ਜਰਮਨੀ ''ਚ ਕੋਰੋਨਾ ਦੀ ਦੂਜੀ ਲਹਿਰ, ਇਸ ਤਾਰੀਖ਼ ਤੱਕ ਰਹੇਗੀ ਤਾਲਾਬੰਦੀ
Thursday, Nov 26, 2020 - 02:11 PM (IST)
ਬਰਲਿਨ- ਯੂਰਪੀ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਜਰਮਨੀ ਨੇ ਆਪਣੇ ਦੇਸ਼ ਵਿਚ 20 ਦਸੰਬਰ ਤੱਕ ਛੋਟੀ ਤਾਬਾਬੰਦੀ ਦਾ ਐਲਾਨ ਕਰ ਦਿੱਤਾ ਹੈ।
ਇਸ ਨੂੰ ਲੈ ਕੇ ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਨੇ ਸੰਘੀ ਸੂਬਿਆਂ ਦੇ ਮੰਤਰੀ-ਮੁਖੀਆਂ ਨਾਲ ਬੈਠਕ ਦੇ ਬਾਅਦ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਜਰਮਨੀ ਕੋਰੋਨਾ ਵਾਇਰਸ ਨਾਲ ਜੁੜੀਆਂ ਪਾਬੰਦੀਆਂ ਨੂੰ 20 ਦਸੰਬਰ ਤੱਰ ਅੱਗੇ ਵਧਾਉਣ ਦਾ ਐਲਾਨ ਕਰਦਾ ਹੈ। ਇਸ ਦੇ ਨਾਲ ਹੀ ਜਰਮਨੀ ਵਿਚ ਕੋਰੋਨਾ ਨਾਲ ਜੁੜੀਆਂ ਹਿਦਾਇਤਾਂ ਨੂੰ ਵੀ ਜਨਵਰੀ ਤੱਕ ਲਈ ਵਧਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਛੋਟੀ ਤਾਲਾਬੰਦੀ ਦਾ ਫੈਸਲਾ ਸਭ ਤੋਂ ਪਹਿਲਾਂ ਸੰਘੀ ਸੂਬੇ ਸੈਕਸੋਨੀ-ਐਨਾਮਲ ਰੇਡਨਰ ਹਾਸੇਲੋਫ ਦੇ ਮੰਤਰੀ-ਰਾਸ਼ਟਰਪਤੀ ਨੇ ਕੀਤਾ ਸੀ। ਮਰਕੇਲ ਨੇ ਬੁੱਧਵਾਰ ਨੂੰ ਕਿਹਾ ਕਿ ਮਹਾਸੰਘ ਅਤੇ ਸੰਘੀ ਸੂਬਿਆਂ ਦੇ ਸਪੱਸ਼ਟ ਬਿਆਨ ਵਿਚ ਕਿਹਾ ਕਿ ਅਸੀਂ ਨਵੰਬਰ ਦੇ ਅਖੀਰ ਵਿਚ ਪਾਬੰਦੀ ਨਹੀਂ ਹਟਾ ਸਕਦੇ। ਜਰਮਨੀ ਵਿਚ ਹੁਣ ਤਕ ਕੁੱਲ 9.83 ਲੱਖ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਤਕਰੀਬਨ 15 ਹਜ਼ਾਰ ਲੋਕਾਂ ਦੀ ਇਸ ਕਾਰਨ ਮੌਤ ਹੋ ਚੁੱਕੀ ਹੈ। ਉੱਥੇ ਹੀ, ਯੁਨਾਈਟਡ ਕਿੰਗਡਮ ਵਿਚ 5 ਮਈ ਦੇ ਬਾਅਦ ਇਕ ਦਿਨ ਵਿਚ ਕੁੱਲ ਸਭ ਤੋਂ ਵੱਧ 696 ਮੌਤਾਂ ਦਰਜ ਕੀਤੀਆਂ ਗਈਆਂ।