70 ਸਾਲਾਂ ਤੋਂ ਇਕੱਠੇ ਰਹਿ ਰਹੇ ਜੋੜੇ ਨੂੰ ਹੋਣਾ ਪਿਆ ਵੱਖ, ਰੋ ਉੱਠਿਆ ਹਰ ਦੇਖਣ ਵਾਲਾ

Tuesday, Dec 19, 2017 - 02:41 PM (IST)

70 ਸਾਲਾਂ ਤੋਂ ਇਕੱਠੇ ਰਹਿ ਰਹੇ ਜੋੜੇ ਨੂੰ ਹੋਣਾ ਪਿਆ ਵੱਖ, ਰੋ ਉੱਠਿਆ ਹਰ ਦੇਖਣ ਵਾਲਾ

ਨਿਊੂ ਬਰਨਸਵਿਕ— ਕੈਨੇਡਾ ਦੇ ਸੂਬੇ ਨਿਊ ਬਰਨਸਵਿਕ 'ਚ ਰਹਿ ਰਹੇ ਇਕ ਬਜ਼ੁਰਗ ਜੋੜੇ ਨੂੰ ਵੱਖ ਹੁੰਦਿਆਂ ਦੇਖ ਹਰ ਕੋਈ ਭਾਵੁਕ ਹੋ ਗਿਆ। ਜਨਮਾਂ-ਜਨਮਾਂ ਤਕ ਇਕੱਠੇ ਰਹਿਣ ਦੀਆਂ ਕਸਮਾਂ ਖਾਣ ਵਾਲਾ ਇਹ ਜੋੜਾ ਸੋਮਵਾਰ ਨੂੰ ਵੱਖ ਹੋ ਗਿਆ। ਹੈਰਬਰਟ ਗੁੱਡੀਨ (91) ਅਤੇ ਅਉਡਰੀ ਗੁੱਡੀਨ (89 ਸਾਲਾ) ਲਗਭਗ 70 ਸਾਲਾਂ ਤੋਂ ਇਕੱਠੇ ਰਹਿ ਰਹੇ ਹਨ। ਉਨ੍ਹਾਂ ਦੇ ਵਿਆਹ ਨੂੰ 69 ਸਾਲ ਹੋ ਚੁੱਕੇ ਹਨ। 
ਉਨ੍ਹਾਂ ਦੀ ਧੀ ਨੇ ਦੱਸਿਆ ਕਿ ਉਸ ਦੇ ਪਿਤਾ ਹੈਰਬਰਟ ਦੀ ਸਿਹਤ ਖਰਾਬ ਹੋਣ ਕਾਰਨ ਪਰਿਵਾਰ ਨੇ ਸੋਚਿਆ ਕਿ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ ਤੇ ਉਨ੍ਹਾਂ ਨੂੰ ਇਸ ਥਾਂ ਤੋਂ ਕੁੱਝ ਦੂਰੀ 'ਤੇ ਸਥਿਤ ਨਰਸਿੰਗ ਹੋਮ 'ਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਜਾਨਣ ਵਾਲੇ ਵੀ ਇਸ ਖਬਰ ਨਾਲ ਭਾਵੁਕ ਹੋ ਉੱਠੇ ਹਨ। 

PunjabKesari
ਇਸ ਜੋੜੇ ਲਈ ਇਹ ਸਮਾਂ ਬਹੁਤ ਮੁਸ਼ਕਲ ਹੈ। ਸੋਮਵਾਰ ਨੂੰ ਹੈਰਬਰਟ ਨੂੰ ਨਰਸਿੰਗ ਹੋਮ ਲਈ ਭੇਜਿਆ ਗਿਆ। ਦੋਹਾਂ ਬਜ਼ੁਰਗਾਂ ਨੇ ਇਕ-ਦੂਜੇ ਨੂੰ ਹੰਝੂਆਂ ਭਰੀ ਵਿਦਾਈ ਦਿੱਤੀ। ਪਰਿਵਾਰ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੋਹਾਂ ਦਾ ਪਿਆਰ ਕਿੰਨਾ ਗੂੜ੍ਹਾ ਹੈ ਪਰ ਉਹ ਕੁੱਝ ਨਹੀਂ ਕਰ ਸਕਦੇ ਕਿਉਂਕਿ ਹੈਰਬਰਟ ਦੀ ਸਿਹਤ ਦੀ ਸੰਭਾਲ ਸਭ ਤੋਂ ਵੱਡੀ ਜ਼ਰੂਰਤ ਹੈ। ਅਉਡਰੀ ਨੇ ਹੈਰਬਰਟ ਨੂੰ ਗਲ ਲਗਾ ਕੇ ਪਿਆਰ ਤੇ ਹੰਝੂਆਂ ਨਾਲ ਵਿਦਾ ਕੀਤਾ। ਉਹ ਕਦੇ ਵੀ ਵੱਖਰੇ ਨਹੀਂ ਰਹੇ ਤੇ ਨਾ ਹੀ ਕਿਸੇ ਵੀ ਤਿਉਹਾਰ ਨੂੰ ਇਕੱਲਿਆਂ ਹੀ ਮਨਾਇਆ।

PunjabKesari
ਅਉਡਰੀ ਨੇ ਰੋਂਦੀ ਹੋਈ ਕਿਹਾ,''ਸਾਡੀ ਕ੍ਰਿਸਮਿਸ ਖਤਮ ਹੋ ਗਈ ਹੈ, ਇਹ ਬਹੁਤ ਬੁਰੀ ਕ੍ਰਿਸਮਿਸ ਆ ਰਹੀ ਹੈ, ਜਿਸ ਦੇ ਕੁੱਝ ਦਿਨ ਪਹਿਲਾਂ ਹੀ ਅਸੀਂ ਵੱਖ ਹੋ ਗਏ ਹਾਂ।'' ਬਜ਼ੁਰਗ ਜੋੜੇ ਦੀ ਧੀ ਨੇ ਇਹ ਪੋਸਟ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤੇ ਲੋਕ ਇਸ ਨੂੰ ਸਾਂਝੇ ਕਰ ਰਹੇ ਹਨ। 11,000 ਤੋਂ ਵਧੇਰੇ ਲੋਕ ਇਸ ਪੋਸਟ ਨੂੰ ਸ਼ੇਅਰ ਕਰ ਚੁੱਕੇ ਹਨ। ਇਨ੍ਹਾਂ ਦੀ ਧੀ ਨੇ ਦੱਸਿਆ ਕਿ ਉਸ ਦੇ ਮਾਂ-ਬਾਪ ਨੂੰ ਲਗਭਗ ਇਕ ਮਹੀਨੇ ਲਈ ਵੱਖ ਰਹਿਣਾ ਪਵੇਗਾ ਤੇ ਇਸ ਦੌਰਾਨ ਉਹ ਦੋਹਾਂ ਦੇ ਇਕੱਠੇ ਰਹਿਣ ਦਾ ਪ੍ਰਬੰਧ ਕਰ ਦੇਣਗੇ। ਉਸ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਵੀ ਜਾਣਦੀ ਹੈ ਕਿ ਉਸ ਦੇ 


Related News