ਕੋਰੋਨਾ ''ਤੇ ਵੱਡਾ ਖੁਲਾਸਾ! ਚੀਨੀ ਵਿਗਿਆਨੀਆਂ ਨੇ ਚਮਗਾਦੜਾਂ ਵੱਲੋਂ ਕੱਟੇ ਜਾਣ ਦੀ ਗੱਲ ਕੀਤੀ ਸਵੀਕਾਰ

Sunday, Jan 17, 2021 - 06:07 PM (IST)

ਕੋਰੋਨਾ ''ਤੇ ਵੱਡਾ ਖੁਲਾਸਾ! ਚੀਨੀ ਵਿਗਿਆਨੀਆਂ ਨੇ ਚਮਗਾਦੜਾਂ ਵੱਲੋਂ ਕੱਟੇ ਜਾਣ ਦੀ ਗੱਲ ਕੀਤੀ ਸਵੀਕਾਰ

ਬੀਜਿੰਗ (ਬਿਊਰੋ): ਕੋਰੋਨਾ ਵਾਇਰਸ ਦੇ ਸਰੋਤ ਦਾ ਪਤਾ ਲਗਾਉਣ ਵੁਹਾਨ ਪਹੁੰਚੀ ਵਿਸ਼ਵ ਸਿਹਤ ਸੰਗਠਨ ਦੀ ਟੀਮ ਦੇ ਦੌਰੇ ਦੌਰਾਨ ਇਕ ਵੱਡਾ ਖੁਲਾਸਾ ਹੋਇਆ ਹੈ। ਵੁਹਾਨ ਲੈਬ ਦੇ ਵਿਗਿਆਨੀਆਂ ਨੇ ਮੰਨਿਆ ਹੈ ਮੰਨਣਾ ਹੈ ਕਿ ਰਹੱਸਮਈ ਗੁਫਾਫਾਂ ਤੋਂ ਚਮਗਾਦੜ ਦੇ ਨਮੂਨੇ ਲੈਂਦੇ ਸਮੇਂ ਉਹਨਾਂ ਨੂੰ ਕੁਝ ਚਮਗਾਦੜਾਂ ਨੇ ਕੱਟਿਆ ਸੀ। ਮੰਨਿਆ ਜਾਂਦਾ ਹੈ ਕਿ ਇਹ ਚੀਨੀ ਗੁਫਾਫਾਂ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਚਮਗਾਦੜਾਂ ਦਾ ਘਰ ਹਨ।ਚੀਨ ਦੇ ਸਰਕਾਰੀ ਟੀਵੀ ਚੈਨਲ ਸੀ.ਸੀ.ਟੀ.ਵੀ.'ਤੇ ਕਰੀਬ ਦੋ ਸਾਲ ਪਹਿਲਾਂ ਦਿਖਾਏ ਵੀਡੀਓ ਵਿਚ ਚੀਨੀ ਵਿਗਿਆਨੀਆਂ ਨੇ ਚਮਗਾਦੜਾਂ ਦੇ ਕੱਟਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਇਸ ਵੀਡੀਓ ਵਿਚ ਇਹ ਵੀ ਨਜ਼ਰ ਆ ਰਿਹਾ ਹੈਕਿ ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ ਦੇ ਵਿਗਿਆਨੀਆਂ ਨੇ ਚਮਗਾਦੜਾਂ ਦੇ ਨਵੇਂ ਨਮੂਨੇ ਲੈਂਦੇ ਸਮੇਂ ਲਾਪਰਵਾਹੀ ਵਰਤੀ, ਜਿਸ ਨਾਲ ਉਹ ਚਮਗਾਦੜ ਦੇ ਸ਼ਿਕਾਰ ਬਣੇ। ਅੱਜ ਅਸੀਂ ਤੁਹਾਨੂੰ ਇਸ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਜਾ ਰਹੇ ਹਾਂ।

