CISA ਦਾ ਖੁਲਾਸਾ, ਚੀਨੀ ਹੈਕਰਾਂ ਨੇ 2011-13 ਤੱਕ 13 ਅਮਰੀਕੀ ਗੈਸ ਪਾਈਪਲਾਈਨ ਆਪਰੇਟਰਾਂ ਨੂੰ ਬਣਾਇਆ ਨਿਸ਼ਾਨਾ

Wednesday, Jul 21, 2021 - 06:53 PM (IST)

CISA ਦਾ ਖੁਲਾਸਾ, ਚੀਨੀ ਹੈਕਰਾਂ ਨੇ 2011-13 ਤੱਕ 13 ਅਮਰੀਕੀ ਗੈਸ ਪਾਈਪਲਾਈਨ ਆਪਰੇਟਰਾਂ ਨੂੰ ਬਣਾਇਆ ਨਿਸ਼ਾਨਾ

ਵਾਸ਼ਿੰਗਟਨ (ਬਿਊਰੋ): ਸਾਈਬਰ ਸੁਰੱਖਿਆ ਅਤੇ ਬੁਨਿਆਦੀ ਢਾਂਚਾ ਸੁਰੱਖਿਆ ਏਜੰਸੀ (CISA) ਨੇ ਮੰਗਲਵਾਰ ਨੂੰ ਚੀਨ ਦੀਆਂ ਕਾਰਵਾਈਆਂ ਦੀ ਪੋਲ ਖੋਲ੍ਹਦੇ ਹੋਏ ਦੱਸਿਆ ਕਿ ਚੀਨੀ ਹੈਕਰਾਂ ਨੇ 2011 ਤੋਂ 2013 ਤੱਕ 13 ਅਮਰੀਕੀ ਕੁਦਰਤੀ ਗੈਸ ਪਾਈਪਲਾਈਨ ਆਪਰੇਟਰਾਂ ਵਿਚ ਸੰਨ੍ਹਮਾਰੀ ਕੀਤੀ ਸੀ। CISA ਐਡਵਾਇਜ਼ਰੀ ਵਿਚ ਦੱਸਿਆ ਗਿਆ ਕਿ ਅਮਰੀਕੀ ਸਰਕਾਰ ਨੇ 2011 ਤੋਂ 2013 ਤੱਕ ਨਿਸ਼ਾਨਾ ਬਣਾਈਆਂ ਗਈਆਂ ਅਮਰੀਕੀ ਕੁਦਰਤੀ ਗੈਸ ਪਾਈਪਲਾਈਨ ਆਪਰੇਟਰਾਂ ਦੀ ਪਛਾਣ ਕੀਤੀ ਅਤੇ ਉਹਨਾਂ 'ਤੇ ਨਜ਼ਰ ਰੱਖੀ। ਇਹਨਾਂ ਵਿਚੋਂ 13 ਆਪਰੇਟਰਾਂ ਵਿਚ ਸੰਨ੍ਹ ਲਗਾਉਣ ਦੀ ਪੁਸ਼ਟੀ ਕੀਤੀ ਗਈ, ਤਿੰਨ ਲੱਗਭਗ ਟੀਚੇ ਦੇ ਕਰੀਬ ਸਨ ਪਰ ਅਸਫਲ ਹੋ ਗਏ ਅਤੇ 8 ਵਿਚ ਡੂੰਘਾਈ ਤੱਕ ਘੁਸਪੈਠ ਕੀਤੀ ਗਈ ਸੀ।

ਸੁਰੱਖਿਆ ਏਜੰਸੀ ਨੇ ਕਿਹਾ ਕਿ ਅਮਰੀਕੀ ਸੰਘੀ ਸਰਕਾਰ ਨੇ ਵਿਸ਼ੇਸ਼ ਤੌਰ 'ਤੇ ਚੀਨੀ ਸਰਕਾਰ ਵੱਲੋਂ ਸਮਰਥਿਤ ਹੈਕਰਾਂ ਨੂੰ ਇਹਨਾਂ ਸਾਈਬਰ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਹੈ। CISA ਅਤੇ ਐੱਫ.ਬੀ.ਆਈ. ਦਾ ਮੁਲਾਂਕਣ ਹੈ ਕਿ ਇਹ ਹੈਕਰ ਵਿਸ਼ੇਸ਼ ਤੌਰ 'ਤੇ ਯੂ.ਐੱਸ. ਪਾਈਪਲਾਈਨ ਦੇ ਬੁਨਿਆਦੀ ਢਾਂਚੇ ਨੂੰ ਜੋਖਮ ਵਿਚ ਪਾਉਣ ਦੇ ਉਦੇਸ਼ ਨਾਲ ਇਹਨਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਅਮਰੀਕੀ ਸੁਰੱਖਿਆ ਏਜੰਸੀਆਂ ਦੇ ਮੁਲਾਂਕਣ ਮੁਤਾਬਕ ਚੀਨੀ ਹੈਕਰਾਂ ਦੇ ਇਹਨਾਂ ਹਮਲਿਆਂ ਦਾ ਉਦੇਸ਼ ਅਮਰੀਕੀ ਪਾਈਪਲਾਈਨਾਂ ਖ਼ਿਲਾਫ਼ ਸਾਈਬਰ ਹਮਲੇ ਸਮਰੱਥਾਵਾਂ ਨੂੰ ਵਿਕਸਿਤ ਕਰਨ ਵਿਚ ਮਦਦ ਕਰਨਾ ਸੀ ਤਾਂ ਜੋ ਪਾਈਪਲਾਈਨਾਂ ਨੂੰ ਭੌਤਿਕ ਰੂਪ ਨਾਲ ਨੁਕਸਾਨ ਪਹੁੰਚਾਇਆ ਜਾ ਸਕੇ ਜਾਂ ਪਾਈਪਲਾਈਨ ਸੰਚਾਲਨ ਪ੍ਰਭਾਵਿਤ ਹੋ ਸਕੇ। ਐਡਵਾਇਜ਼ਰੀ ਦੀ ਇਹ ਰਿਪੋਰਟ ਅਮਰੀਕਾ ਅਤੇ ਉਸ ਦੇ ਵਿਦੇਸ਼ੀ ਸਹਿਯੋਗੀਆਂ ਵੱਲੋਂ ਚੀਨ 'ਤੇ ਸਾਈਬਰ ਸਪੇਸ ਵਿਚ ਰਾਸ਼ੀ ਇਕੱਠੀ ਕਰਨ ਦੇ ਵਿਆਪਕ ਕੋਸ਼ਿਸ਼ਾਂ ਦੇ ਦੋਸ਼ਾਂ ਦੇ ਇਕ ਦਿਨ ਬਾਅਦ ਕੀਤੀ ਗਈ ਹੈ।


author

Vandana

Content Editor

Related News