਪਣੇ-ਆਪ ਪੋਰਨ ਵੀਡੀਓ ਚੱਲਣ ਲੱਗੀ। ਕਈ ਯੂਜ਼ਰਾਂ ਨੇ ਸ਼ਿਕਾਇਤ ਕੀਤੀ ਕਿ ਐਪ ਨੂੰ ਹੈਕ ਕਰਕੇ ਹੈਕਰਸ ਨਸਲੀ ਟਿੱਪਣੀਆਂ ਕਰਨ ਲੱਗੇ।

ਐਫ. ਬੀ. ਆਈ. ਨੇ ਆਖਿਆ ਵੀਡੀਓ ਕਾਨਫਰੰਸ ਦੌਰਾਨ ਸਕ੍ਰੀਨ ਸ਼ੇਅਰ ਨਾ ਕਰੋ
ਐਫ. ਬੀ. ਆਈ. ਵੱਲੋਂ ਹੁਣ ਆਖਿਆ ਗਿਆ ਹੈ ਕਿ ਜ਼ੂਮ ਐਪ ਦਾ ਇਸਤੇਮਾਲ ਕਰਦੇ ਸਮੇਂ ਯੂਜ਼ਰ ਆਪਣੀ ਮੀਟਿੰਗ ਨੂੰ ਪ੍ਰਾਈਵੇਟ ਰੱਖਣ ਅਤੇ ਕਿਸੇ ਦੇ ਨਾਲ ਸਕ੍ਰੀਨ ਸ਼ੇਅਰ ਕਰਨ ਤੋਂ ਬਚੋ। ਸਿਲੀਕਾਨ ਵੈਲੀ ਸਥਿਤ ਜ਼ੂਮ ਕੰਪਨੀ ਵੱਲੋਂ ਆਖਿਆ ਗਿਆ ਹੈ ਕਿ ਉਹ ਯੂਜ਼ਰਾਂ ਦੀ ਪ੍ਰਾਈਵੇਸੀ ਅਤੇ ਸਕਿਓਰਿਟੀ ਨੂੰ ਲੈ ਕੇ ਕਾਫੀ ਗੰਭੀਰ ਹੈ ਅਤੇ ਅਜਿਹੇ ਮਾਮਲਿਆਂ ਦੀ ਜਾਂਚ-ਪਡ਼ਤਾਲ ਕੀਤੀ ਜਾ ਰਹੀ ਹੈ। ਕੋਰੋਨਾਵਾਇਰਸ ਦੌਰਾਨ ਜ਼ੂਮ ਐਪ ਦਾ ਕਾਫੀ ਇਸਤੇਮਾਲ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀਆਂ, ਸਕੂਲ ਅਤੇ ਦੂਜੇ ਕਾਰੋਬਾਰੀ ਵੀਡੀਓ ਕਾਨਫਰੰਸ ਦੇ ਜ਼ਰੀਏ ਇਕ ਦੂਜੇ ਨਾਲ ਜੁਡ਼ ਕੇ ਆਪਣੇ ਕੰਮਕਾਜ ਕਰ ਰਹੇ ਹਨ।


Khushdeep Jassi

Content Editor

Related News