ਇਟਲੀ ''ਚ ਛੋਟੇ ਬੱਚਿਆਂ ਨੂੰ ''ਪੰਜਾਬੀ ਬੋਲੀ'' ਸਿਖਾਉਣ ਲਾਈ ਕਲਾਸਾਂ ਹੋਣਗੀਆਂ ਸ਼ੁਰੂ
Tuesday, Jul 12, 2022 - 10:37 AM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਛੋਟੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਵਿਸ਼ੇਸ਼ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆ ਰਛਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਕਲਾਸਾਂ ਦੀ ਆਰੰਭਤਾ 17 ਜੁਲਾਈ ਨੂੰ ਹੋਵੇਗੀ। ਜਿਹਨਾਂ ਵਿਚ ਇਟਾਲੀਅਨ ਸਕੂਲਾਂ ਵਿਚ ਪੜ੍ਹਨ ਵਾਲੇ ਪੰਜਾਬੀ ਬੱਚਿਆਂ ਨੂੰ ਪੰਜਾਬੀ ਬੋਲੀ ਪੜ੍ਹਨ, ਲਿਖਣ ਤੇ ਬੋਲਣ ਦੇ ਅਭਿਆਸ ਕਰਵਾਏ ਜਾਣਗੇ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ 'ਚ ਇਨਸਾਫ, ਸੈਕੂਲਰਤਾ, ਬਰਾਬਰਤਾ ਤੇ ਸਹਿਣਸ਼ੀਲਤਾ ਦਾ ਘਾਣ : ਰਾਜਰਤਨਾ, ਸਤਵਿੰਦਰਜੀਤ
ਦੱਸਣਯੋਗ ਹੈ ਕਿ ਵਿਦੇਸ਼ਾਂ ਵਿਚ ਜੰਮੇ ਪਲੇ ਬੱਚੇ ਜ਼ਿਆਦਾਤਰ ਸਥਾਨਿਕ ਭਾਸਾਂ ਹੀ ਪੜ੍ਹਦੇ ਤੇ ਬੋਲਦੇ ਹਨ | ਜਿਸ ਕਰਕੇ ਉਹ ਪੰਜਾਬੀ ਭਾਸਾ ਤੋਂ ਦੂਰ ਹੋ ਜਾਂਦੇ ਹਨ। ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਲਾਸਾਂ ਦੇ ਆਰੰਭਤਾ ਵਾਲੇ ਦਿਨ ਪੰਜਾਬੀ ਲੋਕ ਧਾਰਾ ਗਰੁੱਪ ਇਟਲੀ ਵੱਲੋਂ ਸਾਰੇ ਬੱਚਿਆਂ ਨੂੰ ਪੰਜਾਬੀ ਦੇ ਕਾਇਦੇ ਬਿਲਕੁਲ ਫ੍ਰੀ ਦਿੱਤੇ ਜਾਣਗੇ। ਜਿੰਨ੍ਹਾ ਦੀ ਮਦਦ ਨਾਲ ਬੱਚਿਆਂ ਨੂੰ ਬੋਲੀ ਸਿੱਖਣ ਵਿਚ ਆਸਾਨੀ ਹੋਵੇਗੀ।