ਸਜ਼ਾ ਦੇਣ ਦੀ ਖਾਤਰ ਬੱਚੀ ''ਤੇ ਬੈਠ ਗਈ 145 ਕਿਲੋ ਦੀ ਔਰਤ, ਹੋਈ ਮੌਤ

10/18/2017 12:58:40 PM

ਨਿਊਯਾਰਕ (ਬਿਊਰੋ)— ਦੁਨੀਆ ਵਿਚ ਬੱਚਿਆਂ ਨਾਲ ਹੁੰਦੀਆਂ ਵਾਰਦਾਤਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਇਕ ਅਜਿਹੀ ਹੀ ਵਾਰਦਾਤ ਅਮਰੀਕਾ ਦੇ ਫਲੋਰੀਡਾ ਸ਼ਹਿਰ ਵਿਚ ਹੋਈ। ਇੱਥੇ ਇਕ ਔਰਤ ਨੂੰ ਆਪਣੀ ਭਾਂਜੀ 'ਤੇ ਐਨਾ ਗੁੱਸਾ ਆਇਆ ਕਿ ਉਸ ਨੂੰ ਸਜ਼ਾ ਦੇਣ ਲਈ ਉਹ ਉਸ ਉੱਤੇ ਹੀ ਬੈਠ ਗਈ। ਅਸਲ ਵਿਚ ਔਰਤ ਦਾ ਭਾਰ 145 ਕਿਲੋ ਸੀ, ਜਿਸ ਕਾਰਨ ਬੱਚੀ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ।
64 ਸਾਲਾ ਵੇਰੋਨਿਕਾ ਪੋਸੀ 'ਤੇ ਪੁਲਸ ਨੇ ਹੱਤਿਆ ਦਾ ਕੇਸ ਦਰਜ ਕੀਤਾ ਹੈ। ਪੋਸੀ ਨੇ ਜਾਂਚ ਟੀਮ ਨੂੰ ਦੱਸਿਆ ਕਿ ਉਸ ਦੀ ਭਾਂਜੀ ਡੇਰਿਕਾ ਲਿੰਡਸੇ ਉਸ ਨਾਲ ਦੁਰਵਿਵਹਾਰ ਕਰ ਰਹੀ ਸੀ। ਇਸ ਲਈ ਸਜ਼ਾ ਦੇਣ ਦੀ ਇੱਛਾ ਨਾਲ ਉਹ ਉਸ 'ਤੇ ਬੈਠ ਗਈ। ਕੁਝ ਹੀ ਮਿੰਟਾਂ ਮਗਰੋਂ ਲਿੰਡਸੇ ਨੇ ਪੋਸੀ ਨੂੰ ਕਿਹਾ ਕਿ ਉਹ ਸਾਹ ਨਹੀਂ ਲੈ ਪਾ ਰਹੀ। ਰਿਪੋਰਟ ਮੁਤਾਬਕ ਜਦੋਂ ਤੱਕ ਪੋਸੀ ਖੜੀ ਹੋਈ, ਉਦੋਂ ਤੱਕ ਲਿੰਡਸੇ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ।
33 ਕਿਲੋ ਵਜ਼ਨੀ ਲਿੰਡਸੇ ਤਿੰਨ ਫੁੱਟ ਤੋਂ ਥੋੜੀ ਹੀ ਜ਼ਿਆਦਾ ਲੰਬੀ ਸੀ। ਇਹ ਘਟਨਾ ਫਲੋਰੀਡਾ ਵਿਚ ਪੇਂਸਾਕੋਲਾ ਸਥਿਤ ਉਨ੍ਹਾਂ ਦੇ ਘਰ ਵਿਚ ਬੀਤੇ ਹਫਤੇ ਵਾਪਰੀ। ਲਿੰਡਸੇ ਦੀ ਮਾਂ 69 ਸਾਲਾ ਗ੍ਰੇਸ ਸਮਿਥ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਬੇਟੀ ਨੂੰ ਅਨੁਸ਼ਾਸਨ ਸਿਖਾਉਣ ਲਈ ਉਨ੍ਹਾਂ ਨੇ ਪੋਸੀ ਨੂੰ ਆਪਣੇ ਕੋਲ ਬੁਲਾਇਆ ਸੀ। ਹਾਲੇ ਤੱਕ ਇਹ ਪਤਾ ਨਹੀਂ ਚੱਲ ਪਾਇਆ ਹੈ ਕਿ ਪੋਸੀ ਕਿੰਨੀ ਦੇਰ ਬੱਚੀ ਉੱਤੇ ਬੈਠੀ ਸੀ।


Related News