PunjabKesari

ਟੀ-ਸ਼ਰਟ ਪਾ ਕੇ ਇਕੱਠਾ ਕਰ ਰਹੇ ਸੀ ਚਮਗਾਦੜਾਂ ਦਾ ਮਲ
ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ 'ਤੇ ਸੁਰੱਖਿਆ ਮਾਪਦੰਡਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਤਾਇਵਾਨ ਨਿਊਜ਼ ਦੀ ਰਿਪੋਰਟ ਦੇ ਮੁਤਾਬਕ, ਹੁਣ 29 ਦਸੰਬਰ 2017 ਦੇ ਸੀ.ਸੀ.ਟੀ.ਵੀ. ਦੇ ਇਕ ਵੀਡੀਓ ਵਿਚ ਚੀਨੀ ਲੈਬ ਦੀ ਲਾਪਰਵਾਹੀ ਦੇ ਪੱਕੇ  ਸਬੂਤ ਮਿਲੇ ਹਨ। ਇਸ ਵੀਡੀਓ ਨੂੰ ਚੀਨ ਦੀ ਬੈਟ ਵੂਮਨ ਕਹੀ ਜਾਣ ਵਾਲੀ ਵਿਗਿਆਨੀ ਸ਼ੀ ਝੇਂਗਲੀ ਅਤੇ ਉਹਨਾਂ ਦੀ ਟੀਮ ਦੀ ਸਾਰਸ ਦੇ ਉਤਪਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਨੂੰ ਦਿਖਾਉਣ ਲਈ ਬਣਾਇਆ ਗਿਆ ਸੀ। ਬਾਇਓਸੇਫਟੀ ਪੱਧਰ-4 ਦੀ ਲੈਬ ਕਹੀ ਜਾਣ ਵਾਲੀ ਵੁਹਾਨ ਲੈਬ ਦੇ ਵਿਗਿਆਨੀਆਂ ਨੇ ਗੁਫਾ ਦੇ ਅੰਦਰ ਚਮਗਾਦੜ ਨੇ ਕੱਟ ਲਿਆ ਸੀ। ਖੁਦ ਸ਼ੋਧਕਰਤਾ ਨੇ ਵੀਡੀਓ ਵਿਚ ਇਸ ਗੱਲ ਨੂੰ ਕਬੂਲ ਕੀਤਾ ਹੈ ਅਤੇ ਆਪਣੇ ਹੱਥ ਵੀ ਦਿਖਾਇਆ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਟੀਮ ਦੇ ਮੈਂਬਰ ਚਮਗਾਦੜ ਦੇ ਬਹੁਤ ਛੂਤਕਾਰੀ ਮਲ ਨੂੰ ਕਮੀਜ਼ਾਂ ਤੇ ਟੀ-ਸ਼ਰਟ ਪਹਿਨ ਕੇ ਇਕੱਠਾ ਕਰ ਰਹੇ ਸਨ। ਉਸ ਦੌਰਾਨ ਕਿਸੇ ਨੇ ਪੀ.ਪੀ.ਈ. ਕਿੱਟ ਨਹੀਂ ਪਹਿਨੀ ਸੀ।

 

ਚਮਗਾਦੜ ਨੇ ਕੀਤਾ ਸੀ ਹਮਲਾ
ਵੁਹਾਨ ਲੈਬ ਦੇ ਖੋਜੀ ਨੇ ਕਿਹਾ ਕਿ ਚਮਗਾਦੜ ਦੇ ਜ਼ਹਿਰੀਲੇ ਦੰਦ ਮੇਰੇ ਰਬੜ ਦੇ ਦਸਤਾਨੇ ਵਿਚ ਦਾਖਲ ਹੋ ਗਏ ਅਤੇ ਅਜਿਹਾ ਲੱਗਾ ਜਿਵੇਂ ਮੇਰੇ ਹੱਥ ਵਿਚ ਸੂਈ ਚੁੱਭ ਗਈ ਹੋਵੇ। ਇਹੀ ਨਹੀਂ ਵੁਹਾਨ ਲੈਬ ਦੇ ਅੰਦਰ ਸਟਾਫ ਬਿਨਾ ਦਸਤਾਨਿਆਂ ਦੇ ਕੰਮ ਕਰਦਾ ਦਿਸਿਆ। ਇਹ ਲੋਕ ਜ਼ਿੰਦਾ ਵਾਇਰਸ 'ਤੇ ਕੰਮ ਕਰ ਰਹੇ ਸਨ ਅਤੇ ਮਾਸਕ ਤੱਕ ਨਹੀਂ ਪਹਿਨਿਆ ਸੀ। ਉਹ ਵੀ ਉਦੋਂ ਜਦੋਂ ਵਿਸ਼ਵ ਸਿਹਤ ਸੰਗਠਨ ਨੇ ਸੁਰੱਖਿਆ ਦੇ ਲਿਹਾਜ ਨਾਲ ਅਜਿਹੀ ਲੈਬ ਦੇ ਅੰਦਰ ਪੀ.ਪੀ.ਈ ਕਿੱਟ ਨੂੰ ਲਾਜ਼ਮੀ ਕੀਤਾ ਹੈ। ਇਹ ਖੁਲਾਸਾ ਅਜਿਹੇ ਸਮੇਂ 'ਤੇ ਹੋਇਆ ਹੈ ਜਦੋ ਵਿਸ਼ਵ ਸਿਹਤ ਸੰਗਠਨ ਦੀ ਟੀਮ ਕੋਰੋਨਾ ਦੇ ਸਰੋਤ ਦੀ ਜਾਂਚ ਲਈ ਚੀਨ ਵਿਚ ਮੌਜੂਦ ਹੈ। ਚੀਨ ਨੇ ਕਾਫੀ ਸਮੇਂ ਬਾਅਦ ਜਾਂਚ ਦਲ ਨੂੰ ਆਪਣੇ ਇੱਥੇ ਆਉਣ ਅਤੇ ਵੁਹਾਨ ਵਿਚ ਜਾਂਚ ਕਰਨ ਦੀ ਇਜਾਜ਼ਤ ਦਿੱਤੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਚੀਨੀ ਵਿਗਿਆਨੀ ਨੰਗੇ ਹੱਥ ਨਾਲ ਚਮਗਾਦੜ ਨੂੰ ਫੜੇ ਹੋਏ ਹੈ। ਭਾਵੇਂਕਿ ਕੁਝ ਮੈਂਬਰ ਅਜਿਹੇ ਵੀ ਸਨ ਜਿਹਨਾਂ ਨੇ  ਸੁਰੱਖਿਆ ਸੂਟ ਪਹਿਨੇ ਸਨ ਪਰ ਉਹਨਾਂ ਨਾਲ ਗੱਲ ਕਰ ਰਹੇ ਬਾਕੀ ਲੋਕ ਸਧਾਰਨ ਕੱਪੜਿਆਂ ਵਿਚ ਸਨ।

