ਰਿਪੋਰਟ 'ਚ ਖੁਲਾਸਾ, ਚੀਨੀ ਜਾਸੂਸੀ ਗੁਬਾਰਿਆਂ ਨੇ ਭਾਰਤ ਸਮੇਤ ਕਈ ਦੇਸ਼ਾਂ ਨੂੰ ਬਣਾਇਆ ਨਿਸ਼ਾਨਾ

Wednesday, Feb 08, 2023 - 11:40 AM (IST)

ਵਾਸ਼ਿੰਗਟਨ (ਭਾਸ਼ਾ)  ਚੀਨ ਨੇ ਭਾਰਤ ਅਤੇ ਜਾਪਾਨ ਸਮੇਤ ਕਈ ਦੇਸ਼ਾਂ ਨੂੰ ਨਿਸ਼ਾਨਾ ਬਣਾ ਕੇ ਜਾਸੂਸੀ ਗੁਬਾਰਿਆਂ ਦਾ ਬੇੜਾ ਚਲਾਇਆ ਹੈ। ਇੱਕ ਮੀਡੀਆ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ। ਇਹ ਰਿਪੋਰਟ ਅਜਿਹੇ ਸਮੇਂ ਵਿਚ ਆਈ ਹੈ, ਜਦੋਂ ਕੁਝ ਦਿਨ ਪਹਿਲਾਂ ਅਮਰੀਕੀ ਫੌਜ ਨੇ ਸੰਵੇਦਨਸ਼ੀਲ ਅਮਰੀਕਾ ਦੇ ਸੰਵੇਦਨਸ਼ੀਲ ਅਦਾਰਿਆਂ 'ਤੇ ਘੁੰਮ ਰਹੇ ਇਕ ਚੀਨੀ ਜਾਸੂਸੀ ਗੁਬਾਰੇ ਨੂੰ ਨਸ਼ਟ ਕਰ ਦਿੱਤਾ ਸੀ। ਅਮਰੀਕੀ ਅਧਿਕਾਰੀਆਂ ਨੇ ਚੀਨੀ ਗੁਬਾਰੇ ਦੀ ਜਾਣਕਾਰੀ ਭਾਰਤ ਸਮੇਤ ਆਪਣੇ ਦੋਸਤਾਂ ਅਤੇ ਸਹਿਯੋਗੀਆਂ ਨੂੰ ਦਿੱਤੀ ਹੈ। 

ਦੱਖਣੀ ਕੈਰੋਲੀਨਾ ਦੇ ਤੱਟ 'ਤੇ ਐਟਲਾਂਟਿਕ ਮਹਾਸਾਗਰ ਦੇ ਉੱਪਰ ਸ਼ਨੀਵਾਰ ਨੂੰ ਇਕ ਲੜਾਕੂ ਜਹਾਜ਼ ਦੁਆਰਾ ਗੁਬਾਰੇ ਨੂੰ ਨਸ਼ਟ ਕਰ ਦਿੱਤਾ ਗਿਆ। ਅਮਰੀਕੀ ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ ਨੇ ਸੋਮਵਾਰ ਨੂੰ ਇੱਥੇ ਕਰੀਬ 40 ਦੂਤਘਰਾਂ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਵਾਸ਼ਿੰਗਟਨ ਪੋਸਟ ਨੇ ਮੰਗਲਵਾਰ ਨੂੰ ਕਿਹਾ ਕਿ ਬੈਲੂਨ ਜ਼ਰੀਏ ਨਿਗਰਾਨੀ ਦੇ ਯਤਨਾਂ ਤਹਿਤ "ਜਾਪਾਨ, ਭਾਰਤ, ਵੀਅਤਨਾਮ, ਤਾਈਵਾਨ ਅਤੇ ਫਿਲੀਪੀਨਜ਼ ਸਮੇਤ ਕਈ ਦੇਸ਼ਾਂ ਵਿੱਚ ਫੌਜੀ ਸੰਪੱਤੀਆਂ ਅਤੇ ਚੀਨ ਲਈ ਉਭਰ ਰਹੇ ਰਣਨੀਤਕ ਹਿੱਤਾਂ ਦੇ ਖੇਤਰਾਂ ਵਿੱਚ ਜਾਣਕਾਰੀ ਇਕੱਠੀ ਕੀਤੀ ਗਈ ਹੈ।" ਇਹ ਰਿਪੋਰਟ ਕਈ ਬੇਨਾਮ ਰੱਖਿਆ ਅਤੇ ਖੁਫੀਆ ਅਧਿਕਾਰੀਆਂ ਨਾਲ ਕੀਤੀ ਇੰਟਰਵਿਊ 'ਤੇ ਆਧਾਰਿਤ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਪੁਲਸ ਦੀ ਵੱਡੀ ਕਾਰਵਾਈ, 30 ਕਰੋੜ ਡਾਲਰ ਦੀ ਕੋਕੀਨ ਕੀਤੀ ਜ਼ਬਤ

