ਵੱਡਾ ਆਤਮਘਾਤੀ ਹਮਲਾ! 18 ਫੌਜੀਆਂ ਦੀ ਮੌਤ; ਬਾਜੌਰ 'ਚ ਫੌਜੀ ਕੈਂਪ ਨੂੰ ਬਣਾਇਆ ਨਿਸ਼ਾਨਾ
Friday, May 15, 2026 - 11:37 AM (IST)
ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਜੌਰ ਇਲਾਕੇ ਵਿੱਚ ਸਥਿਤ ਪਾਕਿਸਤਾਨੀ ਫੌਜ ਦੇ ਇੱਕ ਕੈਂਪ 'ਤੇ ਭਿਆਨਕ ਆਤਮਘਾਤੀ ਹਮਲਾ ਹੋਣ ਦੀ ਜਾਣਾਕਾਰੀ ਸਾਹਮਣੇ ਆ ਰਹੀ ਹੈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਇਸ ਵੱਡੇ ਹਮਲੇ ਵਿੱਚ ਘੱਟੋ-ਘੱਟ 18 ਪਾਕਿਸਤਾਨੀ ਫੌਜੀ ਹਲਾਕ ਹੋ ਗਏ ਹਨ ਅਤੇ ਕਈ ਹੋਰ ਜ਼ਖਮੀ ਹੋਏ ਹਨ।
ਸੂਤਰਾਂ ਅਨੁਸਾਰ, ਇਹ ਹਮਲਾ ਇੱਕ ਬੇਹੱਦ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਸੀ। ਅੱਤਵਾਦੀਆਂ ਨੇ ਸਭ ਤੋਂ ਪਹਿਲਾਂ ਫੌਜੀ ਸਹੂਲਤ ਵਾਲੇ ਹਿੱਸੇ ਵਿੱਚ ਇੱਕ ਜ਼ੋਰਦਾਰ ਧਮਾਕਾ ਕੀਤਾ, ਜਿਸ ਨਾਲ ਕੈਂਪ ਵਿੱਚ ਹਫੜਾ-ਦਫੜੀ ਮਚ ਗਈ। ਇਸ ਹਫੜਾ-ਦਫੜੀ ਦਾ ਫਾਇਦਾ ਉਠਾਉਂਦੇ ਹੋਏ ਹਥਿਆਰਾਂ ਨਾਲ ਲੈਸ ਅੱਤਵਾਦੀ ਕੈਂਪ ਦੇ ਅੰਦਰ ਦਾਖਲ ਹੋ ਗਏ, ਜਿਸ ਤੋਂ ਬਾਅਦ ਉੱਥੇ ਕਾਫ਼ੀ ਦੇਰ ਤੱਕ ਮੁਕਾਬਲਾ ਜਾਰੀ ਰਿਹਾ।
ਪੜ੍ਹੋ ਇਹ ਅਹਿਮ ਖ਼ਬਰ- ਹੋ ਗਿਆ ਬਲੈਕਆਉਟ ! ਰਾਸ਼ਟਰੀ ਗ੍ਰਿਡ 'ਚ ਆਈ ਖਰਾਬੀ, ਕਿਊਬਾ ’ਚ ਮਚਿਆ ਹਾਹਾਕਾਰ
ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ (TTP) ਨੇ ਇਸ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੰਗਠਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਹਮਲਾ ਉਨ੍ਹਾਂ ਦੀ 'ਸਪੈਸ਼ਲ ਇਸਤਸ਼ਾਦੀ ਫੋਰਸਿਜ਼' (SIF) ਦੁਆਰਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਕਤੂਬਰ 2025 ਵਿੱਚ ਕੁਇਟਾ ਵਿੱਚ ਹੋਏ ਹਮਲੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਟੀ.ਟੀ.ਪੀ. ਨੇ ਅਧਿਕਾਰਤ ਤੌਰ 'ਤੇ ਕਿਸੇ ਆਤਮਘਾਤੀ ਧਮਾਕੇ ਦੀ ਜ਼ਿੰਮੇਵਾਰੀ ਕਬੂਲੀ ਹੈ।
ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਹਫ਼ਤੇ ਦੇ ਅੰਦਰ ਇਹ ਦੂਜਾ ਆਤਮਘਾਤੀ ਹਮਲਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਲੱਕੀ ਮਰਵਤ ਜ਼ਿਲ੍ਹੇ ਦੇ ਨੌਰੰਗ ਬਾਜ਼ਾਰ ਵਿੱਚ ਇੱਕ ਵਿਸਫੋਟਕਾਂ ਨਾਲ ਭਰੇ ਆਟੋਰਿਕਸ਼ਾ ਰਾਹੀਂ ਧਮਾਕਾ ਕੀਤਾ ਗਿਆ ਸੀ, ਜਿਸ ਵਿੱਚ ਦੋ ਪੁਲਸ ਕਰਮਚਾਰੀਆਂ ਅਤੇ ਇੱਕ ਮਹਿਲਾ ਸਮੇਤ ਕਈ ਲੋਕ ਮਾਰੇ ਗਏ ਸਨ। ਇਸ ਤਾਜ਼ਾ ਹਮਲੇ ਤੋਂ ਬਾਅਦ ਪੂਰੇ ਬਾਜੌਰ ਇਲਾਕੇ ਵਿੱਚ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਫਰਵਰੀ ਵਿੱਚ ਵੀ ਖੈਬਰ ਪਖਤੂਨਖਵਾ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ 5 ਪੁਲਸ ਕਰਮਚਾਰੀ ਅਤੇ ਦੋ ਨਾਗਰਿਕ ਮਾਰੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
