ਕੋਪੇਨਹੇਗਨ ਪੁਲਸ ਥਾਣੇ ਵਿਚ ਧਮਾਕਾ, ਕਈ ਜ਼ਖਮੀ

08/10/2019 4:24:34 PM

ਸਟਾਕਹੋਮ (ਏਜੰਸੀ)- ਕੋਪੇਨਹੇਗਨ ਪੁਲਸ ਥਾਣੇ ਵਿਚ ਸ਼ਨੀਵਾਰ ਸਵੇਰੇ ਇਕ ਧਮਾਕਾ ਹੋਇਆ ਜਿਸ ਵਿਚ ਭਵਨ ਨੂੰ ਨੁਕਸਾਨ ਪੁੱਜਾ, ਪਰ ਖੁਸ਼ਕਿਸਮਤੀ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਜਿਹਾ ਹੀ ਇਕ ਹੋਰ ਧਮਾਕਾ ਕੁਝ ਦਿਨ ਪਹਿਲਾਂ ਰਾਸ਼ਟਰੀ ਟੈਕਸ ਏਜੰਸੀ ਵਿਚ ਹੋਇਆ ਸੀ। ਤਸਵੀਰਾਂ ਵਿਚ ਨਜ਼ਰ ਆ ਰਿਹਾ ਹੈ ਕਿ ਧਮਾਕੇ ਨਾਲ ਸ਼ੀਸ਼ੇ ਦਾ ਦਰਵਾਜ਼ਾ ਟੁੱਟ ਕੇ ਹੇਠਾਂ ਖਿੱਲਰ ਗਿਆ। ਪੁਲਸ ਨੇ ਦੱਸਿਆ ਕਿ ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਧਮਾਕਾ ਤੜਕੇ 3:18 ਵਜੇ ਨੈਰੋਬੀ ਖੇਤਰ ਵਿਚ ਹੋਇਆ।

ਇਹ ਓਸਟਰਬ੍ਰੋ ਜ਼ਿਲੇ ਨੇੜੇ ਸਥਿਤ ਹੈ, ਜਿਥੇ ਮੰਗਲਵਾਰ ਦੇਰ ਰਾਤ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ ਸੀ, ਜਿਸ ਵਿਚ ਟੈਕਸ ਏਜੰਸੀ ਦਫਤਰ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ। ਕੋਪੇਨਹੇਗਨ ਨੇ ਉਪ ਪੁਲਸ ਨਿਰੀਖਣ ਰਾਸਮੁਸ ਏਗਰਸਕੋਵ ਸ਼ੂਜ਼ ਨੇ ਸੰਵਾਦ ਕਮੇਟੀ ਰਿਤਜਾਊ ਨੂੰ ਕਿਹਾ ਕਿ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਕੀ ਇਸ ਦਾ (ਟੈਕਸ ਏਜੰਸੀ ਵਿਚ ਹੋਏ ਧਮਾਕੇ) ਨਾਲ ਕੋਈ ਸਬੰਧ ਹੈ ਪਰ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਪੁਲਸ ਨੇ ਟਵਿੱਟਰ 'ਤੇ ਲਿਖਿਆ ਕਿ ਉਹ ਉਸ ਵਿਅਕਤੀ ਦੀ ਭਾਲ ਕਰ ਰਹੇ ਹਨ, ਜਿਸ ਨੂੰ ਪੁਲਸ ਥਾਣੇ ਧਮਾਕੇ ਵਾਲੀ ਥਾਂ ਤੋਂ ਭੱਜਦੇ ਦੇਖਿਆ ਗਿਆ ਹੈ। ਉਕਤ ਵਿਅਕਤੀ ਕਾਲੇ ਕੱਪੜੇ ਅਤੇ ਸਫੈਦ ਬੂਟ ਪਹਿਨੇ ਹੋਏ ਹਨ। ਪੁਲਸ ਨੇ ਅਪੀਲ ਕੀਤੀ ਕਿ ਜਿਸ ਕਿਸੇ ਨੂੰ ਵੀ ਇਸ ਬਾਰੇ ਵਿਚ ਜਾਣਕਾਰੀ ਹੋਵੇ ਉਹ ਸਾਹਮਣੇ ਆਵੇ।


Sunny Mehra

Content Editor

Related News