ਚੀਨੀ ਮੂਲ ਦੇ ਮੋਚੀ ਨੇ ਆਪਣੇ ਹੁਨਰ ਸਦਕਾ ਵੈਸਟਰਨ ਸੰਸਕ੍ਰਿਤੀ ''ਚ ਬਣਾਈ ਵਿਲੱਖਣ ਪਛਾਣ

Saturday, May 02, 2026 - 09:57 PM (IST)

ਚੀਨੀ ਮੂਲ ਦੇ ਮੋਚੀ ਨੇ ਆਪਣੇ ਹੁਨਰ ਸਦਕਾ ਵੈਸਟਰਨ ਸੰਸਕ੍ਰਿਤੀ ''ਚ ਬਣਾਈ ਵਿਲੱਖਣ ਪਛਾਣ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਅਲਬਰਟਾ ਸੂਬੇ ਦੇ ਰੈੱਡ ਡੀਅਰ ਸ਼ਹਿਰ 'ਚ ਇੱਕ ਚੀਨੀ ਮੂਲ ਦੇ ਮੋਚੀ ਦੀ ਕਹਾਣੀ ਅੱਜ ਵੀ ਲੋਕਾਂ ਲਈ ਪ੍ਰੇਰਣਾ ਬਣੀ ਹੋਈ ਹੈ, ਜਿਸਨੇ ਆਪਣੀ ਮਿਹਨਤ ਅਤੇ ਹੁਨਰ ਨਾਲ ਵੈਸਟਰਨ ਸੰਸਕ੍ਰਿਤੀ 'ਚ ਇੱਕ ਖਾਸ ਥਾਂ ਬਣਾਈ।

ਜਾਣਕਾਰੀ ਅਨੁਸਾਰ ਵੇਈ ਮਾਹ ਨਾਮਕ ਇਹ ਵਿਅਕਤੀ 1950 ਦੇ ਦਹਾਕੇ 'ਚ ਚੀਨ ਤੋਂ ਕੈਨੇਡਾ ਆਇਆ ਸੀ। ਸ਼ੁਰੂਆਤੀ ਸਮੇਂ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਸਨੇ ਆਪਣੇ ਹੁਨਰ ਦੇ ਆਧਾਰ ‘ਤੇ ਜੁੱਤਿਆਂ ਦੀ ਮੁਰੰਮਤ ਅਤੇ ਵੈਸਟਰਨ ਸਟਾਈਲ ਦੇ ਬੂਟ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ।

ਕੁਝ ਸਮੇਂ 'ਚ ਹੀ ਉਸਦੀ ਦੁਕਾਨ ਰੈੱਡ ਡੀਅਰ 'ਚ ਲੋਕਾਂ ਲਈ ਭਰੋਸੇਯੋਗ ਥਾਂ ਬਣ ਗਈ, ਜਿੱਥੇ ਕਾਊਬਾਏ ਬੂਟਾਂ ਦੀ ਮੁਰੰਮਤ ਅਤੇ ਤਿਆਰੀ ਲਈ ਲੋਕ ਦੂਰ-ਦੂਰ ਤੋਂ ਆਉਂਦੇ ਸਨ। ਉਸਦੇ ਕੰਮ ਦੀ ਕੁਆਲਟੀ ਤੇ ਨਿਪੁੰਨਤਾ ਨੇ ਉਸਨੂੰ ਸਥਾਨਕ ਭਾਈਚਾਰੇ 'ਚ ਇੱਕ ਪ੍ਰਸਿੱਧ ਨਾਮ ਬਣਾ ਦਿੱਤਾ।

ਸੱਤ ਦਹਾਕਿਆਂ ਬਾਅਦ ਵੀ ਉਸਦੀ ਵਿਰਾਸਤ ਜਾਰੀ ਹੈ, ਕਿਉਂਕਿ ਉਸਦੀ ਦੁਕਾਨ ਅੱਜ ਵੀ ਚੱਲ ਰਹੀ ਹੈ ਤੇ ਉਸ ਦੀ ਨਵੀਂ ਪੀੜ੍ਹੀ ਉਸਦੇ ਕੰਮ ਨੂੰ ਅੱਗੇ ਵਧਾ ਰਹੀ ਹੈ। ਸਥਾਨਕ ਲੋਕਾਂ ਲਈ ਇਹ ਸਿਰਫ਼ ਇੱਕ ਦੁਕਾਨ ਨਹੀਂ, ਸਗੋਂ ਇੱਕ ਇਤਿਹਾਸਕ ਨਿਸ਼ਾਨੀ ਬਣ ਚੁੱਕੀ ਹੈ।


author

Baljit Singh

Content Editor

Related News