ਚੀਨ ਦੇ ਵਿਗਿਆਨੀਆਂ ਨੇ ਖੋਜਿਆ ਕੋਰੋਨਾ ਦਾ ਨਵਾਂ ਜਾਨਲੇਵਾ 'NeoCov' ਵਾਇਰਸ, ਦਿੱਤੀ ਇਹ ਚਿਤਾਵਨੀ

Friday, Jan 28, 2022 - 11:16 AM (IST)

ਚੀਨ ਦੇ ਵਿਗਿਆਨੀਆਂ ਨੇ ਖੋਜਿਆ ਕੋਰੋਨਾ ਦਾ ਨਵਾਂ ਜਾਨਲੇਵਾ 'NeoCov' ਵਾਇਰਸ, ਦਿੱਤੀ ਇਹ ਚਿਤਾਵਨੀ

ਵੁਹਾਨ (ਬਿਊਰੋ): ਗਲਬੋਲ ਪੱਧਰ 'ਤੇ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਨਵੇਂ-ਨਵੇਂ ਰੂਪ ਸਾਹਮਣੇ ਆ ਰਹੇ ਹਨ। ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾਂ ਗੜ੍ਹ ਰਿਹੇ ਚੀਨ ਦੇ ਵੁਹਾਨ ਸ਼ਹਿਰ ਦੇ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇੱਕ ਨਵਾਂ ਕੋਰੋਨਾ ਵਾਇਰਸ 'ਨਿਓਕੋਵ' (NeoCov) ਦੁਨੀਆ ਵਿੱਚ ਦਸਤਕ ਦੇ ਚੁੱਕਾ ਹੈ। ਇਹ ਨਵਾਂ ਕੋਰੋਨਾ ਵਾਇਰਸ ਬਹੁਤ ਹੀ ਜਿਆਦਾ ਛੂਤਕਾਰੀ ਹੈ ਅਤੇ ਇਸ ਨਾਲ ਸੰਕਰਮਿਤ ਹੋਏ 3 ਵਿਚੋਂ 1 ਮਰੀਜ਼ ਦੀ ਮੌਤ ਹੋ ਸਕਦੀ ਹੈ।

ਉਹਨਾਂ ਨੇ ਕਿਹਾ ਕਿ ਇਹ ਨਵਾਂ ਕੋਰੋਨਾ ਵਾਇਰਸ ਦੱਖਣੀ ਅਫਰੀਕਾ ਵਿੱਚ ਮਿਲਿਆ ਹੈ। ਹਾਲਾਂਕਿ ਵਿਗਿਆਨੀਆਂ ਨੇ ਇਹ ਵੀ ਕਿਹਾ ਕਿ ਇਹ 'ਨਿਓਕੋਵ' ਕੋਰੋਨਾ ਵਾਇਰਸ ਨਵਾਂ ਨਹੀਂ ਹੈ। ਰਾਹਤ ਦੀ ਗੱਲ ਇਹ ਹੈ ਕਿ ਨਵਾਂ ਕੋਰੋਨਾ ਵਾਇਰਸ ਅਜੇ ਇਨਸਾਨਾਂ ਵਿੱਚ ਨਹੀਂ ਫੈਲਿਆ ਹੈ। ਰੂਸੀ ਸਮਾਚਾਰ ਏਜੰਸੀ ਸਪੁਤਨਿਕ ਦੀ ਰਿਪੋਰਟ ਮੁਤਾਬਕ ਇਹ ਨਿਓਕੋਵ ਕੋਰੋਨਾ ਵਾਇਰਸ ਮਰਸ ਕੋਵਿ (MERS-CoV) ਵਾਇਰਸ ਨਾਲ ਸਬੰਧਤ ਹੈ। ਸਭ ਤੋਂ ਪਹਿਲਾਂ ਸਾਲ 2012 ਅਤੇ 2015 ਵਿੱਚ ਪੱਛਮੀ ਏਸ਼ੀਆ ਦੇ ਦੇਸ਼ਾਂ ਵਿੱਚ ਇਹ ਪ੍ਰਕੋਪ ਬਾਰੇ ਪਤਾ ਚਲਿਆ ਸੀ। ਇਹ ਸਾਰਸ-ਕੋਵਿ-2 ਦੀ ਤਰ੍ਹਾਂ ਹੈ ਜੋ ਇਨਸਾਨਾਂ ਵਿੱਚ ਕੋਰੋਨਾ ਵਾਇਰਸ ਦਾ ਕਾਰਨ ਬਣਦਾ ਹੈ। ਦੱਖਣੀ ਅਫਰੀਕਾ ਵਿੱਚ ਅਜੇ ਇਹ ਨਿਓਕੋਵ ਵਾਇਰਸ ਚਮਗਾਦੜ ਦੇ ਅੰਦਰ ਦੇਖਿਆ ਗਿਆ ਹੈ ਅਤੇ ਇਹ ਹੁਣੇ ਹੀ ਸਾਹਮਣੇ ਆਇਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ, ਜਤਾਈ ਵਚਨਬੱਧਤਾ

