ਖੈਬਰ ਪਖਤੂਨਖਵਾ ''ਚ ਪਾਕਿਸਤਾਨੀ ਫ਼ੌਜ ਦਾ ਵੱਡਾ ਐਕਸ਼ਨ: TTP ਦੇ 27 ਅੱਤਵਾਦੀਆਂ ਨੂੰ ਕੀਤਾ ਢੇਰ

Monday, May 25, 2026 - 04:02 AM (IST)

ਖੈਬਰ ਪਖਤੂਨਖਵਾ ''ਚ ਪਾਕਿਸਤਾਨੀ ਫ਼ੌਜ ਦਾ ਵੱਡਾ ਐਕਸ਼ਨ: TTP ਦੇ 27 ਅੱਤਵਾਦੀਆਂ ਨੂੰ ਕੀਤਾ ਢੇਰ

ਪੇਸ਼ਾਵਰ : ਪਾਕਿਸਤਾਨ ਦੇ ਅਸ਼ਾਂਤ ਸੂਬੇ ਖੈਬਰ ਪਖਤੂਨਖਵਾ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਦਿਆਂ ਭਾਰੀ ਸਫਲਤਾ ਹਾਸਲ ਕੀਤੀ ਹੈ। ਹਫਤੇ ਦੇ ਅੰਤ ਵਿੱਚ ਚਲਾਏ ਗਏ ਵੱਖ-ਵੱਖ ਖੁਫੀਆ ਆਪ੍ਰੇਸ਼ਨਾਂ ਦੌਰਾਨ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ (TTP) ਨਾਲ ਸਬੰਧਤ 27 ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ ਹੈ। 

ਉੱਤਰੀ ਵਜ਼ੀਰਿਸਤਾਨ 'ਚ 11 ਅੱਤਵਾਦੀ ਢੇਰ 

ਪਾਕਿਸਤਾਨੀ ਫੌਜ ਦੀ ਮੀਡੀਆ ਸ਼ਾਖਾ 'ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼' (ISPR) ਅਨੁਸਾਰ, ਸੁਰੱਖਿਆ ਬਲਾਂ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਉੱਤਰੀ ਵਜ਼ੀਰਿਸਤਾਨ ਦੇ ਦੱਤਾ ਖੇਲ ਇਲਾਕੇ ਵਿੱਚ ਮੋਰਚਾ ਸੰਭਾਲਿਆ ਸੀ। ਇਸ ਦੌਰਾਨ ਅੱਤਵਾਦੀਆਂ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਫੌਜ ਅਤੇ ਅੱਤਵਾਦੀਆਂ ਵਿਚਕਾਰ ਹੋਈ ਭਿਆਨਕ ਗੋਲੀਬਾਰੀ ਵਿੱਚ 'ਫਿਤਨਾ-ਅਲ-ਖਵਾਰਿਜ' (TTP) ਦੇ 11 ਅੱਤਵਾਦੀ ਮਾਰੇ ਗਏ। ਜ਼ਿਕਰਯੋਗ ਹੈ ਕਿ ਇਸ ਹਫਤੇ ਦੀ ਸ਼ੁਰੂਆਤ ਵਿੱਚ ਵੀ ਇਸੇ ਜ਼ਿਲ੍ਹੇ ਵਿੱਚ 22 ਅੱਤਵਾਦੀਆਂ ਨੂੰ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ : ਟਰੰਪ ਨੇ ਓਬਾਮਾ ਦੇ ਈਰਾਨ ਸਮਝੌਤੇ ਨੂੰ ਦੱਸਿਆ ਸਭ ਤੋਂ ਮਾੜਾ ਸੌਦਾ, ਕਿਹਾ- 'ਹੁਣ ਗਲਤੀ ਦੀ ਕੋਈ ਗੁੰਜਾਇਸ਼ ਨਹੀਂ' 

ਬੰਨੂ 'ਚ ਪੁਲਸ ਅਤੇ CTD ਦਾ ਸਾਂਝਾ ਐਕਸ਼ਨ 

ਐਤਵਾਰ ਨੂੰ ਇੱਕ ਹੋਰ ਵੱਡੇ ਆਪਰੇਸ਼ਨ ਵਿੱਚ ਪੁਲਸ ਅਤੇ ਅੱਤਵਾਦ ਵਿਰੋਧੀ ਵਿਭਾਗ (CTD) ਨੇ ਬੰਨੂ ਜ਼ਿਲ੍ਹੇ ਵਿੱਚ ਅੱਤਵਾਦੀਆਂ ਦੀ ਘੇਰਾਬੰਦੀ ਕੀਤੀ। ਇਸ ਸਾਂਝੀ ਕਾਰਵਾਈ ਵਿੱਚ TTP ਦੇ 16 ਹੋਰ ਅੱਤਵਾਦੀ ਮਾਰੇ ਗਏ। ਸੁਰੱਖਿਆ ਅਧਿਕਾਰੀਆਂ ਮੁਤਾਬਕ ਇਹ ਸਾਰੇ ਅੱਤਵਾਦੀ ਖੇਤਰ ਵਿੱਚ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ।

'ਫਿਤਨਾ-ਅਲ-ਖਵਾਰਿਜ' 'ਤੇ ਸਖ਼ਤ ਹਮਲਾ 

ਪਾਕਿਸਤਾਨੀ ਸਰਕਾਰ ਅਤੇ ਫੌਜ ਹੁਣ ਅਧਿਕਾਰਤ ਤੌਰ 'ਤੇ TTP ਲਈ 'ਫਿਤਨਾ-ਅਲ-ਖਵਾਰਿਜ' ਸ਼ਬਦ ਦੀ ਵਰਤੋਂ ਕਰ ਰਹੀ ਹੈ। ਅਧਿਕਾਰੀਆਂ ਅਨੁਸਾਰ, ਸਰਹੱਦੀ ਇਲਾਕਿਆਂ ਵਿੱਚ ਸ਼ਾਂਤੀ ਬਹਾਲ ਕਰਨ ਲਈ ਪਿਛਲੇ ਕੁਝ ਦਿਨਾਂ ਤੋਂ ਇਸ ਸੰਗਠਨ ਵਿਰੁੱਧ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਫਿਲਹਾਲ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ : ਮਮਤਾ ਬੈਨਰਜੀ ਨੂੰ ਵੱਡਾ ਝਟਕਾ ! ਸੰਸਦ ਮੈਂਬਰ ਕਾਕੋਲੀ ਘੋਸ਼ ਨੇ ਜ਼ਿਲ੍ਹਾ ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News