ਕੋਰੋਨਾ ਵਾਇਰਸ ਤੋਂ ਬਚਣ ਲਈ ਥਾਈਲੈਂਡ ''ਚ ਚੀਨੀ ਸੈਲਾਨੀਆਂ ਦੀ ਹੋਵੇਗੀ ਸਿਹਤ ਜਾਂਚ

01/22/2020 3:43:24 PM

ਬੈਂਕਾਕ— ਥਾਈਲੈਂਡ 'ਚ ਕੋਰੋਨੋ ਵਾਇਰਸ ਤੋਂ ਬਚਣ ਲਈ ਚੀਨੀ ਸੈਲਾਨੀਆਂ ਦੀ ਸਿਹਤ ਜਾਂਚ ਹੋਵੇਗੀ। ਸੁਰੱਖਿਆ ਕਾਰਨਾਂ ਕਰਕੇ ਲੂਨਰ ਨਵੇਂ ਸਾਲ ਦੇ ਸਮਾਗਮ ਲਈ ਆਉਣ ਵਾਲੇ ਚੀਨੀ ਸੈਲਾਨੀਆਂ ਦੀ ਸਿਹਤ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਥਾਈਲੈਂਡ ਦੇ ਸਿਹਤ ਮੰੰਤਰਾਲੇ ਨੇ ਮੰਗਲਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਮੰਤਰਾਲੇ ਦੇ ਰੋਕ ਕੰਟਰੋਲ ਵਿਭਾਗ ਦੇ ਉਪ ਮਹਾ ਨਿਰਦੇਸ਼ਕ ਡਾ. ਤਨਾਰਕ ਪਲੀਪਲਟ ਨੇ ਕਿਹਾ ਕਿ ਚੀਨ ਨੇ ਪੁਸ਼ਟੀ ਕੀਤੀ ਹੈ ਕਿ ਨਵਾਂ ਕੋਰੋਨਾ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਫੈਲ ਸਕਦਾ ਹੈ, ਜਿਸ ਦੇ ਬਾਅਦ ਥਾਈਲੈਂਡ ਨੇ ਇਹ ਕਦਮ ਚੁੱਕਿਆ ਹੈ।

ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਥਾਈਲੈਂਡ ਦੀਆਂ ਇਮੀਗ੍ਰੇਸ਼ਨ ਚੌਂਕੀਆਂ ਅਤੇ ਹਵਾਈ ਅੱਡਿਆਂ 'ਚ ਵਿਦੇਸ਼ੀ ਸੈਲਾਨੀਆਂ ਦੀ ਸਿਹਤ ਦੀ ਜਾਂਚ ਸ਼ੁਰੂ ਹੋ ਗਈ ਹੈ। ਉਨ੍ਹਾਂ ਹਵਾਈ ਅੱਡਿਆਂ 'ਤੇ ਵਧੇਰੇ ਸਕਰੀਨਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ, ਜਿੱਥੇ ਚੀਨ ਦੇ ਵੂਹਾਨ, ਬੀਜਿੰਗ ਅਤੇ ਸ਼ੇਨਝੇਨ ਤੋਂ ਥਾਈਲੈਂਡ ਦੀ ਸਿੱਧੀ ਹਵਾਈ ਯਾਤਰਾ ਸੇਵਾ ਹੈ। ਇੱਥੇ ਹਰ ਰੋਜ਼ ਤਕਰੀਬਨ 16,000 ਚੀਨੀ ਨਾਗਰਿਕ ਆਉਂਦੇ ਹਨ। ਇਸ ਮਹੀਨੇ ਇੱਥੇ ਆਉਣ ਵਾਲੇ ਤਕਰੀਬਨ 30 ਚੀਨੀ ਨਾਗਰਿਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਸਬੰਧੀ ਸ਼ੱਕ ਹੋਇਆ । ਥਾਈਲੈਂਡ 'ਚ ਦੋ ਚੀਨੀ ਨਾਗਰਿਕ ਕੋਰੋਨਾ ਵਾਇਰਸ ਨਾਲ ਪੀੜਤ ਹਨ, ਜੋ ਇਲਾਜ ਕਰਵਾ ਕੇ ਵਾਪਸ ਚੀਨ ਚਲੇ ਗਏ।


Related News