ਨਵੇਂ ਵਾਇਕਸ ਵਿਚ ਮਰਸ ਅਤੇ ਵਰਤਮਾਨ ਕੋਰੋਨਾ ਵਾਇਰਸ ਦੇ ਗੁਣ
bioRxiv ਵੈੱਬਸਾਈਟ 'ਤੇ ਪ੍ਰਕਾਸ਼ਿਤ ਖੋਜ ਮੁਤਾਬਕ NeoCoV ਅਤੇ ਉਸ ਦਾ ਨਜ਼ਦੀਕੀ ਸਹਿਯੋਗੀ PDF-2180-CoV ਇਨਸਾਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਵੁਹਾਨ ਯੂਨੀਵਰਸਿਟੀ ਅਤੇ ਚਾਇਨ ਅਕਾਦਮੀ ਆਫਿਸ ਦੇ ਖੋਜੀਆਂ ਮੁਤਾਬਕ ਇਸ ਨਵੇਂ ਕੇਰੋਨਾ ਵਾਇਰਸ ਦੇ ਇਨਸਾਨਾਂ ਦੇ ਸੈੱਲਾਂ ਨੂੰ ਪ੍ਰਭਾਵਿਤ ਕਰਨ ਲਈ ਸਿਰਫ ਇੱਕ ਮਿਉਟੇਸ਼ਨ ਦੀ ਲੋੜ ਹੈ। ਖੋਜ ਵਿੱਚ ਦੱਸਿਆ ਗਿਆ ਹੈ ਕਿ ਨਿਓਕੋਵ ਵਾਇਰਸ ਵਿੱਚ MERS ਦੀ ਤਰ੍ਹਾਂ ਹੀ ਬਹੁਤ ਜਿਆਦਾ ਮਰੀਜਾਂ ਦੀ ਮੌਤ ਹੋ ਸਕਦੀ ਹੈ। ਮਤਲਬ ਹਰੇਕ 3 ਵਿੱਚੋਂ 1 ਮਰੀਜ਼ ਦੀ ਮੌਤ ਹੋ ਸਕਦੀ ਹੈ।

ਉੱਥੇ ਇਸ ਨਿਓਕੋਵ ਵਾਇਰਸ ਵਿੱਚ ਮੌਜੂਦਾ ਸਾਰਸ-ਕੋਵਿ-2 ਕੋਰੋਨਾ ਵਾਇਰਸ ਦੇ ਗੁਣ ਹਨ ਜੋ ਕਿ ਬਹੁਤ ਜ਼ਿਆਦਾ ਛੂਤਕਾਰੀ ਹੈ। ਇਸ ਬਾਰੇ ਵਿੱਚ ਰੂਸ ਦੇ ਸਰਕਾਰੀ ਵਾਇਰੋਲੌਜੀ ਖੋਜ ਕੇਂਦਰ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਵੇ‍‍ਕਟਰ ਖੋਜ ਕੇਂਦਰ ਚੀਨੀ ਖੋਜੀਆਂ ਦੁਆਰਾ ਨਿਓਕੋਵ ਕੋਰੋਨਾ ਵਾਇਰਸ ਦੇ ਜਮਾਂ ਕੀਤੇ ਗਏ ਅੰਕੜੇ ਤੋਂ ਜਾਣੂ ਹਨ। ਮੌਜੂਦਾ ਸਮੇਂ ਵਿੱਚ ਇਹ ਇਨਸਾਨਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਮਰੱਥ ਨਹੀਂ ਹੈ। ਹਾਲਾਂਕਿ ਇਸ ਦੇ ਖਤਰੇ ਨੂੰ ਦੇਖਦੇ ਹੋਏ ਇਸ 'ਤੇ ਅਧਿਐਨ ਕੀਤੇ ਜਾਣ ਦੀ ਲੋੜ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News