ਅਫਗਾਨਿਸਤਾਨ ਦੇ ਜਲਾਲਾਬਾਦ ਏਅਰਪੋਰਟ ''ਤੇ 2 ਦਹਾਕਿਆਂ ਬਾਅਦ ਸ਼ੁਰੂ ਹੋਈ ਨਾਗਰਿਕ ਉਡਾਣ

06/19/2022 5:14:34 PM

ਕਾਬੁਲ- ਅਮਰੀਕੀ ਫੌਜ ਅਤੇ ਹੋਰ ਵਿਦੇਸ਼ੀ ਫੌਜੀਆਂ ਦੇ ਲਈ ਇਕ ਅੱਡੇ ਦੇ ਰੂਪ 'ਚ ਸੇਵਾਵਾਂ ਦੇਣ ਵਾਲੇ ਅਫਗਾਨਿਸਤਾਨ ਦੇ ਨੰਗਰਹਾਰ ਪ੍ਰਾਂਤ ਦੇ ਜਲਾਲਬਾਦ ਹਵਾਈ ਅੱਡੇ ਤੋਂ ਨਾਗਰਿਕ ਉਡਾਣਾਂ ਫਿਰ ਤੋਂ ਸ਼ੁਰੂ ਕੀਤੀਆਂ ਗਈਆਂ ਹਨ। ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਦੇ ਟਰਾਂਸਪੋਰਟ ਆਵਾਜਾਈ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ (MoTCA)ਦੇ ਅਨੁਸਾਰ ਹਰ ਹਫਤੇ ਤਿੰਨ ਤੋਂ ਚਾਰ ਉਡਾਣਾਂ ਹੋਣਗੀਆਂ। 
ਟਰਾਂਸਪੋਰਟ ਅਤੇ ਸਿਵਲ ਐਵੀਏਸ਼ਨ ਉਪ ਮੰਤਰੀ ਇਮਾਮ ਮੁਹੰਮਦ ਵਾਰੀਮਾਚ ਨੇ ਕਿਹਾ ਕਿ ਨੰਗਰਹਾਰ ਹਵਾਈ ਅੱਡੇ ਤੋਂ ਨਾਗਰਿਕ ਉਡਾਣਾਂ ਦੀ ਬਹਾਲੀ ਇਕ ਚੰਗਾ ਕਦਮ ਹੈ। ਇਹ ਪੂਰਬੀ ਪ੍ਰਾਂਤਾਂ ਲਘਮਨ, ਨੂਰੀਸਤਾਨ, ਕੁਨਾਰ ਅਤੇ ਨੰਗਰਹਾਰ ਦੇ ਲਈ ਇਕ ਪ੍ਰਮੁੱਖ ਸਰੋਤ ਹੈ।
MoTCA ਨੇ ਕਿਹਾ ਹੈ ਕਿ ਏਅਰਪੋਰਟ 'ਤੇ ਹੋਰ ਸੁਵਿਧਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗਾ। ਮੰਤਰਾਲੇ ਦੇ ਬੁਲਾਰੇ ਇਮਾਮੁਦੀਨ ਵਾਰੀਮਾਚ ਨੇ ਕਿਹਾ ਕਿ ਇਸਲਾਮਿਕ ਅਮੀਰਾਤ ਦੇ ਸੱਤਾ 'ਚ ਆਉਣ ਦੇ ਨਾਲ, ਅਸੀਂ ਇਸ ਹਵਾਈ ਅੱਡੇ ਨੂੰ ਫਿਰ ਤੋਂ ਸਰਗਰਮ ਕਰ ਦਿੱਤਾ ਹੈ। ਵਪਾਰੀਆਂ ਨੇ ਨੰਗਰਹਾਰ ਪ੍ਰਾਂਤ ਤੋਂ ਕੌਮਾਂਤਰੀ ਉਡਾਣਾਂ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੌਮਾਂਤਰੀ ਉਡਾਣਾਂ ਦੇਸ਼ ਦੀ ਅਰਥਵਿਵਸਥਾ ਦੀ ਮਦਦ ਕਰ ਸਕਦੀ ਹੈ। ਟੋਲੋ ਨਿਊਜ਼ ਨੇ ਇਕ ਵਪਾਰੀ ਜਾਲਮਯ ਅਜ਼ੀਮੀ ਦੇ ਹਵਾਲੇ ਨਾਲ ਕਿਹਾ-'ਮੈਂ ਇਸਲਾਮਿਕ ਅਮੀਰਾਤ ਦੇ ਅਧਿਕਾਰੀਆਂ ਤੋਂ ਇਸ ਹਵਾਈ ਅੱਡੇ ਅਤੇ ਹਵਾਈ-ਗਲਿਆਰੇ ਨਾਲ ਕੌਮਾਂਤਰੀ ਉਡਾਣਾਂ ਦੀ ਸੁਵਿਧਾ ਲਈ ਗੱਲ ਕਰਦਾ ਹਾਂ। ਇਸ ਤਰ੍ਹਾਂ ਅਸੀਂ ਅਫਗਾਨਿਸਤਾਨ ਤੋਂ ਆਪਣਾ ਮਾਲ ਨਿਰਯਾਤ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਅਮਰੀਕੀ ਹਥਿਆਰਬੰਦ ਫੋਰਸ ਅਤੇ ਨਾਗਰਿਕ ਠੇਕੇਦਾਰਾਂ ਵਲੋਂ ਜਲਾਲਾਬਾਦ ਹਵਾਈ ਅੱਡੇ ਦੀ ਭਾਰੀ ਵਰਤੋਂ ਕੀਤੀ ਜਾਂਦੀ ਸੀ। ਫਾਰਵਰਡ ਆਪਰੇਟਿੰਗ ਬੇਸ ਫੇਂਟੀ ਤੋਂ ਸੰਚਾਲਿਤ ਹੁੰਦੇ ਸਨ। ਕੌੰਮਾਂਤਰੀ ਸੁਰੱਖਿਆ ਸਹਾਇਤਾ ਫੋਰਸ  (ISAF) ਅਤੇ ਰੇਸੋਲਿਊਟ ਸਪੋਰਟ ਮਿਸ਼ਨ (ਆਰ.ਐੱਸ.ਐੱਮ.) ਦੇ ਮੈਂਬਰਾਂ ਨੇ ਵੀ ਹਵਾਈ ਅੱਡੇ ਦਾ ਇਸਤੇਮਾਲ ਕੀਤਾ।


Aarti dhillon

Content Editor

Related News