ਰਿਪੋਰਟ ਦੇ ਅਨੁਸਾਰ ਅਧਿਕਾਰੀਆਂ ਨੇ ਕਿਹਾ ਹੈ ਕਿ ਚੀਨ ਦੀ ਪੀਐਲਏ (ਪੀਪਲਜ਼ ਲਿਬਰੇਸ਼ਨ ਆਰਮੀ) ਏਅਰ ਫੋਰਸ ਦੁਆਰਾ ਸੰਚਾਲਿਤ ਇਨ੍ਹਾਂ ਨਿਗਰਾਨੀ ਗੁਬਾਰਿਆਂ ਨੂੰ ਪੰਜ ਮਹਾਂਦੀਪਾਂ ਵਿੱਚ ਦੇਖਿਆ ਗਿਆ ਹੈ। ਇਕ ਸੀਨੀਅਰ ਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ''ਇਹ ਗੁਬਾਰੇ ਪੀਆਰਸੀ (ਪੀਪਲਜ਼ ਰਿਪਬਲਿਕ ਆਫ ਚਾਈਨਾ) ਦੇ ਗੁਬਾਰਿਆਂ ਦੇ ਬੇੜੇ ਦਾ ਹਿੱਸਾ ਹਨ, ਜਿਨ੍ਹਾਂ ਨੂੰ ਨਿਗਰਾਨੀ ਆਪਰੇਸ਼ਨ ਕਰਨ ਲਈ ਵਿਕਸਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਨੇ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ ਹੈ।'' ਰੋਜ਼ਾਨਾ ਅਖ਼ਬਾਰ ਮੁਤਾਬਕ ਹਾਲ ਹੀ ਦੇ ਸਾਲਾਂ ਵਿੱਚ ਹਵਾਈ, ਫਲੋਰੀਡਾ, ਟੈਕਸਾਸ ਅਤੇ ਗੁਆਮ ਵਿੱਚ ਘੱਟੋ-ਘੱਟ ਚਾਰ ਗੁਬਾਰੇ ਦੇਖੇ ਗਏ ਹਨ ਅਤੇ ਨਾਲ ਹੀ ਇਕ ਗੁਬਾਰਾ ਪਿਛਲੇ ਹਫ਼ਤੇ ਦੇਖਿਆ ਗਿਆ। ਇਨ੍ਹਾਂ ਚਾਰ ਵਿੱਚੋਂ ਤਿੰਨ ਘਟਨਾਵਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੌਰਾਨ ਵਾਪਰੀਆਂ ਸਨ, ਪਰ ਇਨ੍ਹਾਂ ਦੀ ਪਛਾਣ ਚੀਨੀ ਨਿਗਰਾਨੀ ਵਾਹਨਾਂ ਵਜੋਂ ਹਾਲ ਹੀ ਵਿੱਚ ਹੋਈ। ਪੈਂਟਾਗਨ ਨੇ ਮੰਗਲਵਾਰ ਨੂੰ ਗੁਬਾਰਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News