ਬ੍ਰਿਟੇਨ 'ਚ 'ਡੇਲਟਾ ਪਲੱਸ' ਵੇਰੀਐਂਟ ਦੇ ਮਾਮਲਿਆਂ 'ਚ ਵਾਧੇ ਨੇ ਵਧਾਈ ਚਿੰਤਾ

Saturday, Oct 23, 2021 - 07:36 PM (IST)

ਲੰਡਨ-ਕੋਵਿਡ-19 ਦੇ ਡੇਲਟਾ ਵੇਰੀਐਂਟ ਦੇ ਨਵੇਂ ਤਰ੍ਹਾਂ ਦੇ ਮਾਮਲਿਆਂ 'ਚ ਵਾਧੇ ਨੇ ਬ੍ਰਿਟੇਨ 'ਚ ਚਿੰਤਾ ਵਧਾ ਦਿੱਤੀ ਹੈ। ਇਸ ਵੇਰੀਐਂਟ ਦੀ ਅਜੇ ਤੱਕ ਨਿਗਰਾਨੀ ਕੀਤੀ ਜਾ ਰਹੀ ਸੀ ਪਰ ਮਾਮਲਿਆਂ 'ਚ ਵਾਧੇ ਤੋਂ ਬਾਅਦ ਹੁਣ ਇਸ ਨੂੰ ਜਾਂਚ ਦਾਇਰੇ 'ਚ ਵੇਰੀਐਂਟ (ਵੀ.ਯੂ.ਆਈ.) ਦੀ ਸ਼੍ਰੇਣੀ ਤਹਿਤ ਰੱਖਿਆ ਗਿਆ ਹੈ। ਉਥੇ, ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਮਹਾਮਾਰੀ ਅਜੇ ਖਤਮ ਨਹੀਂ ਹੋਈ ਹੈ। ਵਾਇਰਸ ਦੇ ਨਵੇਂ ਵੇਰੀਐਂਟ ਏ.ਵਾਈ.4.2 ਭਾਵ ਡੇਲਟਾ ਪਲੱਸ ਨੂੰ ਬ੍ਰਿਟੇਨ ਦੀ ਸਿਹਤ ਸੇਵਾ ਏਜੰਸੀ ਨੇ ਵੀ.ਯੂ.ਆਈ.-21 ਓ.ਸੀ.ਟੀ.-01 ਨਾਂ ਦਿੱਤਾ ਹੈ।

ਇਹ ਵੀ ਪੜ੍ਹੋ : ਪਾਕਿ ਨੇ ਹਵਾਈ ਮੁਹਿੰਮ ਲਈ ਅਮਰੀਕਾ ਨਾਲ ਸਮਝੌਤੇ ਦੀ ਰਿਪੋਰਟ ਨੂੰ ਕੀਤਾ ਖਾਰਜ

ਏਜੰਸੀ ਪਿਛਲੇ ਕੁਝ ਸਮੇਂ ਤੋਂ ਵਾਇਰਸ ਦੇ ਡੇਲਟਾ ਵੇਰੀਐਂਟ ਦੇ ਮੁਕਾਬਲੇ 'ਚ ਡੇਲਟਾ ਪਲੱਸ ਦਾ ਕਹਿਰ ਜ਼ਿਆਦਾ ਤੇਜ਼ੀ ਨਾਲ ਹੁੰਦਾ ਹੈ। ਏਜੰਸੀ ਨੇ ਕਿਹਾ ਕਿ ਵਾਇਰਸ ਦੇ ਡੇਲਟਾ ਪਲੱਸ ਵੇਰੀਐਂਟ ਨੂੰ ਬ੍ਰਿਟਿਸ਼ ਸਿਹਤ ਸੇਵਾ ਏਜੰਸੀ ਵੱਲੋਂ 20 ਅਕਤੂਬਰ 2021 ਨੂੰ ਵੀ.ਯੂ.ਆਈ. ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਇਸ ਨੂੰ ਅਧਿਕਾਰਤ ਵੀ.ਯੂ.ਆਈ.-21 ਓ.ਸੀ.ਟੀ.-01 ਨਾਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅਮਰੀਕਾ ਦੀ 5 ਤੋਂ 11 ਸਾਲ ਉਮਰ ਵਰਗ ਦੇ 2.8 ਕਰੋੜ ਬੱਚਿਆਂ ਦੇ ਟੀਕਾਕਰਨ ਦੀ ਯੋਜਨਾ

ਅਧਿਕਾਰਤ ਅੰਕੜਿਆਂ ਮੁਤਾਬਕ, ਮਰੀਜ਼ਾਂ 'ਚ ਸਭ ਤੋਂ ਜ਼ਿਆਦਾ ਵਾਇਰਸ ਦੇ ਡੇਲਟਾ ਵੇਰੀਐਂਟ ਦੀ ਪੁਸ਼ਟੀ ਹੋਈ ਹੈ। ਵਾਇਰਸ ਦੇ ਡੇਲਟਾ ਵੇਰੀਐਂਟ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਭਾਰਤ 'ਚ ਕੀਤੀ ਗਈ ਸੀ ਜਿਸ ਤੋਂ ਬਾਅਦ 'ਚ ਬ੍ਰਿਟੇਨ ਚਿੰਤਾਜਨਕ ਵੇਰੀਐਂਟ ਦੀ ਸ਼੍ਰੇਣੀ 'ਚ ਰੱਖਿਆ ਗਿਆ। ਅੰਕੜਿਆਂ ਮੁਤਾਬਕ, ਜੁਲਾਈ 'ਚ ਮਾਮਲੇ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ 20 ਅਕਤੂਬਰ ਤੱਕ ਇੰਗਲੈਂਡ 'ਚ ਡੇਲਟਾ ਵੇਰੀਐਂਟ ਦੇ 15,120 ਮਾਮਲੇ ਸਾਹਮਣੇ ਆਏ ਹਨ। ਪਿਛਲੇ ਹਫਤੇ ਡੇਲਟਾ ਵੇਰੀਐਂਟ ਦੇ ਕੁੱਲ ਮਾਮਲਿਆਂ 'ਚ 6 ਫੀਸਦੀ ਡੇਲਟਾ ਪਲੱਸ ਦੇ ਮਾਮਲੇ ਸਨ।

ਇਹ ਵੀ ਪੜ੍ਹੋ : ਬਿਲ ਗੇਟਸ ਨੇ ਔਰਤ ਮੁਲਾਜ਼ਮ ਨੂੰ ਡੇਟ ਲਈ ਭੇਜੀਆਂ ਸਨ ਈਮੇਲ, ਤਲਾਕ ਤੋਂ ਬਾਅਦ ਹੋਇਆ ਖੁਲਾਸਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News