ਚੀਨੀ ਵਿਦੇਸ਼ ਮੰਤਰੀ ਨੇ ਦੋਹਾ ’ਚ ਤਾਲਿਬਾਨ ਦੇ ਵਫ਼ਦ ਨਾਲ ਕੀਤੀ ਮੁਲਾਕਾਤ

Tuesday, Oct 26, 2021 - 04:03 PM (IST)

ਚੀਨੀ ਵਿਦੇਸ਼ ਮੰਤਰੀ ਨੇ ਦੋਹਾ ’ਚ ਤਾਲਿਬਾਨ ਦੇ ਵਫ਼ਦ ਨਾਲ ਕੀਤੀ ਮੁਲਾਕਾਤ

ਦੋਹਾ/ਕਾਬੁਲ (ਵਾਰਤਾ)-ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਤਾਲਿਬਾਨ ਦੇ ਕਾਰਜਕਾਰੀ ਉਪ ਪ੍ਰਧਾਨ ਮੰਤਰੀ ਮੁੱਲਾ ਅਬਦੁਲ ਗਨੀ ਬਰਾਦਰ ਨਾਲ ਦੋਹਾ ’ਚ ਮੁਲਾਕਾਤ ਕੀਤੀ ਹੈ। ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ’ਚ ਸੱਤਾ ’ਤੇ ਕਬਜ਼ਾ ਕਰਨ ਤੋਂ ਬਾਅਦ ਇਹ ਦੋਵਾਂ ਪੱਖਾਂ ਵਿਚਾਲੇ ਹੋਈ ਪਹਿਲੀ ਉੱਚ ਪੱਧਰੀ ਬੈਠਕ ਹੈ। ਇਹ ਬੈਠਕ ਸੋਮਵਾਰ ਸ਼ਾਮ ਨੂੰ ਹੋਈ । ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਬੁਲਾਰੇ ਮੁਹੰਮਦ ਨਈਮ ਨੇ ਕਿਹਾ ਕਿ ਦੋਵਾਂ ਪੱਖਾਂ ਵਿਚਾਲੇ ਹੋਈ ਇਹ ਬੈਠਕ ਆਪਸੀ ਸਬੰਧ, ਸਿਆਸਤ ਤੇ ਆਰਥਿਕ ਮੁੱਦਿਆਂ ’ਤੇ ਆਧਾਰਿਤ ਰਹੀ। ਵਾਂਗ ਯੀ ਅੱਜ ਆਪਣੇ ਤਾਲਿਬਾਨ ਹਮਰੁਤਬਾ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖਾਨ ਮੁੱਤਾਕੀ ਨੂੰ ਵੀ ਮਿਲਣ ਵਾਲੇ ਹਨ। ਦੋਵਾਂ ਵਿਚਾਲੇ ਹੋਣ ਵਾਲੀ ਇਸ ਬੈਠਕ ਤੋਂ ਪਹਿਲਾਂ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਂਬਿਨ ਨੇ ਕਿਹਾ ਕਿ ਦੋਵਾਂ ਵਿਚਾਲੇ ਹੋਣ ਵਾਲੀ ਇਸ ਗੱਲਬਾਤ ਤੋਂ ਪਹਿਲਾਂ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਤੇ ਇਸ ਨਾਲ ਸਬੰਧਿਤ ਮੁੱਦਿਆਂ ’ਤੇ ਡੂੰਘਾਈ ਨਾਲ ਗੱਲ ਕਰਨ ਤੇ ਆਪਸੀ ਵਿਚਾਰ ਸਾਂਝਾ ਕਰਨ ਦਾ ਇਕ ਮੌਕਾ ਮਿਲੇਗਾ।

ਇਹ ਵੀ ਪੜ੍ਹੋ : ਅਮਰੀਕੀ ਟਿਕਟਾਕ ਸਟਾਰ ਨੇ ਪਤਨੀ ਤੇ ਪ੍ਰੇਮੀ ਦਾ ਬੇਰਹਿਮੀ ਨਾਲ ਕੀਤਾ ਸੀ ਕਤਲ, ਅਦਾਲਤ ਨੇ ਸੁਣਾਇਆ ਇਹ ਫ਼ੈਸਲਾ

ਸ਼ਿਨਹੂਆ ਦੇ ਮੁਤਾਬਕ ਵਾਂਗ ਨੇ ਅਫ਼ਗਾਨ ਵਫ਼ਦ ਦੇ ਨਾਲ ਪੂਰਬੀ ਤੁਰਕਿਸਤਾਨ ਇਸਲਾਮਿਕ ਮੂਵਮੈਂਟ (ਈ. ਟੀ. ਆਈ. ਐੱਮ.) ਦਾ ਵੀ ਮੁੱਦਾ ਚੁੱਕਿਆ ਤੇ ਉਮੀਦ ਪ੍ਰਗਟ ਕੀਤੀ ਕਿ ਅਫ਼ਗਾਨਿਸਤਾਨ ’ਚ ਤਾਲਿਬਾਨ ਈ. ਟੀ. ਆਈ. ਐੱਮ. ਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਮੂੰਹ-ਤੋੜ ਜਵਾਬ ਦਿੰਦਿਆਂ ਉਨ੍ਹਾਂ ’ਤੇ ਸਖ਼ਤੀ ਨਾਲ ਕਾਰਵਾਈ ਕਰਨ ਲਈ ਪ੍ਰਭਾਵਸ਼ਾਲੀ ਉਪਾਵਾਂ ’ਤੇ ਕੰਮ ਕਰੇਗਾ। ਵਾਂਗ ਨੇ ਇਸ ਸਾਲ ਜੁਲਾਈ ’ਚ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ਾ ਕਰਨ ਤੋਂ ਪਹਿਲਾਂ ਬਰਾਦਰ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਵੀ ਚੀਨ ਨੇ ਈ. ਟੀ. ਆਈ. ਐੱਮ. ਦਾ ਮੁੱਦਾ ਚੁੱਕਿਆ ਸੀ। ਇਹ ਮੁਲਾਕਾਤ ਚੀਨ ਦੇ ਤਿਆਨਜਿਨ ’ਚ ਹੋਈ ਸੀ। ਇਸ ਸਾਲ 15 ਅਗਸਤ ਨੂੰ ਅਫ਼ਗਾਨਿਸਤਾਨ ’ਤੇ ਤਾਲਿਬਾਨੀ ਕਬਜ਼ੇ ਤੋਂ ਬਾਅਦ ਚੀਨ ਨੇ ਕਾਬੁਲ ’ਚ ਆਪਣੇ ਦੂਤਘਰ ਖੋਲ੍ਹੇ ਹੋਏ ਹਨ। 


author

Manoj

Content Editor

Related News