PunjabKesari

ਬੈਟ ਵੂਮਨ ਨੇ ਕਹੀ ਇਹ ਗੱਲ
ਵੀਡੀਓ ਵਿਚ ਜ਼ਿੰਦਾ ਚਮਗਾਦੜਾਂ ਨੂੰ ਦਿਖਾਇਆ ਗਿਆ ਹੈ। ਵੀਡੀਓ ਵਿਚ ਇਕ ਸ਼ਖਸ ਨੇ ਕਿਹਾ ਕਿ ਵਿਗਿਆਨੀਆਂ ਨੇ ਦਸਤਾਨੇ ਪਹਿਨੇ ਹੋਏ ਸਨ ਪਰ ਇਸ ਦੇ ਬਾਅਦ ਵੀ ਚਮਗਾਦੜਾਂ ਦੇ ਕੱਟਣ ਦਾ ਖਤਰਾ ਮੌਜੂਦ ਹੈ। ਇਕ ਖੋਜੀ ਨੇ ਇਸ ਦੌਰਾਨ ਮੰਨਿਆ ਕਿ ਉਸ ਨੂੰ ਚਮਗਾਦੜ ਨੇ ਕੱਟਿਆ ਸੀ। ਉਸ ਮਗਰੋਂ ਉਸ ਦੇ ਜੋੜਾਂ ਵਿਚ ਸੋਜ ਪੈ ਗਈ। ਇਸ ਵੀਡੀਓ ਵਿਚ ਇਕ ਖੋਜੀ ਨੇ ਮੰਨਿਆ ਹੈ ਕਿ ਚਮਗਾਦੜ ਵਿਚ ਕਈ ਤਰ੍ਹਾਂ ਦੇ ਜਾਨਲੇਵਾ ਵਾਇਰਸ ਮੌਜੂਦ ਰਹਿੰਦੇ ਹਨ। ਉਸ ਨੇ ਕਿਹਾ ਕਿ ਟੀਮ ਦੇ ਹਰੇਕ ਮੈਂਬਰ ਨੂੰ ਗੁਫਾਫਾਂ ਵਿਚ ਆਉਣ ਤੋਂ ਪਹਿਲਾਂ ਰੇਬੀਜ਼ ਦਾ ਟੀਕਾ ਲਗਾਇਆ ਗਿਆ ਸੀ। ਇਸ ਵੀਡੀਓ ਨੂੰ ਪਹਿਲਾਂ ਚਾਈਨਾ ਸਾਈਂਸ ਐਕਸਪਲੋਰੇਸ਼ਨ ਸੈਂਟਰ ਨੇ ਪੋਸਟ ਕੀਤਾ ਸੀ ਪਰ ਬਾਅਦ ਵਿਚ ਉਸ ਨੂੰ ਚੀਨ ਨੇ ਸੈਂਸਰ ਕਰ ਦਿੱਤਾ। ਇਸ ਵੀਡੀਓ ਵਿਚ ਚੀਨ ਦੀ ਬੈਟ ਵੂਮੈਨ ਇਹ ਕਹਿੰਦੀ ਸੁਣੀ ਜਾ ਸਕਦੀ ਹੈ ਕਿ ਇਹ ਕੰਮ ਇੰਨਾ ਖਤਰਨਾਕ ਨਹੀਂ ਹੈ ਜਿੰਨਾ ਹਰ ਕੋਈ ਸੋਚਦਾ ਹੈ। ਉਹਨਾਂ ਨੇ ਕਿਹਾ ਕਿ ਇਹ ਸਹੀ ਹੈ ਕਿ ਚਮਗਾਦੜ ਕਈ ਵਾਇਰਸ ਲੈ ਕੇ ਚੱਲਦੇ ਹਨ ਪਰ ਇਹਨਾਂ ਦਾ ਸਿੱਧੇ ਇਨਸਾਨ ਨੂੰ ਸੰਕ੍ਰਮਿਤ ਕਰਨਾ ਦਾ ਖਤਰਾ ਬਹੁਤ ਘੱਟ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News