ਦੱਖਣੀ ਕੋਰੀਆ ''ਚ ਪਲਾਜ਼ਮਾ ਥੈਰੇਪੀ ਦੇ ਕਲੀਨਿਕ ਪ੍ਰੀਖਣ ਦੀ ਮਿਲੀ ਮਨਜ਼ੂਰੀ

08/20/2020 7:00:08 PM

ਸਿਓਲ- ਦੱਖਣੀ ਕੋਰੀਆ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਵੀਰਵਾਰ ਨੂੰ ਜੀ. ਸੀ. ਫਾਰਮਾ ਕੰਪਨੀ ਨੂੰ ਪਲਾਜ਼ਮਾ ਥੈਰੇਪੀ ਦੇ ਦੂਜੇ ਪੜਾਅ ਦੇ ਕਲੀਨਿਕ ਪ੍ਰੀਖਣ ਨੂੰ ਇਜਾਜ਼ਤ ਦਿੱਤੀ ਹੈ। 

ਦੱਖਣੀ ਕੋਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਯੋਨਹਾਪ ਨੇ ਇਹ ਜਾਣਕਾਰੀ ਦਿੱਤੀ। ਦੱਖਣੀ ਕੋਰੀਆ ਦੇ ਖੁਰਾਕ ਤੇ ਦਵਾ ਮੰਤਰਾਲੇ ਨੇ ਪਲਾਜ਼ਮਾ ਥੈਰੇਪੀ ਦੇ ਪਹਿਲੇ ਪੜਾਅ ਨੂੰ ਛੱਡਣ ਦਾ ਫੈਸਲਾ ਕੀਤਾ ਹੈ ਕਿਉਂਕਿ ਇਹ ਥੈਰੇਪੀ ਕਾਫੀ ਪ੍ਰਚਲਿਤ ਹੈ ਅਤੇ ਸੁਰੱਖਿਅਤ ਵੀ ਮੰਨੀ ਜਾਂਦੀ ਹੈ। ਇਸ ਦੇ ਬਾਅਦ ਹੁਣ ਦੇਸ਼ ਦੇ ਕਈ ਹਸਪਤਾਲ ਕੋਰੋਨਾ ਦੇ ਮਰੀਜ਼ਾਂ ਦੀ ਇੱਛਾ ਮੁਤਾਬਕ ਉਨ੍ਹਾਂ ਦਾ ਇਲਾਜ ਪਲਾਜ਼ਮਾ ਥੈਰੇਪੀ ਰਾਹੀਂ ਕਰ ਸਕਣਗੇ। ਦੱਖਣੀ ਕੋਰੀਆ ਵਿਚ ਕੋਰੋਨਾ  ਵਾਇਰਸ ਦੇ ਇਲਾਜ ਲਈ 14 ਪ੍ਰਣਾਲੀਆਂ ਅਤੇ ਦੋ ਟੀਕਿਆਂ ਦੇ ਕਲੀਨਿਕਲ ਟੈਸਟ ਚੱਲ ਰਹੇ ਹਨ।

 

ਦੱਖਣੀ ਕੋਰੀਆ ਉਨ੍ਹਾਂ ਚੋਣਵੇਂ ਦੇਸ਼ਾਂ ਵਿਚੋਂ ਇਕ ਹੈ ਜਿਸ ਨੇ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਵਿਚ ਕਾਫੀ ਹੱਦ ਤਕ ਸਫਲਤਾ ਪਾਈ ਹੈ। ਅਮਰੀਕਾ ਦੀ ਜੌਹਨ ਹਾਪਿੰਕਸ ਯੂਨੀਵਰਸਿਟੀ ਦੇ ਵਿਗਿਆਨ ਤੇ ਇੰਜੀਨੀਅਰਿੰਗ ਕੇਂਦਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੱਖਣੀ ਕੋਰੀਆ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 16,346 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਇਸ ਮਹਾਮਾਰੀ ਕਾਰਨ 307 ਲੋਕਾਂ ਦੀ ਮੌਤ ਹੋ ਚੁੱਕੀ ਹੈ। 


Sanjeev

Content Editor

Related News