ਗੈਸਟਰਿਕ ਅਲਸਰ ਦੀ ਦਵਾਈ ਦੇ 5.8 ਲੱਖ ਤੋਂ ਵਧ ਪੈਕੇਟਾਂ ਨੂੰ ਵਾਪਸ ਮੰਗਵਾ ਰਹੀ ਸਿਪਲਾ

Sunday, Jan 10, 2021 - 05:11 PM (IST)

ਗੈਸਟਰਿਕ ਅਲਸਰ ਦੀ ਦਵਾਈ ਦੇ 5.8 ਲੱਖ ਤੋਂ ਵਧ ਪੈਕੇਟਾਂ ਨੂੰ ਵਾਪਸ ਮੰਗਵਾ ਰਹੀ ਸਿਪਲਾ

ਨਵੀਂ ਦਿੱਲੀ (ਪੀ. ਟੀ.) - ਫਾਰਮਾਸਿੳੂਟੀਕਲ ਕੰਪਨੀ ਸਿਪਲਾ ਅਮਰੀਕਾ ਦੇ ਬਾਜ਼ਾਰ ਵਿਚੋਂ ਗੈਸਟਰਿਕ ਅਲਸਰ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ 58 ਲੱਖ ਪੈਕੇਟ ਵਾਪਸ ਮੰਗਵਾ ਰਹੀ ਹੈ। ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਯੂਐਸਐਫਡੀਏ) ਦੀ ਇਕ ਰਿਪੋਰਟ ’ਚ ਇਹ ਕਿਹਾ ਗਿਆ ਹੈ। ਡਰੱਗ ਕੰਪਨੀ ਅਮਰੀਕਾ ਦੇ ਬਾਜ਼ਾਰ ਤੋਂ 10mg, 20 mg ਅਤੇ 40mg ਦੀ ਸਮਰੱਥਾ ਵਾਲੀ ਐਸੋਮੇਪ੍ਰਜ਼ੋਲ ਮੈਗਨੀਸ਼ੀਅਮ ਦਵਾਈ ਨੂੰ ਵਾਪਸ ਮੰਗਵਾ ਰਹੀ ਹੈ।

ਇਹ ਵੀ ਪੜ੍ਹੋ : Facebook ਤੇ Whatsapp ਦੇ ਵਿਰੁੱਧ ਨਿਤਰੇ ਕਾਰੋਬਾਰੀ, ਜਾਣੋ ਕਿਉਂ ਕਰ ਰਹੇ ਬੈਨ ਕਰਨ ਦੀ ਮੰਗ

ਸਿਪਲਾ ਨੇ ਮਹਾਰਾਸ਼ਟਰ ਵਿਚ ਕੁਰਕੁੰਭ ਫੈਕਟਰੀ ਵਿਚ ਇਨ੍ਹਾਂ ਦਵਾਈਆਂ ਦਾ ਨਿਰਮਾਣ ਕੀਤਾ ਅਤੇ ਬਾਅਦ ਵਿਚ ਉਨ੍ਹਾਂ ਨੂੰ ਅਮਰੀਕਾ ਦੇ ਨਿੳੂਜਰਸੀ ਵਿਚ ਇਕ ਸਹਾਇਕ ਕੰਪਨੀ ਨੂੰ ਭੇਜ ਦਿੱਤਾ। ਯੂਐਸਐਫਡੀਏ ਅਨੁਸਾਰ, ‘ਕੰਪਨੀ ਇਨ੍ਹਾਂ ਦਵਾਈਆਂ ਨੂੰ ਦੂਜੇ ਉਤਪਾਦਾਂ ਨਾਲ ਸੰਕਰਮਿਤ ਹੋਣ ਕਾਰਨ ਵਾਪਸ ਮੰਗਵਾ ਰਹੀ ਹੈ।’ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚਿਕਿਤਸਕ ਤੱਤ ਕਰਾਸਪੋਵੀਡੋਨ, ਐੱਨ.ਐੱਫ. ਥੀਓਫਾਈਲਾਈਨ ਨਾਲ ਸੰਕਰਮਿਤ ਪਾਇਆ ਗਿਆ ਸੀ। ਯੂਐਸ ਰੈਗੂਲੇਟਰ ਦੇ ਅਨੁਸਾਰ ਕੰਪਨੀ 10 mg ਸਮਰੱਥਾ ਦੇ 2,84,610 ਪੈਕੇਟ ਅਤੇ 20 mg ਦੇ 2,89,350 ਪੈਕੇਟ ਵਾਪਸ ਮੰਗਵਾ ਰਹੀ ਹੈ। ਇਸ ਦੇ ਨਾਲ ਹੀ ਕੰਪਨੀ 40 mg ਸਮਰੱਥਾ ਦੇ ਐਸੋਮੇਪ੍ਰਜ਼ੋਲ ਮੈਗਨੀਸ਼ੀਅਮ ਦੇ 6,491 ਪੈਕੇਟ ਵਾਪਸ ਮੰਗਵਾ ਰਹੀ ਹੈ।

ਇਹ ਵੀ ਪੜ੍ਹੋ : ਲਗਾਤਾਰ ਵਧ ਰਹੀ ਹੈ ਐਲੋਨ ਮਸਕ ਦੀ ਦੌਲਤ, ਜਲਦ ਬਣ ਸਕਦੇ ਹਨ ਦੁਨੀਆ ਦੇ ਪਹਿਲੇ trillionaire

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News