ਖੈਬਰ ਪਖਤੂਨਖਵਾ ’ਚ ਸੋਨੇ ਦੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਝੜਪ, 4 ਮੌਤਾਂ

Tuesday, Apr 28, 2026 - 08:22 PM (IST)

ਖੈਬਰ ਪਖਤੂਨਖਵਾ ’ਚ ਸੋਨੇ ਦੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਝੜਪ, 4 ਮੌਤਾਂ

ਪਿਸ਼ਾਵਰ, (ਭਾਸ਼ਾ)- ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ’ਚ ਸੋਨੇ ਦੀ ਕਥਿਤ ਨਾਜਾਇਜ਼ ਮਾਈਨਿੰਗ ਨੂੰ ਲੈ ਕੇ 2 ਵਿਰੋਧੀ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ ਵਿਚ 4 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ।

ਇਹ ਘਟਨਾ ਖੈਬਰ ਪਖਤੂਨਖਵਾ ਸੂਬੇ ਦੇ ਨੌਸ਼ਹਿਰਾ ਜ਼ਿਲੇ ਦੇ ਨਿਜ਼ਾਮਪੁਰ ਇਲਾਕੇ ਵਿਚ ਸੋਮਵਾਰ ਨੂੰ ਵਾਪਰੀ। ਇਕ ਪੁਲਸ ਅਧਿਕਾਰੀ ਮੁਤਾਬਕ 2 ਸਥਾਨਕ ਗੁੱਟਾਂ ਵਿਚਾਲੇ ਹੋਈ ਝੜਪ ਦੌਰਾਨ ਗੋਲੀਬਾਰੀ ਕਾਰਨ ਪੂਰੇ ਇਲਾਕੇ ਵਿਚ ਡਰ ਅਤੇ ਦਹਿਸ਼ਤ ਫੈਲ ਗਈ। ਪੁਲਸ ਅਧਿਕਾਰੀਆਂ ਅਨੁਸਾਰ ਪ੍ਰਸ਼ਾਸਨ ਨੇ ਇਕ ਗੁੱਟ ਦੇ 17 ਸਾਲਾ ਲੜਕੇ ਮਹਿਰਾਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਪੁਲਸ ਨੇ ਅੱਗੇ ਦੱਸਿਆ ਕਿ ਇਸ ਹਿੰਸਾ ਵਿਚ ਦੂਜੇ ਗੁੱਟ ਦੇ 3 ਮੈਂਬਰ ਵੀ ਮਾਰੇ ਗਏ ਹਨ, ਜਦਕਿ ਘੱਟੋ-ਘੱਟ 3 ਹੋਰ ਜ਼ਖ਼ਮੀ ਹੋਏ ਹਨ। ਪੁਲਸ ਅਨੁਸਾਰ ਇਹ ਘਟਨਾ ਇਲਾਕੇ ਵਿਚ ਸੋਨੇ ਦੀ ਖਾਣ ਵਿਚ ਨਾਜਾਇਜ਼ ਮਾਈਨਿੰਗ ਦੌਰਾਨ ਵਾਪਰੀ, ਜੋ ਬਾਅਦ ਵਿਚ ਦੋਵਾਂ ਗੁੱਟਾਂ ਵਿਚਾਲੇ ਇਕ ਜਾਨਲੇਵਾ ਟਕਰਾਅ ’ਚ ਬਦਲ ਗਈ।


author

Rakesh

Content Editor

Related News