ਕ੍ਰਿਸਮਸ ਤੇ ਨਵੇਂ ਸਾਲ ਤੋਂ ਪਹਿਲਾਂ ਇੰਡੋਨੇਸ਼ੀਆਂ ''ਚ ਸੁਰੱਖਿਆ ਵਧਾਈ ਗਈ

Friday, Dec 22, 2017 - 03:57 PM (IST)

ਜਕਾਰਤਾ(ਭਾਸ਼ਾ)— ਇੰਡੋਨੇਸ਼ੀਆ ਵਿਚ ਇਕ ਦਰਜਨ ਤੋਂ ਜ਼ਿਆਦਾ ਸ਼ੱਕੀ ਅੱਤਵਾਦੀਆਂ ਦੀ ਗ੍ਰਿਫਤਾਰੀ ਦੌਰਾਨ ਇਸ ਦੇਸ਼ ਵਿਚ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਤੋਂ ਪਹਿਲਾਂ ਕਰੀਬ ਇਕ ਲੱਖ 80 ਹਜ਼ਾਰ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਵੇਗੀ। ਇੰਡੋਨੇਸ਼ੀਆ ਵਿਚ ਇਸ ਮਹੀਨੇ ਵੱਖ-ਵੱਖ ਮਾਮਲਿਆਂ ਵਿਚ 13 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਕਈ ਸ਼ੱਕੀਆਂ ਦੇ ਜਾਂ ਤਾਂ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਨਾਲ ਸਬੰਧ ਹਨ ਜਾਂ ਉਹ ਸੀਰੀਆ ਵਿਚ ਲੜ ਚੁੱਕੇ ਹਨ। ਪੁਲਸ ਬੁਲਾਰੇ ਸਿਤੋਪੁਲ ਨੇ ਕਿਹਾ ਕਿ ਗ੍ਰਿਫਤਾਰੀ ਤੋਂ ਬਾਅਦ ਕੋਈ ਸਪਸ਼ਟ ਅੱਤਵਾਦੀ ਖਰਤੇ ਦਾ ਪਤਾ ਨਹੀਂ ਲੱਗਾ ਹੈ ਪਰ 22 ਦਸੰਬਰ ਤੋਂ 2 ਜਨਵਰੀ ਤੱਕ ਗਿਰਜਾਘਰਾਂ (ਚਰਚ) ਅਤੇ ਜਨਤਕ ਸਥਾਨਾਂ ਦੀ ਸੁਰੱਖਿਆ ਵਧਾਈ ਜਾਵੇਗੀ।


Related News