ਕੋਲੰਬੀਆ ''ਚ ਲੋਕਾਂ ਨੇ ਕੁਝ ਇਸ ਤਰ੍ਹਾਂ ਮਨਾਇਆ ''World Laziness Day''

08/20/2019 3:07:09 PM

ਵਾਸ਼ਿੰਗਟਨ (ਬਿਊਰੋ)— ਕੋਲੰਬੀਆ ਦੇ ਇਤਾਗੁਈ ਸ਼ਹਿਰ ਵਿਚ ਹਰੇਕ ਸਾਲ 'ਵਰਲਡ ਲੇਜ਼ੀਨੈੱਸ ਡੇਅ' (ਵਿਸ਼ਵ ਆਲਸ ਦਿਨ) ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਪੂਰਾ ਦਿਨ ਆਰਾਮ ਕਰਦੇ ਹਨ ਅਤੇ ਕਈ ਦਿਲਚਸਪ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹਨ। ਇਸ ਦਿਨ ਇੱਥੇ ਸੜਕਾਂ 'ਤੇ ਹੀ ਬਿਸਤਰ ਲੱਗ ਜਾਂਦੇ ਹਨ ਅਤੇ ਲੋਕ ਕਾਫੀ ਦੇਰ ਤੱਕ ਸੁੱਤੇ ਰਹਿੰਦੇ ਹਨ। ਦੁਨੀਆ ਭਰ ਤੋਂ ਪਹੁੰਚੇ ਆਲਸੀਆਂ ਨੇ ਕੁਝ ਇਸ ਤਰ੍ਹਾਂ ਇਹ ਦਿਨ ਮਨਾਇਆ।

PunjabKesari

1985 ਤੋਂ ਹੀ ਕੋਲੰਬੀਆ ਵਿਚ ਇਕ ਦਿਨ 'ਵਿਸ਼ਵ ਆਲਸ ਦਿਨ' ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਵੱਡੀ ਗਿਣਤੀ ਵਿਚ ਇਸ ਦਿਨ ਨੂੰ ਮਨਾਉਣ ਲਈ ਲੋਕ ਇਕੱਠੇ ਹੁੰਦੇ ਹਨ।

PunjabKesari

ਦੂਰ-ਦੁਰਾਡੇ ਰਹਿਣ ਵਾਲੇ ਲੋਕ ਵੀ ਪਰਿਵਾਰ ਨਾਲ ਇਸ ਦਿਨ ਨੂੰ ਮਨਾਉਣ ਲਈ ਪਹੁੰਚਦੇ ਹਨ।

PunjabKesari

ਇਸ ਦਿਨ ਲੋਕ ਸੜਕਾਂ 'ਤੇ ਉਂਝ ਹੀ ਬਿਸਤਰ ਲਗਾ ਕੇ ਆਰਾਮ ਕਰਦੇ ਹਨ। ਕੁਝ ਲੋਕ ਮਜ਼ੇਦਾਰ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹਨ। ਭਾਵੇਂਕਿ ਕੁਝ ਲੋਕ ਸਿਰਫ ਸੌਣ ਵਿਚ ਹੀ ਦਿਲਚਸਪੀ ਦਿਖਾਉਂਦੇ ਹਨ।

PunjabKesari

1985 ਵਿਚ ਇਸ ਦਿਨ ਦੀ ਸ਼ੁਰੂਆਤ ਤਣਾਅ ਘੱਟ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਲੋਕਾਂ ਨੇ ਤੈਅ ਕੀਤਾ ਸੀ ਕਿ ਇਕ ਦਿਨ ਅਜਿਹਾ ਵੀ ਹੋਣਾ ਚਾਹੀਦਾ ਹੈ ਜੋ ਸਿਰਫ ਨੀਂਦ ਅਤੇ ਆਰਾਮ ਲਈ ਹੋਵੇ।

PunjabKesari

ਇਸ ਦਿਨ ਦਾ ਖਾਸੀਅਤ ਇਹ ਹੈ ਕਿ ਲੋਕ ਕਿਤੇ ਵੀ ਆਪਣਾ ਬਿਸਤਰ ਲਗਾ ਕੇ ਸੌਂ ਜਾਂਦੇ ਹਨ। ਸ਼ਹਿਰ ਦੀਆਂ ਦੁਕਾਨਾਂ ਬੰਦ ਹੁੰਦੀਆਂ ਹਨ ਅਤੇ ਲੋਕ ਆਪਣੇ ਪਾਰਟਨਰ, ਪਰਿਵਾਰ ਜਾਂ ਦੋਸਤਾਂ ਨਾਲ ਸੌਣ ਦਾ ਪੂਰਾ ਸਾਮਾਨ ਲੈ ਕੇ ਪਹੁੰਚਦੇ ਹਨ।


Vandana

Content Editor

Related News