ਚੀਨੀ ਵੀਜ਼ਾ ਦੀਆਂ ਮੁਸ਼ਕਲਾਂ ਭਾਰਤੀ ਯਾਤਰਾ ਨੂੰ ਕਰ ਰਹੀਆਂ ਪ੍ਰਭਾਵਿਤ, ਨਾਮਨਜ਼ੂਰੀ ਵਧੀ

Sunday, Jan 25, 2026 - 02:46 AM (IST)

ਚੀਨੀ ਵੀਜ਼ਾ ਦੀਆਂ ਮੁਸ਼ਕਲਾਂ ਭਾਰਤੀ ਯਾਤਰਾ ਨੂੰ ਕਰ ਰਹੀਆਂ ਪ੍ਰਭਾਵਿਤ, ਨਾਮਨਜ਼ੂਰੀ ਵਧੀ

ਬੀਜਿੰਗ – ਵਧੀ ਹੋਈ ਫਲਾਈਟ ਸਮਰੱਥਾ ਅਤੇ ਹੋਟਲਾਂ ਦੀਆਂ ਆਕਰਸ਼ਕ ਕੀਮਤਾਂ ਕਾਰਨ ਭਾਰਤੀ ਸੈਲਾਨੀਆਂ ਵਿਚ ਚੀਨ ਦੀ ਯਾਤਰਾ ਦੀ ਮੰਗ ਵਧ ਰਹੀ ਹੈ। ਹਾਲਾਂਕਿ ਵੀਜ਼ਾ ਅਰਜ਼ੀ ਪ੍ਰਕਿਰਿਆਵਾਂ ਵਿਚ ਹਾਲ ਹੀ ਦੇ ਬਦਲਾਅ, ਆਨਲਾਈਨ ਦਸਤਾਵੇਜ਼ ਜਮ੍ਹਾ ਕਰਵਾਉਣ ਅਤੇ ਅੰਬੈਸੀ ਦੀ ਅਗਾਊਂ ਮਨਜ਼ੂਰੀ ਦੀ ਲੋੜ ਕਾਰਨ ਪ੍ਰੋਸੈਸਿੰਗ ਸਮਾਂ ਵਧ ਰਿਹਾ ਹੈ ਅਤੇ ਵੀਜ਼ਾ ਰੱਦ ਹੋਣ ਦੀ ਦਰ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਨਵੀਂ ਬਹੁ-ਪੜਾਵੀ ਵੀਜ਼ਾ ਅਰਜ਼ੀ ਪ੍ਰਕਿਰਿਆ, ਜਿਸ ਵਿਚ ਚੀਨੀ ਅੰਬੈਸੀਆਂ ਤੇ ਕੌਂਸਲੇਟਾਂ ਵੱਲੋਂ ਮੁੱਢਲੀ ਜਾਂਚ ਅਤੇ ਮਨਜ਼ੂਰੀ ਲਈ ਸਾਰੇ ਦਸਤਾਵੇਜ਼ਾਂ ਨੂੰ ਆਨਲਾਈਨ ਜਮ੍ਹਾ ਕਰਵਾਉਣਾ ਲਾਜ਼ਮੀ ਹੈ, ਵੱਡੀਆਂ ਰੁਕਾਵਟਾਂ ਪੈਦਾ ਕਰ ਰਹੀ ਹੈ। ਬਿਨੈਕਾਰਾਂ ਨੂੰ ਇਸ ਆਨਲਾਈਨ ਪੜਾਅ ਲਈ ਲੰਮੀ ਉਡੀਕ ਕਰਨੀ ਪੈਂਦੀ ਹੈ। ਇਸ ਨਵੀਂ ਲੋੜ ਦੇ ਨਾਲ ਵਿੱਤੀ ਦਸਤਾਵੇਜ਼ਾਂ ਦੀ ਸਖ਼ਤ ਜਾਂਚ ਕੀਤੀ ਜਾ ਰਹੀ ਹੈ, ਜਿੱਥੇ ਬਿਨੈਕਾਰਾਂ ਨੂੰ ਹੁਣ ਪਿਛਲੇ 3 ਮਹੀਨਿਆਂ ਵਿਚ 1 ਲੱਖ ਦਾ ਲਗਾਤਾਰ ਘੱਟੋ-ਘੱਟ ਬੈਂਕ ਬੈਲੇਂਸ ਦਿਖਾਉਣਾ ਹੋਵੇਗਾ। ਵੀਜ਼ਾ ਚੁਣੌਤੀਆਂ ਦੇ ਬਾਵਜੂਦ ਇਕ ਯਾਤਰਾ ਮੰਜ਼ਿਲ ਵਜੋਂ ਚੀਨ ਦੀ ਮੰਗ ਮਜ਼ਬੂਤ ​​ਬਣੀ ਹੋਈ ਹੈ।
 


author

Inder Prajapati

Content Editor

Related News