ਕੰਜਰਵੇਟਿਵ ਪਾਰਟੀ ਵਲੋਂ ''ਪੀਜ਼ਾ ਐਂਡ ਪੋਲੀਟਿਕਸ'' ਪ੍ਰੋਗਰਾਮ ਦੀ ਮੇਜ਼ਬਾਨੀ
Monday, Nov 17, 2025 - 07:26 AM (IST)
ਵੈਨਕੂਵਰ (ਮਲਕੀਤ ਸਿੰਘ) : ਯੂਨੀਵਰਸਿਟੀ ਆਫ਼ ਦ ਫਰੇਜ਼ਰ ਵੈਲੀ ਕੰਜਰਵੇਟਿਵ ਕਲੱਬ ਅਤੇ ਕੰਜਰਵੇਟਿਵ ਪਾਰਟੀ ਆਫ਼ ਬੀਸੀ ਨੇ ਯੂਐੱਫਵੀ ਦੇ ਐਬਟਸਫੋਰਡ ਕੈਂਪਸ ਵਿਖੇ ਇੱਕ "ਪੀਜ਼ਾ ਐਂਡ ਪੋਲੀਟਿਕਸ" ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ। ਬੀਸੀ ਦੇ ਅਧਿਕਾਰਤ ਵਿਰੋਧੀ ਧਿਰ ਦੇ ਨੇਤਾ ਜੌਨ ਰੁਸਟੈਡ ਨੇ ਯੂਐੱਫਵੀ ਕੰਜਰਵੇਟਿਵ ਕਲੱਬ ਦੇ ਪ੍ਰਧਾਨ ਅਤੇ ਸੰਸਥਾਪਕ ਵਿਨੈਦੀਪ ਸਿੰਘ ਵੜੈਚ ਨਾਲ ਸੂਬਾਈ ਮੁੱਦਿਆਂ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ 'ਤੇ ਚਰਚਾ ਕੀਤੀ। ਇਸ ਦੌਰਾਨ ਵਿਸ਼ੇਸ਼ ਮਹਿਮਾਨਾਂ ਵਿੱਚ ਸੰਸਦ ਮੈਂਬਰ ਸੁਖਮਨ ਗਿੱਲ (ਐਬਟਸਫੋਰਡ ਸਾਊਥ-ਲੈਂਗਲੀ), ਵਿਧਾਇਕ ਹਰਮਨ ਭੰਗੂ, ਵਿਧਾਇਕ ਬਰੂਸ ਬੈਨਮੈਨ ਅਤੇ ਵਿਧਾਇਕ ਬ੍ਰਾਇਨ ਟੇਪਰ ਆਦਿ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
