ਕ੍ਰਿਸਮਸ ਵਾਲੇ ਦਿਨ ਬਜ਼ੁਰਗ ਬਣਿਆ ਕਰੋੜਪਤੀ

Thursday, Dec 27, 2018 - 01:35 PM (IST)

ਕ੍ਰਿਸਮਸ ਵਾਲੇ ਦਿਨ ਬਜ਼ੁਰਗ ਬਣਿਆ ਕਰੋੜਪਤੀ

ਨਿਊ ਜਰਸੀ(ਏਜੰਸੀ)— ਅਮਰੀਕਾ ਦੇ ਨਿਊ ਜਰਸੀ 'ਚ ਰਹਿਣ ਵਾਲੇ ਹੈਰਾਲਡ ਐੱਮ. ਨਾਂ ਦੇ ਬਜ਼ੁਰਗ ਨੂੰ ਕ੍ਰਿਸਮਸ ਦੇ ਦਿਨ ਇਕ ਅਜਿਹਾ ਤੋਹਫਾ ਮਿਲਿਆ ਜਿਸ ਦੀ ਉਸ ਨੇ ਕਦੇ ਉਮੀਦ ਵੀ ਨਹੀਂ ਕੀਤੀ ਸੀ। ਉਸ ਨੇ ਇਕ ਸ਼ਰਤ ਲਗਾ ਕੇ 7 ਕਰੋੜ ਰੁਪਏ ਜਿੱਤ ਲਏ। ਇਸੇ ਦਿਨ ਉਸ ਨੂੰ ਇਕ ਹੋਰ ਖੁਸ਼ ਖਬਰੀ ਮਿਲੀ ਕਿ ਉਸ ਦੀ ਕੈਂਸਰ ਪੀੜਤ ਪਤਨੀ ਪੂਰੀ ਤਰ੍ਹਾਂ ਠੀਕ ਹੋ ਗਈ। ਅਸਲ 'ਚ 70 ਸਾਲ ਦੇ ਹੈਰਾਲਡ ਕ੍ਰਿਸਮਸ ਤੋਂ ਪਹਿਲਾਂ ਸ਼ਾਪਿੰਗ ਲਈ ਗਏ ਸਨ। ਇਸ ਦੌਰਾਨ ਉਹ ਇਕ ਹੋਟਲ, ਸਪਾ ਅਤੇ ਕੈਸੀਨੋ 'ਚ ਗਏ। 
ਹੈਰਾਲਡ ਪਹਿਲੀ ਵਾਰ ਕੈਸੀਨੋ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਰੈਸਟੋਰੈਂਟ 'ਚ ਨਾਸ਼ਤਾ ਆਰਡਰ ਕੀਤਾ ਅਤੇ ਉੱਥੇ ਹੋਣ ਵਾਲੇ ਪ੍ਰੋਗਰਾਮਾਂ ਨੂੰ ਦੇਖਣ ਲੱਗੇ। ਹੈਰਾਲਡ ਨੇ ਪਹਿਲੀ ਵਾਰ ਪੋਕਰ ਦੀ ਸ਼ਰਤ ਲਗਾ ਕੇ ਇੰਨੀ ਵੱਡੀ ਰਾਸ਼ੀ ਜਿੱਤੀ।

ਲੋਕਾਂ ਨੇ ਕਿਹਾ ਕਿ ਹੈਰਾਲਡ ਦੇ ਪੋਕਰ ਖੋਲ੍ਹਣ ਦੌਰਾਨ ਉਹ ਹੋਇਆ ਜੋ ਕਿਸੇ ਨੂੰ ਪਤਾ ਵੀ ਨਹੀਂ ਸੀ। ਹੈਰਾਲਡ ਨੇ 7 ਕਰੋੜ ਰੁਪਏ ਦੀ ਸ਼ਰਤ ਜਿੱਤ ਲਈ ਅਤੇ ਸਭ ਹੈਰਾਨ ਰਹਿ ਗਏ। ਉਸ ਨੇ ਦੱਸਿਆ ਕਿ ਉਸ ਨੇ ਤਾਂ ਸਿਰਫ 5 ਡਾਲਰ (300 ਰੁਪਏ) ਹੀ ਖਰਚ ਕੀਤੇ ਸਨ ਅਤੇ ਉਹ ਕਰੋੜਪਤੀ ਬਣ ਗਿਆ। ਇਸ ਹੋਟਲ, ਸਪਾ ਅਤੇ ਕੈਸੀਨ ਦੇ 15 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋਇਆ ਕਿ ਮਾਮੂਲੀ ਜਿਹੀ ਰਕਮ ਲਗਾ ਕੇ ਜੇਤੂ ਬਣਿਆ ਹੋਵੇ।


Related News