ਅਫ਼ਗਾਨਿਸਤਾਨ-ਈਰਾਨ ਸਰਹੱਦ ’ਤੇ ਝੜਪ ਗ਼ਲਤਫਹਿਮੀ ਦਾ ਨਤੀਜਾ : ਤਾਲਿਬਾਨ
Thursday, Dec 02, 2021 - 05:44 PM (IST)
ਕਾਬੁਲ (ਵਾਰਤਾ)-ਅਫ਼ਗਾਨਿਸਤਾਨ ’ਚ ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਹੈ ਕਿ ਈਰਾਨ ਅਤੇ ਅਫ਼ਗਾਨਿਸਤਾਨ ਦੀ ਸਰਹੱਦ ’ਤੇ ਸੁਰੱਖਿਆ ਬਲਾਂ ਵਿਚਾਲੇ ਝੜਪ ਗ਼ਲਤਫਹਿਮੀ ਤੋਂ ਇਲਾਵਾ ਕੁਝ ਵੀ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਰਾਨ ਤੇ ਅਫ਼ਗਾਨਿਸਤਾਨ ਦੇ ਪੱਛਮੀ ਸੂਬੇ ਨੀਮਰੂਜ਼ ਦੀ ਸਰਹੱਦ ’ਤੇ ਦੋਵਾਂ ਦੇਸ਼ਾਂ ਦੇ ਸੀਮਾ ਸੁਰੱਖਿਆ ਬਲਾਂ ਵਿਚਾਲੇ ਝੜਪ ਹੋਈ ਹੈ।
ਇਹ ਵੀ ਪੜ੍ਹੋ : ਚੀਨ ’ਚ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 8 ਲੋਕਾਂ ਦੀ ਮੌਤ
ਮੁਜਾਹਿਦ ਨੇ ਟਵੀਟ ਕੀਤਾ, ‘‘ਅਫ਼ਗਾਨ ਅਤੇ ਈਰਾਨ ਦੇ ਸੀਮਾ ਸੁਰੱਖਿਆ ਬਲਾਂ ਵਿਚਾਲੇ ਝੜਪ ਸਥਾਨਕ ਪੱਧਰ ’ਤੇ ਗ਼ਲਤਫਹਿਮੀ ਕਾਰਨ ਹੋਈ ਸੀ, ਜਿਸ ਨੂੰ ਹੱਲ ਕਰ ਲਿਆ ਗਿਆ ਹੈ। ਆਉਣ ਵਾਲੇ ਸਮੇਂ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਲਈ ਇਸਲਾਮਿਕ ਅਮੀਰਾਤ ਨੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ।