ਦੋ ਬੱਸਾਂ ਦੀ ਜ਼ਬਰਦਸਤ ਟੱਕਰ, 17 ਲੋਕਾਂ ਦੀ ਮੌਤ, ਪਾਕਿਸਤਾਨ ''ਚ ਸੋਗ ਦੀ ਲਹਿਰ
Monday, May 25, 2026 - 01:31 PM (IST)
ਪੇਸ਼ਾਵਰ (ਪੀ.ਟੀ.ਆਈ.) ਪਾਕਿਸਤਾਨ ਦੇ ਉੱਤਰ-ਪੱਛਮੀ ਇਲਾਕੇ ਵਿੱਚ ਇੱਕ ਤੇਜ਼ ਰਫ਼ਤਾਰ ਬੱਸ ਸੜਕ ਕਿਨਾਰੇ ਖੜ੍ਹੀ ਇੱਕ ਮੋਟਰਬੱਸ ਨਾਲ ਟਕਰਾ ਗਈ, ਜਿਸ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਹਾਦਸਾ ਮਰਦਾਨ ਜ਼ਿਲ੍ਹੇ ਵਿੱਚ ਸਵਾਤ ਐਕਸਪ੍ਰੈਸਵੇਅ 'ਤੇ ਵਾਪਰਿਆ।
ਪੜ੍ਹੋ ਇਹ ਅਹਿਮ ਖ਼ਬਰ- ਕੈਲੀਫੋਰਨੀਆ 'ਚ ਕੈਮੀਕਲ ਟੈਂਕ 'ਚ ਆਈ ਦਰਾੜ! ਕਿਸੇ ਵੀ ਸਮੇਂ ਹੋ ਸਕਦੈ ਧਮਾਕਾ, ਐਮਰਜੈਂਸੀ ਸਥਿਤੀ ਦਾ ਐਲਾਨ
ਪੁਲਿਸ ਅਨੁਸਾਰ ਯਾਤਰੀ ਬੱਸ ਇੱਕ ਹੋਰ ਬੱਸ ਨਾਲ ਟਕਰਾ ਗਈ ਜੋ ਕਿ ਮਕੈਨੀਕਲ ਸਮੱਸਿਆ ਕਾਰਨ ਉੱਥੇ ਰੁਕੀ ਹੋਈ ਸੀ। ਇਸ ਹਾਦਸੇ ਵਿੱਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਪੀੜਤ ਅੱਪਰ ਦੀਰ ਅਤੇ ਬਾਜੌਰ ਜ਼ਿਲ੍ਹਿਆਂ ਦੇ ਵਸਨੀਕ ਸਨ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਖੜੀ ਬੱਸ ਦਾ ਜਨਰੇਟਰ ਖਰਾਬ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਸੜਕ ਕਿਨਾਰੇ ਰੁੱਕਣਾ ਪਿਆ, ਉਸੇ ਵੇਲੇ ਅਚਾਨਕ ਤੇਜ਼ ਰਫ਼ਤਾਰ ਬੱਸ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ, ਜਦੋਂ ਕਿ ਬਚਾਅ ਟੀਮਾਂ ਮੌਕੇ 'ਤੇ ਬਚਾਅ ਕਾਰਜ ਜਾਰੀ ਰੱਖ ਰਹੀਆਂ ਹਨ। ਬੱਸ ਯਾਤਰੀਆਂ ਨੂੰ ਸਵਾਤ ਘਾਟੀ ਲੈ ਜਾ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
