ਪਾਕਿਸਤਾਨ ''ਚ ਮੰਤਰੀ ਦੇ ਪਰਿਵਾਰ ਦਾ ਕੋਰੋਨਾ ਟੀਕਾਕਰਨ ''ਤੇ ਵਿਵਾਦ

03/30/2021 7:15:22 PM

ਇਸਲਾਮਾਬਾਦ-ਪਾਕਿਸਤਾਨ 'ਚ ਇਕ ਕੇਂਦਰ ਮੰਤਰੀ ਮੰਗਲਵਾਰ ਨੂੰ ਉਸ ਸਮੇਂ ਵਿਵਾਦਾਂ 'ਚ ਘਿਰ ਗਏ ਜਦ ਅਜਿਹੇ ਵੀਡੀਓ ਕਲਿੱਪ ਸਾਹਮਣੇ ਆਏ ਜਿਨ੍ਹਾਂ 'ਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਕੋਵਿਡ-19 ਟੀਕਾ ਲਵਾਉਂਦੇ ਦਿਖ ਰਹੇ ਹਨ। ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲੋਕਾਂ ਨੇ ਮੰਤਰੀ ਦੀ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਆਪਣੀ ਵਾਰੀ ਤੋਂ ਪਹਿਲਾਂ ਟੀਕਾਕਰਨ ਕਰਵਾਇਆ ਹੈ।

ਵੀਡੀਓ ਕਲਿੱਪ 'ਚ ਦਿਖ ਰਿਹਾ ਹੈ ਕਿ ਇਕ ਨਰਸ ਰਿਹਾਇਸ਼ ਮੰਤਰੀ ਤਾਰਿਕ ਬਸ਼ੀਰ ਚੀਮਾ ਦੇ ਪਰਿਵਾਰ ਦੇ ਮੈਂਬਰਾਂ ਨੂੰ ਟੀਕਾ ਲਗਾ ਰਹੀ ਹੈ ਜੋ ਕੋਵਿਡ-19 ਟੀਕਾਕਰਨ ਨੂੰ ਲੈ ਕੇ ਸਰਕਾਰੀ ਨੀਤੀ ਦੀ ਸਪੱਸ਼ਟ ਉਲੰਘਣਾ ਪ੍ਰਤੀਤ ਹੁੰਦੀ ਹੈ। ਚੀਮਾ ਪਾਕਿਸਤਾਨ ਮੁਸਲਿਮ ਲੀਗ-ਕਵੈਦ ਨੇਤਾ ਹਨ ਅਤੇ ਉਨ੍ਹਾਂ ਦੀ ਪਾਰਟੀ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਸਹਿਯੋਗੀ ਹੈ।

ਇਹ ਵੀ ਪੜ੍ਹੋ-ਅਬੂਧਾਬੀ 'ਚ ਬਣ ਰਿਹੈ ਪਹਿਲਾਂ ਹਿੰਦੂ ਮੰਦਰ, ਨੀਂਹ ਦਾ ਕੰਮ ਹੋਇਆ ਮੁਕੰਮਲ

ਪਾਕਿਸਤਾਨ 'ਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 2 ਫਰਵਰੀ ਨੂੰ ਹੋਈ ਸੀ ਅਤੇ ਇਸ 'ਚ ਮੋਹਰੀ ਮੋਰਚਿਆਂ ਦੇ ਕਰਮਚਾਰੀਆਂ ਨਾਲ ਹੀ ਆਮ ਸਿਹਤ ਮੁਲਾਜ਼ਮਾਂ ਅਤੇ 60 ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਸਰਕਾਰ ਨੇ ਇਸ 'ਚ ਬਦਲਾਅ ਕੀਤਾ ਅਤੇ ਮੰਗਲਵਾਰ ਨੂੰ ਇਸ ਦਾ ਦਾਇਰਾ ਵਧਾਉਂਦੇ ਹੋਏ ਇਸ 'ਚ 50 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਵੀ ਸ਼ਾਮਲ ਕਰ ਦਿੱਤਾ। ਵੀਡੀਓ ਕਲਿੱਪ 'ਚ ਲੋਕ ਟੀਕਾ ਲਵਾਉਣ ਤੋਂ ਬਾਅਦ ਥਮਸ ਅਪ ਕਰਦੇ ਹੋਏ ਵੀ ਦਿਖੇ। ਇਕ ਵੀਡੀਓ ਕਲਿੱਪ 'ਚ ਸਾਬਕਾ ਮਾਡਲ ਅਤੇ ਐਂਕਰ ਨੂੰ ਵੀ ਦੇਖਿਆ ਜਾ ਸਕਦਾ ਹੈ। ਚੀਨ ਦੇ ਇਕ ਰਿਸ਼ਤੇਦਾਰ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਪੋਸਟ ਕੀਤੇ ਸਨ ਪਰ ਇਹ ਅਕਾਊਂਟ ਹੁਣ ਬੰਦ ਹੋ ਗਿਆ ਹੈ।

ਇਹ ਵੀ ਪੜ੍ਹੋ-ਮਾਮਲਾ ਮੈਰੀਲੈਂਡ ਪੁਲਸ ਵੱਲੋਂ 5 ਸਾਲਾ ਲੜਕੇ ਨੂੰ ਹੱਥਕੜੀ ਲਾਉਣ ਦਾ, ਮਾਂ ਨੇ ਕੀਤਾ ਮੁਕੱਦਮਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News