ਕੋਰੋਨਾ : ਇਟਲੀ ''ਚ 8000 ਲੋਕਾਂ ਦੀ ਮੌਤ ਤੇ 80000 ਤੋਂ ਜ਼ਿਆਦਾ ਪ੍ਰਭਾਵਿਤ

03/26/2020 10:54:46 PM

ਰੋਮ - ਇਟਲੀ ਵਿਚ ਕੋਰੋਨਾਵਾਇਰਸ ਦਾ ਕਹਿਰ ਪਿਛਲੇ ਹਫਤੇ ਤੋਂ ਲਗਾਤਾਰ ਹੋ ਰਹੀਆਂ ਮੌਤਾਂ ਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ। ਬੀਤੇ ਦਿਨੀਂ 683 ਲੋਕਾਂ ਦੀ ਮੌਤ ਦਰਜ ਕੀਤੀ ਗਈ ਸੀ, ਜਿਸ ਨਾਲ ਇਟਲੀ ਵਿਚ ਮੌਤਾਂ ਦਾ ਅੰਕਡ਼ਾ 7503 ਪਹੁੰਚ ਗਿਆ ਹੈ। ਉਥੇ ਹੀ ਅੱਜ ਇਟਲੀ ਵਿਚ 662 ਲੋਕਾਂ ਦੀ ਵਾਇਰਸ ਨੇ ਜਾਨ ਲੈ ਗਈ ਹੈ ਅਤੇ 6153 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਜਾਣਕਾਰੀ 'ਵਰਲੋਮੀਟਰ' ਨੇ ਆਪਣੀ ਵੈੱਬਸਾਈਟ 'ਤੇ ਦਿੱਤੀ ਹੈ। ਅੱਜ ਦੇ ਇਹ ਅੰਕਡ਼ੇ ਸਾਹਮਣੇ ਆਉਣ ਤੋਂ ਬਾਅਦ ਇਟਲੀ ਵਿਚ 8165 ਮੌਤਾਂ ਹੋ ਗਈਆਂ ਹਨ ਅਤੇ ਹੁਣ ਤੱਕ ਪ੍ਰਭਾਵਿਤ ਲੋਕਾਂ ਦੀ ਗਿਣਤੀ 80000 ਤੋਂ ਪਾਰ ਪਹੁੰਚ ਗਈ ਹੈ।

PunjabKesari

ਦੱਸ ਦਈਏ ਕਿ ਇਟਲੀ ਫਰਵਰੀ 15 ਨੂੰ ਕੋਰੋਨਾਵਾਇਰਸ ਤੋਂ ਪ੍ਰਭਾਵਿਤ 3 ਮਾਮਲੇ ਸਾਹਮਣੇ ਆਏ ਸਨ ਅਤੇ ਇਸ ਤੋਂ ਬਾਅਦ ਹੁਣ ਤੱਕ ਇਟਲੀ ਵਿਚ ਵੱਡੀ ਗਿਣਤੀ ਵਿਚ ਪ੍ਰਭਾਵਿਤ ਲੋਕ ਪਾਏ ਗਏ ਹਨ। ਉਥੇ ਹੀ 29 ਫਰਵਰੀ ਨੂੰ ਪਹਿਲੀ ਵਾਰ ਇਟਲੀ ਵਿਚ 8 ਮੌਤਾਂ ਦਰਜ ਕੀਤੀਆਂ ਗਈਆਂ ਸਨ ਅਤੇ ਦੇਖੋ ਇਸ ਤੋਂ ਬਾਅਦ ਕਿਵੇਂ ਵਧਿਆ ਮੌਤਾਂ ਦਾ ਅੰਕਡ਼ਾ :-

- 29 ਫਰਵਰੀ - 08 ਮੌਤਾਂ
- 1 ਮਾਰਚ - 12 ਮੌਤਾਂ
- 2 ਮਾਰਚ - 11 ਮੌਤਾਂ
- 3 ਮਾਰਚ - 27 ਮੌਤਾਂ
- 4 ਮਾਰਚ - 28 ਮੌਤਾਂ
- 5 ਮਾਰਚ - 41 ਮੌਤਾਂ
- 6 ਮਾਰਚ - 49 ਮੌਤਾਂ
- 7 ਮਾਰਚ - 36 ਮੌਤਾਂ
- 8 ਮਾਰਚ - 133 ਮੌਤਾਂ
- 9 ਮਾਰਚ - 97 ਮੌਤਾਂ
- 10 ਮਾਰਚ - 168 ਮੌਤਾਂ
- 11 ਮਾਰਚ - 196 ਮੌਤਾਂ
- 12 ਮਾਰਚ - 189 ਮੌਤਾਂ
- 13 ਮਾਰਚ - 250 ਮੌਤਾਂ
- 14 ਮਾਰਚ - 175 ਮੌਤਾਂ
- 15 ਮਾਰਚ - 368 ਮੌਤਾਂ
- 16 ਮਾਰਚ - 349 ਮੌਤਾਂ
- 17 ਮਾਰਚ - 345 ਮੌਤਾਂ
- 18 ਮਾਰਚ - 475 ਮੌਤਾਂ
- 19 ਮਾਰਚ - 427 ਮੌਤਾਂ
- 20 ਮਾਰਚ - 627 ਮੌਤਾਂ
- 21 ਮਾਰਚ - 793 ਮੌਤਾਂ
- 22 ਮਾਰਚ - 651 ਮੌਤਾਂ
- 23 ਮਾਰਚ - 601 ਮੌਤਾਂ
- 24 ਮਾਰਚ - 743 ਮੌਤਾਂ
- 25 ਮਾਰਚ - 683 ਮੌਤਾਂ
- 26 ਮਾਰਚ - 662 ਮੌਤਾਂ


 


Khushdeep Jassi

Content Editor

Related News