True Love! 23 ਸਾਲ ਪਹਿਲਾਂ ਮਰ ਚੁੱਕੇ ਪਤੀ ਨਾਲ ਰੋਜ਼ ਖਾਣਾ ਖਾਂਦੀ ਹੈ ਔਰਤ, Emotional ਕਰ ਦੇਵੇਗੀ ਕਹਾਣੀ

Sunday, Nov 05, 2023 - 01:07 AM (IST)

True Love! 23 ਸਾਲ ਪਹਿਲਾਂ ਮਰ ਚੁੱਕੇ ਪਤੀ ਨਾਲ ਰੋਜ਼ ਖਾਣਾ ਖਾਂਦੀ ਹੈ ਔਰਤ, Emotional ਕਰ ਦੇਵੇਗੀ ਕਹਾਣੀ

ਇੰਟਰਨੈਸ਼ਨਲ ਡੈਸਕ : ਅੱਜ ਦੇ ਸਮੇਂ 'ਚ ਸੱਚਾ ਪਿਆਰ ਮਿਲਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਇਸ ਯੁੱਗ 'ਚ ਜਿੰਨੀ ਤੇਜ਼ੀ ਨਾਲ ਲੜਕਾ-ਲੜਕੀ ਪਿਆਰ 'ਚ ਪੈ ਜਾਂਦੇ ਹਨ, ਓਨੀ ਹੀ ਤੇਜ਼ੀ ਨਾਲ ਉਨ੍ਹਾਂ ਦਾ ਰਿਸ਼ਤਾ ਵੀ ਟੁੱਟ ਜਾਂਦਾ ਹੈ ਪਰ ਕੁਝ ਲੋਕ ਅਜਿਹੇ ਵੀ ਹਨ, ਜੋ ਆਪਣੇ ਸਾਥੀ ਨੂੰ ਸੱਚਮੁੱਚ ਪਿਆਰ ਕਰਦੇ ਹਨ ਅਤੇ ਉਨ੍ਹਾਂ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਅਜਿਹੀ ਹੀ ਇਕ ਸੱਚੀ ਲਵ ਸਟੋਰੀ ਇਨ੍ਹੀਂ ਦਿਨੀਂ ਵਾਇਰਲ ਹੋ ਰਹੀ ਹੈ, ਜਿਸ ਨੇ ਲੋਕਾਂ ਨੂੰ ਭਾਵੁਕ ਕਰ ਦਿੱਤਾ ਹੈ। ਦਰਅਸਲ, ਇਕ ਬਜ਼ੁਰਗ ਔਰਤ ਹਰ ਰੋਜ਼ ਆਪਣੇ ਮਰ ਚੁੱਕੇ ਪਤੀ ਨਾਲ ਖਾਣਾ ਖਾਂਦੀ ਹੈ। ਮਾਮਲਾ ਚੀਨ ਦਾ ਹੈ।

ਇਹ ਵੀ ਪੜ੍ਹੋ : ਗਲ਼ਾ ਘੁੱਟ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਚਰਿੱਤਰ 'ਤੇ ਸੀ ਸ਼ੱਕ, ਖੁਦਕੁਸ਼ੀ ਦੱਸ ਪੁਲਸ ਨੂੰ ਕੀਤਾ ਗੁੰਮਰਾਹ

ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਲੋਕ ਜਿਸ ਦੇ ਨਾਲ ਆਪਣੀ ਜ਼ਿੰਦਗੀ ਦਾ ਅੱਧਾ ਸਮਾਂ ਗੁਜ਼ਾਰਦੇ ਦਿੰਦੇ ਹਨ, ਜਦੋਂ ਉਹ ਅਚਾਨਕ ਉਨ੍ਹਾਂ ਨੂੰ ਛੱਡ ਕੇ ਚਲਾ ਜਾਵੇ ਤਾਂ ਬਹੁਤ ਦੁੱਖ ਹੁੰਦਾ ਹੈ। ਅਜਿਹੇ 'ਚ ਲੋਕ ਇਕੱਲੇ ਅਤੇ ਅਧੂਰੇ ਮਹਿਸੂਸ ਕਰਨ ਲੱਗਦੇ ਹਨ ਤੇ ਹਮੇਸ਼ਾ ਆਪਣੇ ਖਿਆਲਾਂ 'ਚ ਗੁਆਚੇ ਰਹਿੰਦੇ ਹਨ। ਇਹ ਵੀ ਕੁਦਰਤੀ ਹੈ। ਅਜਿਹਾ ਹੀ ਕੁਝ ਚੌਂਗਕਿੰਗ ਦੀ ਰਹਿਣ ਵਾਲੀ 82 ਸਾਲਾ ਔਰਤ ਨਾਲ ਹੋਇਆ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਔਰਤ ਦੇ ਪਤੀ ਦੀ 23 ਸਾਲ ਪਹਿਲਾਂ ਮੌਤ ਹੋ ਗਈ ਸੀ ਪਰ ਉਹ ਅਜੇ ਤੱਕ ਇਸ ਸਦਮੇ ਤੋਂ ਉਭਰ ਨਹੀਂ ਸਕੀ। ਉਹ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ, ਇਸ ਲਈ ਅੱਜ ਵੀ ਉਹ ਉਸ ਲਈ ਖਾਣਾ ਬਣਾਉਂਦੀ ਤੇ ਪਰੋਸਦੀ ਹੈ।

ਇਹ ਵੀ ਪੜ੍ਹੋ : ਪਰਾਲੀ ਨੂੰ ਜਬਰਨ ਅੱਗ ਲਗਾਉਣ ਦੇ ਮਾਮਲੇ ’ਚ CM ਮਾਨ ਵੱਲੋਂ ਕੀਤੇ ਟਵੀਟ 'ਤੇ ਰਾਜਾ ਵੜਿੰਗ ਨੇ ਕਹੀ ਇਹ ਗੱਲ

ਦਿਲ ਨੂੰ ਝੰਜੋੜ ਦੇਣ ਵਾਲੀ ਇਸ ਘਟਨਾ ਦਾ ਵੀਡੀਓ ਚੀਨੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਖ਼ਬਰਾਂ ਮੁਤਾਬਕ ਔਰਤ ਦੀ ਪੋਤੀ ਨੇ ਦੱਸਿਆ ਕਿ ਉਹ ਪਿਛਲੇ 23 ਸਾਲਾਂ ਤੋਂ ਅਜਿਹਾ ਹੀ ਕਰ ਰਹੀ ਹੈ। ਉਹ ਆਪਣੇ ਪਤੀ ਦੀ ਫੋਟੋ ਆਪਣੇ ਸਾਹਮਣੇ ਰੱਖਦੀ ਹੈ ਅਤੇ ਇਸ ਨਾਲ ਖਾਣਾ ਖਾਂਦੀ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News