ਕੋਰੋਨਾ ਵਾਇਰਸ ਕਾਰਨ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ 2021 ਤਕ ਮੁਲਤਵੀ

03/18/2020 2:05:21 AM

ਸਾਓ ਪੌਲੋ—  ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਨੂੰ ਮੰਗਲਵਾਰ ਨੂੰ 2021 ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਦੱਖਣੀ ਅਮਰੀਕੀ ਫੁੱਟਬਾਲ ਸੰਸਥਾ ਕਾਨਮੇਬੋਲ ਨੇ ਕਿਹਾ ਕਿ ਇਹ ਟੂਰਨਾਮੈਂਟ 11 ਜੂਨ ਤੋਂ 11 ਜੁਲਾਈ ਦੇ ਵਿਚ ਕੋਲੰਬੀਆ ਤੇ ਅਰਜਨਟੀਨਾ 'ਚ ਖੇਡਿਆ ਜਾਵੇਗਾ। ਇਸ ਦੌਰਾਨ ਯੂਰਪੀਅਨ ਚੈਂਪੀਅਨਸ਼ਿਪ ਵੀ ਖੇਡੀ ਜਾਵੇਗੀ ਜਿਸ ਨੂੰ ਇਕ ਸਾਲ ਦੇ ਲਈ ਮੁਲਤਵੀ ਕੀਤਾ ਗਿਆ ਹੈ। ਕਾਨਮੇਬੋਲ ਦੇ ਪ੍ਰਧਾਨ ਅਲੇਜਾਂਦ੍ਰੋ ਡੋਮਿਨਗੇਨ ਨੇ ਬਿਆਨ 'ਚ ਕਿਹਾ ਕਿ ਇਹ ਇਕ ਅਚਾਨਕ ਸਥਿਤੀ ਦੇ ਲਈ ਅਪਣਾਇਆ ਗਿਆ ਅਸਾਧਾਰਨ ਤਰੀਕਾ ਹੈ। ਇਹ ਵਾਇਰਸ ਨੂੰ ਰੋਕਣ ਦਾ ਵੀ ਇਕ ਹੱਲ ਜੋ ਵੀ ਮਹਾਸੰਘ ਦੇ ਸਾਰੇ ਦੇਸ਼ਾਂ 'ਚ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਯੂਫਾ ਤੇ ਉਸਦੇ ਪ੍ਰਧਾਨ ਅਲੇਕਸਾਂਦ੍ਰ ਸੇਫਰਿਨ ਦਾ ਵੀ ਪੂਰੇ ਫੁੱਟਬਾਲ ਜਗਤ ਦੇ ਫਾਈਦੇ ਲਈ ਯੂਰੋ 2020 ਨੂੰ ਮੁਲਤਵੀ ਕਰਨ ਦੇ ਲਈ ਧੰਨਵਾਦ ਕਰਦੇ ਹਾਂ।

PunjabKesari

ਆਖਰੀ ਕੋਪਾ ਅਮਰੀਕਾ ਟੂਰਨਾਮੈਂਟ ਬ੍ਰਾਜ਼ੀਲ 'ਚ 2019 'ਚ ਆਯੋਜਿਤ ਕੀਤਾ ਗਿਆ ਸੀ, ਜਿਸ ਨੂੰ ਮੇਜਬਾਨ ਨੇ ਜਿੱਤਿਆ ਸੀ। ਇਸ ਵਾਰ ਟੂਰਨਾਮੈਂਟ 'ਚ ਇਕ ਨਵੇਂ ਯੁਗ ਦੀ ਸ਼ੁਰੂਆਤ ਹੋਣੀ ਸੀ। ਇਸ ਨੂੰ ਯੂਰਪੀਅਨ ਚੈਂਪੀਅਨਸ਼ਿਪ ਦੇ ਸਮੇਂ ਹੀ ਹਰ ਚਾਰ ਸਾਲ 'ਚ ਆਯੋਜਿਤ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਸੀ।


Gurdeep Singh

Content Editor

Related News