ਚੌਖੇ ਅਤੇ ਪੰਜਵੇਂ ਪੜਾਅ ’ਚ 145 ਲੋਕ ਸਭਾ ਸੀਟਾਂ ਲਈ 2412 ਉਮੀਦਵਾਰ ਮੈਦਾਨ ’ਚ

05/09/2024 12:22:16 PM

ਨਵੀਂ ਦਿੱਲੀ- ਸਭਾ ਚੋਣਾਂ ਦੇ ਚੌਥੇ ਅਤੇ ਪੰਜਵੇਂ ਪੜਾਅ ਦੌਰਾਨ 145 ਲੋਕ ਸਭਾ ਸੀਟਾਂ ’ਤੇ 2412 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜਨਤਾ ਕਰੇਗੀ। ਚੌਥੇ ਪੜਾਅ ਲਈ 13 ਮਈ ਨੂੰ 96 ਸੀਟਾਂ ’ਤੇ ਵੋਟਿੰਗ ਹੋਵੇਗੀ, ਜਦਕਿ ਪੰਜਵੇਂ ਪੜਾਅ ਲਈ 49 ਸੀਟਾਂ ’ਤੇ 20 ਮਈ ਨੂੰ ਵੋਟਿੰਗ ਹੋਵੇਗੀ। ਚੌਥੇ ਪੜਾਅ ਲਈ ਕੁੱਲ 1717 ਉਮੀਦਵਾਰ ਅਤੇ ਪੰਜਵੇਂ ਪੜਾਅ ਲਈ 695 ਉਮੀਦਵਾਰ ਮੈਦਾਨ ’ਚ ਹਨ।

ਇਨ੍ਹਾਂ ਵਿਚੋਂ ਤੇਲੰਗਾਨਾ ਦੀਆਂ 17 ਲੋਕ ਸਭਾ ਸੀਟਾਂ ਲਈ 525 ਉਮੀਦਵਾਰ ਮੈਦਾਨ ’ਚ ਹਨ, ਜਦਕਿ ਆਂਧਰਾ ਪ੍ਰਦੇਸ਼ ਦੀਆਂ 25 ਲੋਕ ਸਭਾ ਸੀਟਾਂ ਲਈ 454, ਮਹਾਰਾਸ਼ਟਰ ਦੀਆਂ 24 ਲੋਕ ਸਭਾ ਸੀਟਾਂ ਲਈ 562, ਉੱਤਰ ਪ੍ਰਦੇਸ਼ ਦੀਆਂ 27 ਲੋਕ ਸਭਾ ਸੀਟਾਂ ਲਈ 274, ਓਡਿਸ਼ਾ ਦੀਆਂ 9 ਲੋਕ ਸਭਾ ਸੀਟਾਂ ਲਈ 77, ਪੱਛਮੀ ਬੰਗਾਲ ਦੀਆਂ 15 ਲੋਕ ਸਭਾ ਸੀਟਾਂ ਲਈ 163, ਬਿਹਾਰ ਦੀਆਂ 10 ਲੋਕ ਸਭਾ ਸੀਟਾਂ ਲਈ 135, ਝਾਰਖੰਡ ਦੀਆਂ 7 ਸੀਟਾਂ ਲਈ 94, ਮੱਧ ਪ੍ਰਦੇਸ਼ ਦੀਆਂ 8 ਸੀਟਾਂ ਲਈ 74, ਜੰਮੂ-ਕਸ਼ਮੀਰ ਦੀਆਂ 2 ਸੀਟਾਂ ਲਈ 46 ਅਤੇ 1 ਸੀਟ ਲਈ 3 ਉਮੀਦਵਾਰ ਮੈਦਾਨ ’ਚ ਹਨ।

ਚੌਥੇ ਪੜਾਅ ਦੀਆਂ ਚੋਣਾਂ ਲਈ 4264 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਜਦਕਿ 1970 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਸਨ, ਹੁਣ ਚੌਥੇ ਪੜਾਅ ਲਈ 1717 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸੇ ਤਰ੍ਹਾਂ ਪੰਜਵੇਂ ਗੇੜ ਵਿਚ 49 ਸੀਟਾਂ ਲਈ 1586 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿਚੋਂ 749 ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ 695 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਚੌਥੇ ਪੜਾਅ ’ਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦੀ ਬੇਗੂਸਰਾਏ, ਕੇਂਦਰੀ ਮੰਤਰੀ ਨਿਤਿਆਨੰਦ ਦੀ ਉਜਿਆਰਪੁਰ ਸੀਟ, ਮੈਥਿਲੀ ਬ੍ਰਾਹਮਣਾਂ ਦੇ ਦਬਦਬੇ ਵਾਲੀ ਦਰਭੰਗਾ ਅਤੇ ਕਾਂਗਰਸ ਦੇ ਦਬਦਬੇ ਵਾਲੀ ਰਾਜੀਵ ਰੰਜਨ ਸਿੰਘ ਦੀ ਮੁੰਗੇਰ ਸੀਟ ’ਤੇ ਵੀ ਵੋਟਿੰਗ ਹੋਵੇਗੀ।


Rakesh

Content Editor

Related News